Sunday, March 30, 2025
Breaking News

ਅਮਰੀਕਾ ਤੋਂ ਆਏ ਮਾਹਿਰ ਡਾਕਟਰਾਂ ਨੇ ਮਰੀਜ਼ਾਂ ਦੇ ਨੁਕਸਾਨੇ ਗੋਡੇ ਬਦਲ ਕੇ ਦਿੱਤੀ ਨਵੀਂ ਜਿੰਦਗੀ

ਅੰਮ੍ਰਿਤਸਰ, 18 ਫਰਵਰੀ (ਜਗਦੀਪ ਸਿੰਘ) – ਸ੍ਰੀ ਗੁਰੂ ਰਾਮ ਦਾਸ ਚੈਰੀਟੇਬਲ ਹਸਪਤਾਲ ਮਹਿਤਾ ਰੋਡ ਨੇ ਟੋਟਲ ਨੀ ਰਿਪਲੇਸਮੈਂਟ (ਟੀ.ਕੇ.ਆਰ) ਕੈਂਪ ਦੌਰਾਨ ਲੋੜਵੰਦ ਮਰੀਜ਼ਾਂ ਦੇ ਨੁਕਸਾਨੇ ਹੋਏ ਗੋਡੇ ਬਦਲ ਕੇ ਉਨ੍ਹਾਂ ਨੂੰ ਨਵਾਂ ਜੀਵਨ ਪ੍ਰਦਾਨ ਕੀਤਾ।ਐਸ.ਜੀ.ਆਰ.ਡੀ ਤੋਂ ਡਾ. ਰਾਜ ਕੁਮਾਰ ਅਗਰਵਾਲ, ਡਾ. ਗਗਨ ਖੰਨਾ, ਡਾ. ਰੋਹਿਤ ਸ਼ਰਮਾ, ਡਾ. ਰਾਜਨ ਸ਼ਰਮਾ, ਡਾ. ਚੰਦਨ ਜਸਰੋਟੀਆ, ਡਾ. ਚੰਦਰ ਮੋਹਨ ਸਿੰਘ, ਡਾ. ਮਨਪ੍ਰੀਤ ਸਿੰਘ ਅਤੇ ਯੂ.ਐਸ.ਏ ਤੋਂ ਡਾ. ਵਿਵੇਕ ਸੂਦ, ਡਾ. ਗੁਰਪਾਲ ਭੁੱਲਰ, ਡਾ. ਦਲਜੀਤ ਸਲੂਜਾ, ਡਾ. ਮੋਹਿਤ ਨਾਰੰਗ, ਡਾ. ਕਿਰਨ ਪਟੇਲ ਦੀ ਪ੍ਰਸਿੱਧ ਆਰਥੋ ਸਰਜਨਾਂ ਦੀ ਹੁਨਰਮੰਦ ਸਰਜੀਕਲ ਟੀਮ ਨਾਲ ਮਿਲ ਕੇ ਮੁਫ਼ਤ ਪੂਰੇ ਗੋਡੇ ਬਦਲਣ ਦੀਆਂ ਸਰਜਰੀਆਂ ਸਫਲਤਾਪੂਰਵਕ ਕੀਤੀਆਂ।
ਆਰਥੋਪੈਡਿਕਸ ਵਿਭਾਗ ਦੇ ਮੁੱਖੀ ਡਾ. ਅਗਰਵਾਲ ਨੇ ਦੱਸਿਆ ਕਿ ਸ੍ਰੀ ਗੁਰੂ ਰਾਮ ਦਾਸ ਚੈਰੀਟੇਬਲ ਹਸਪਤਾਲ ਅਤੇ ਇੰਟਰਨੈਸ਼ਨਲ ਯੂ.ਐਸ.ਏ ਦੀ ਮੈਡੀਕਲ ਵਲੰਟੀਅਰ ਟੀਮ ਦੇ ਸਹਿਯੋਗ ਨਾਲ ਕਰਵਾਏ।ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਵਿੱਚ ਇੰਟਰਨੈਸ਼ਨਲ, ਯੂ.ਐਸ.ਏ ਦੁਆਰਾ ਦਾਨ ਕੀਤੇ ਗਏ ਸਮਿਥ ਐਂਡ ਨੇਫਿਊ ਕੰਪਨੀ ਦੇ ਇਮਪਲਾਂਟ ਲਗਾ ਕੇ ਮਰੀਜ਼ਾਂ ਦੇ ਆਪ੍ਰੇਸ਼ਨ ਕੀਤੇ ਗਏ।ਉਨ੍ਹਾਂ ਕਿਹਾ ਕਿ ਇਨ੍ਹਾਂ ਜ਼ਰੂਰੀ ਇਮਪਲਾਂਟਾਂ ਦੀ ਲਾਗਤ ਨੂੰ ਪੂਰਾ ਕਰਨ ਤੋਂ ਇਲਾਵਾ, ਹਸਪਤਾਲ ਨੇ ਮਰੀਜ਼ ਦੇ ਹਸਪਤਾਲ ਵਿੱਚ ਠਹਿਰਨ, ਆਪ੍ਰੇਸ਼ਨ ਅਤੇ ਜ਼ਰੂਰੀ ਦਵਾਈਆਂ ਨਾਲ ਸਬੰਧਤ ਸਾਰੇ ਖਰਚੇ ਵੀ ਸੰਸਥਾ ਦੁਆਰਾ ਕੀਤੇ ਗਏ ਹਨ।ਐਸ.ਜੀ.ਆਰ.ਡੀ ਯੂਨੀਵਰਸਿਟੀ ਦੇ ਡੀਨ ਡਾ. ਏ.ਪੀ ਸਿੰਘ ਨੇ ਆਰਥੋਪੈਡਿਕਸ ਵਿਭਾਗ ਦੇ ਡਾਕਟਰਾਂ ਦੀ ਟੀਮ ਨੂੰ ਸਫਲਤਾਪੂਰਵਕ ਸਰਜਰੀਆਂ ਕਰਨ `ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਬੇਮਿਸਾਲ ਕੰਮ ਲਈ ਦਿਲੋਂ ਸ਼ਲਾਘਾ ਕੀਤੀ।ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਟੋਟਲ ਨੀ ਰਿਪਲੇਸਮੈਂਟ (ਟੀ.ਕੇ.ਆਰ) ਕੈਂਪ ਦੀ ਸਫਲਤਾ ਡਾ. ਵਿਵੇਕ ਸੂਦ ਦੀ ਅਗਵਾਈ ਵਿੱਚ ਆਪ੍ਰੇਸ਼ਨਲ ਇੰਟਰਨੈਸ਼ਨਲ ਯੂ.ਐਸ.ਏ ਦੀ ਟੀਮ ਨਾਲ ਸਹਿਯੋਗ ਹੈ।

Check Also

ਪ੍ਰਸਿੱਧ ਕੰਪਨੀਆਂ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 30 ਵਿਦਿਆਰਥੀਆਂ ਦੀ ਨੌਕਰੀਆਂ ਲਈ ਚੋਣ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਦੀ ਦੂਰਦਰਸ਼ੀ ਅਗਵਾਈ …