ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ-ਕਮ-ਚੈਅਰਮੇਨ ਡਿਸਟ੍ਰਿਕ ਲੈਵਲ ਅਪਰੂਵਲ ਕਮੇਟੀ ਸਾਕਸ਼ੀ ਸਾਹਨੀ ਦੀ ਪ੍ਰਧਾਨਗੀ ਹੇਠ
ਇੰਨਸੈਟਿਵ ਕੇਸਾਂ ਦੀ ਮਨਜ਼ੂਰੀ ਦੇਣ ਸਬੰਧੀ ਬਣੀ ਡਿਸਟ੍ਰਿਕ ਲੈਵਲ ਅਪਰੂਵਲ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿੱਚ 14 ਵਿਭਾਗਾਂ ਦੇ ਅਫਸਰ ਸਾਹਿਬਾਨਾ ਵਲੋਂ ਭਾਗ ਲਿਆ ਗਿਆ।ਮੀਟਿੰਗ ਵਿੱਚ ਮਾਨਵਪੀ੍ਰਤ ਸਿੰਘ ਜਨਰਲ ਮੈਨੇਜਰ-ਕਮ-ਕਨਵੀਨਰ ਜਿਲ੍ਹਾ ਉਦਯੋਗ ਕੇਂਦਰ ਅੰਮ੍ਰਿਤਸਰ ਵਲੋਂ ਦਿੱਤੇ ਗਏ ਵੇਰਵਿਆਂ ਉਪਰੰਤ ਡਿਪਟੀ ਕਮਿਸ਼ਨਰ ਨੇ ਤਿੰਨ ਨਵੀਆਂ ਉਦਯੋਗਿਕ ਇਕਾਈਆਂ ਨੂੰ ਵੱਖ-ਵੱਖ ਇੰਨਸੈਟਿਵ ਸਬੰਧੀ ਐਪਲੀਕੇਸ਼ਨਾਂ ਨੂੰ ਮਨਜ਼ੂਰੀ ਦਿੱਤੀ ਗਈ, ਜਿਸ ਵਿੱਚ ਕਰਜ਼ੇ ਦੀ ਵਿਆਜ ਦੀ ਦਰ ਤੋਂ ਛੋਟ, ਸਟੈਂਪ ਡਿਊਟੀ ਤੋਂ ਛੋਟ ਇੰਨਸੈਟਿਵ, ਬਿਜਲੀ ਡਿਊਟੀ ਤੋਂ ਛੋਟ ਆਦਿ ਸ਼ਾਮਲ ਸਨ ਅਤੇ ਇਸ ਤੋਂ ਇਲਾਵਾ 04 ਇਕਾਈਆਂ ਨੂੰ ਰਾਇਟ ਟੂ ਬਿਜ਼ਨਸ ਐਕਟ 2020 ਐਕਟ ਅਧੀਨ ਮਨਜ਼ੂਰੀ ਦਿੱਤੀ ਗਈ।
ਜਨਰਲ ਮੈਨੇਜਰ ਉਦਯੋਗ ਨੇ ਦੱਸਿਆ ਕਿ ਪੰਜਾਬ ਵਿੱਚ ਉਦਯੋਗਾਂ ਨੂੰ ਉਤਸ਼ਾਹ ਦੇਣ ਲਈ /ਪ੍ਰਫੁੱਲਿਤ ਕਰਨ ਲਈ ਅਤੇ ਰੁਜ਼ਗਾਰ ਪੈਦਾ ਕਰਨ ਲਈ ਪੰਜਾਬ ਸਰਕਾਰ ਵਲੋਂ ਨਵੀਂ ਬਣੀ ਇੰਡਸਟਰੀਅਲ ਪਾਲਸੀ 2022 ਤਹਿਤ ਉਦਯੋਗਿਕ ਇਕਾਈਆਂ ਨੂੰ ਸਟੈਂਪ ਡਿਊਟੀ ਤੋਂ ਛੋਟ/ਰੀਇੰਬਰਸਮੈਂਟ, ਭੋਂਅ ਤਬਦੀਲੀ ਦੀ ਈ.ਡੀ.ਸੀ ਤੋਂ (ਸੀ.ਐਲ.ਯੂ) ਤੋਂ ਛੋਟ, ਬਿਜਲੀ ਡਿਊਟੀ ਤੋਂ ਛੋਟ, ਜੀ.ਐਸ.ਟੀ ਤੋਂ ਛੋਟ/ਰੀਇੰਬਰਸਮੈਂਟ ਆਦਿ ਅਤੇ ਰਾਇਟ ਟੂ ਬਿਜ਼ਨਸ ਐਕਟ 2020 ਦੀਆਂ ਸਹੂਲਤਾਂ ਦਿੱਤੀਆ ਜਾਂਦੀਆਂ ਹਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
Punjab Post Daily Online Newspaper & Print Media