Thursday, March 27, 2025
Breaking News

ਯੂਨੀਵਰਸਿਟੀ ਦੇ 35 ਵਿਦਿਆਰਥੀਆਂ ਨੂੰ 7.25 ਲੱਖ ਤਨਖਾਹ ਪੈਕੇਜ਼ `ਤੇ ਨੌਕਰੀਆਂ ਦੀ ਪੇਸ਼ਕਸ਼

ਅੰਮ੍ਰਿਤਸਰ, 19 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 35 ਵਿਦਿਆਰਥੀਆਂ ਨੂੰ 7.25 ਲੱਖ ਪ੍ਰਤੀ ਸਾਲ ਤੱਕ ਦੇ ਤਨਖ਼ਾਹ ਪੈਕੇਜ `ਤੇ ਵੱਖ-ਵੱਖ ਬਹੁ-ਰਾਸ਼ਟਰੀ ਕੰਪਨੀਆਂ ਵੱਲੋਂ ਨੌਕਰੀਆਂ ਦੀ ਪੇਸ਼ਕਸ਼ ਕੀਤੀ ਹੈ।ਵਾਇਸ ਚਾਂਸਲਰ ਡਾ. ਕਰਮਜੀਤ ਸਿੰਘ ਦੀ ਯੋਗ ਅਗਵਾਈ ਹੇਠ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ਼ ਪਲੇਸਮੈਂਟ ਅਤੇ ਕਰੀਅਰ ਐਨਹਾਂਸਮੈਂਟ ਵੱਲੋਂ ਵੱਖ-ਵੱਖ ਰਾਸ਼ਟਰੀ ਅਤੇ ਬਹੁ-ਰਾਸ਼ਟਰੀ ਕੰਪਨੀਆਂ ਦੀ ਕੈਂਪਸ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਗਿਆ ਜਿਨ੍ਹਾਂ ਵਿੱਚ ਆਕਾਸ਼ ਇੰਸਟੀਚਿਊਟ, ਟਾਟਾ ਏ.ਆਈ.ਜੀ, ਵਰਚੁਅਲਾਈਜ਼ ਟੈਕਨਾਲੋਜੀਜ਼, ਯੂ.ਪੀ.ਐਲ ਗਰੁੱਪ, ਪਲੈਨੇਟ ਸਪਾਰਕ, ਡੀ-ਮਾਰਟ ਅਤੇ ਮਦਰਸਨ ਟੈਕਨਾਲੋਜੀ ਵਰਗੀਆਂ ਕੰਪਨੀਆਂ ਸ਼ਾਮਿਲ ਸਨ, ਜਿਨ੍ਹਾਂ ਨੇ ਭਰਤੀ ਪ੍ਰਕਿਰਿਆ ਦਾ ਆਯੋਜਨ ਕੀਤਾ।ਡਾਇਰੈਕਟਰ ਡਾ. ਅਮਿਤ ਚੋਪੜਾ ਨੇ ਦੱਸਿਆ ਕਿ 35 ਵਿਦਿਆਰਥੀਆਂ ਨੂੰ 3.50 ਤੋਂ 7.25 ਲੱਖ ਪ੍ਰਤੀ ਸਾਲ ਦੇ ਤਨਖ਼ਾਹ ਪੈਕੇਜ `ਤੇ ਇਨ੍ਹਾਂ ਕੰਪਨੀਆਂ ਵੱਲੋਂ ਨੌਕਰੀਆਂ ਦੀ ਪੇਸ਼ਕਸ਼ ਹੋਈ ਹੈ।
ਡਾ. ਚੋਪੜਾ ਨੇ ਦੱਸਿਆ ਕਿ ਇਹ ਵਿਦਿਆਰਥੀ ਇੰਜਨੀਅਰਿੰਗ, ਐਮ.ਬੀ.ਏ, ਸਾਇੰਸਜ਼ ਅਤੇ ਲਾਈਫ ਸਾਇੰਸਜ਼ ਨਾਲ ਸਬੰਧਤ ਹਨ ਅਤੇ ਜੂਨ 2025 ਵਿੱਚ ਆਪੋ-ਆਪਣੇ ਕੋਰਸ ਪਾਸ ਕਰਨ ਤੋਂ ਬਾਅਦ ਇਹ ਵਿਦਿਆਰਥੀ ਆਪਣੀਆਂ ਨੌਕਰੀਆਂ ਜਾਇਨ ਕਰਨਗੇ। ਵਾਇਸ ਚਾਂਸਲਰ ਡਾ. ਕਰਮਜੀਤ ਸਿੰਘ ਨੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਵੱਖ-ਵੱਖ ਕੰਪਨੀਆਂ ਵਿੱਚ ਚੁਣੇ ਜਾਣ `ਤੇ ਵਧਾਈ ਦਿੱਤੀ।ਡੀਨ ਅਕਾਦਮਿਕ ਮਾਮਲੇ ਡਾ. ਪਲਵਿੰਦਰ ਸਿੰਘ ਅਤੇ ਰਜਿਸਟਰਾਰ ਡਾ. ਕੇ.ਐਸ ਕਾਹਲੋਂ ਨੇ ਵੀ ਵਿਦਿਆਰਥੀਆਂ ਨੂੰ ਇਸ ਸਫਲਤਾ `ਤੇ ਵਧਾਈ ਦਿੱਤੀ।ਡਾ. ਅਮਿਤ ਚੋਪੜਾ, ਡਾਇਰੈਕਟਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਕੈਂਪਸ ਪਲੇਸਮੈਂਟ ਰਾਹੀਂ ਰਾਸ਼ਟਰੀ ਅਤੇ ਬਹੁ-ਰਾਸ਼ਟਰੀ ਕੰਪਨੀਆਂ ਤੋਂ ਨਿਯਮਿਤ ਤੌਰ `ਤੇ ਨੌਕਰੀਆਂ ਦੀਆਂ ਪੇਸ਼ਕਸ਼ਾਂ ਮਿਲ ਰਹੀਆਂ ਹਨ।ਉਨ੍ਹਾਂ ਇਹ ਵੀ ਕਿਹਾ ਕਿ ਵੱਖ-ਵੱਖ ਕੋਰਸਾਂ ਦੇ ਬੈਚ 2025 ਦੇ ਵਿਦਿਆਰਥੀਆਂ ਦੀ ਭਰਤੀ ਲਈ ਕਈ ਹੋਰ ਕੰਪਨੀਆਂ ਆਉਣ ਦੀ ਸੰਭਾਵਨਾ ਹੈ।

Check Also

ਖ਼ਾਲਸਾ ਕਾਲਜ ਐਜ਼ੂਕੇਸ਼ਨ ਵਿਖੇ ਭਾਰਤੀ ਗਿਆਨ ਪ੍ਰਣਾਲੀਆਂ ਨਾਲ ਤਾਲਮੇਲ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 26 ਮਾਰਚ (ਸੂਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਐਜੂਕੇਸ਼ਨ ਰਣਜੀਤ ਐਵੀਨਿਊ ਵਿਖੇ ਇੰਡੀਅਨ …