Saturday, March 15, 2025
Breaking News

ਆਰਮੀ ਅਗਨੀਵੀਰ ਦੀ ਭਰਤੀ ਲਈ ਮੁਫਤ ਲਿਖਤੀ ਪੇਪਰ ਤੇ ਫਿਜ਼ੀਕਲ ਟਰੇਨਿੰਗ 8 ਮਾਰਚ ਤੋਂ

ਅੰਮ੍ਰਿਤਸਰ, 7 ਮਾਰਚ (ਸੁਖਬੀਰ ਸਿੰਘ) – ਸੀ-ਪਾਈਟ ਕੈਂਪ ਰਣੀਕੇ ਅੰਮ੍ਰਿਤਸਰ ਦੇ ਅਧਿਕਾਰੀ ਕੈਪਟਨ ਅਜੀਤ ਸਿੰਘ ਨੇ ਦੱਸਿਆ ਹੈ ਕਿ ਜਿਲ੍ਹਾ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਅਤੇ ਪਠਾਨਕੋਟ ਦੇ ਯੁਵਕਾਂ ਦੀ ਆਰਮੀ ਅਗਨੀਵੀਰ ਰਜ਼ਿਸਟਰੇਸ਼ਨ 8 ਮਾਰਚ 2025 ਤੋਂ ਸ਼ੁਰੂ ਹੋ ਰਹੀ ਹੈ।ਜਿਨ੍ਹਾਂ ਯੁਵਕਾਂ ਨੇ ਅਰਮੀ ਅਗਨੀਵੀਰ ਦੀ ਭਰਤੀ ਲਈ ਅਪਲਾਈ ਕਰ ਲਿਆ ਜਾਂ ਅਪਲਾਈ ਕਰਨਾ ਬਾਕੀ ਹੈ, ਉਹ ਯੁਵਕ ਜਲਦੀ ਆਰਮੀ ਅਗਨੀਵੀਰ ਦੀ ਭਰਤੀ ਲਈ ਫਿਜ਼ੀਕਲ ਅਤੇ ਲਿਖਤੀ ਪੇਪਰ ਦੀ ਟਰੇਨਿੰਗ ਲਈ ਸੀ-ਪਾਈਟ ਕੈਂਪ ਰਣੀਕੇ ਵਿਖੇ ਰਿਪੋਰਟ ਕਰਨ।ਯੁਵਕ ਫਿਜ਼ੀਕਲ /ਲਿਖਤੀ ਟੈਸਟ ਦੀ ਤਿਆਰੀ ਕਰਨਾ ਚਾਹੁੰਦੇ ਹਨ, ਉਹ ਯੁਵਕ ਸੀ-ਪਾਈਟ ਕੈਂਪ ਆਈ.ਟੀ.ਆਈ ਰਣੀਕੇ ਅੰਮ੍ਰਿਤਸਰ ਵਿਖੇ ਜਲਦੀ ਤੋਂ ਜਲਦੀ ਆ ਕੇ ਮੁਫਤ ਤਿਆਰੀ ਕਰ ਸਕਦੇ ਹਨ।ਕੈਂਪ ਦੀ ਟਰੇਨਿੰਗ ਲੈਣ ਲਈ ਦਸਤਾਵੇਜ ਦੀਆਂ ਫੋਟੋ ਕਾਪੀਆਂ ਜਿਵੇਂ ਆਧਾਰ ਕਾਰਡ, ਦਸਵੀਂ ਕਲਾਸ ਜਾ ਬਾਰਵੀਂ ਕਲਾਸ ਦਾ ਸਰਟੀਫਿਕੇਟ, ਜਾਤੀ ਸਰਟੀਫਿਕੇਟ ਅਤੇ ਦੋ ਪਾਸਪੋਰਟ ਸਾਈਜ਼ ਫੋਟੋ ਅਤੇ ਆਨਲਾਈਨ ਰਜ਼ਿਸਟਰੇਸ਼ਨ ਦੀ ਫੋਟੋ ਕਾਪੀ ਨਾਲ ਲੈ ਕੇ ਕੈਂਪ ਵਿੱਚ ਰਿਪੋਰਟ ਕਰ ਸਕਦੇ ਹਨ।ਕੈਂਪ ਦੇ ਅਧਿਕਾਰੀ ਨੇ ਦੱਸਿਆ ਹੈ ਕਿ ਟਰੇਨਿੰਗ ਦੌਰਾਨ ਯੁਵਕਾਂ ਨੂੰ ਟਰੇਨਿੰਗ, ਪੜਾਈ, ਰਿਹਾਇਸ਼ ਅਤੇ ਖਾਣਾ ਪੰਜਾਬ ਸਰਕਾਰ ਵਲੋਂ ਮੁਫਤ ਦਿੱਤਾ ਜਾਵੇਗਾ।ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 7009317626 ਅਤੇ 9872840492ਕਦਾ ਹੈ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਯੂਨੀਵਰਸਿਟੀ ਐਨ.ਐਸ.ਐਸ ਯੂਨਿਟਾਂ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਐਨ.ਐਸ.ਐਸ ਯੂਨਿਟ 1 ਅਤੇ …