Monday, April 21, 2025

ਗਾਇਕ ਸਾਹਿਬ ਸੱਦੋਪੁਰੀਆ ਦੇ ਨਵੇਂ ਗੀਤ `ਜ਼ਮੀਨਾਂ ਵਾਲੇ` ਹੋ ਰਹੀ ਹੈ ਦੀ ਖੂਬ ਚਰਚਾ

ਸੰਗਰੂਰ, 22 ਮਾਰਚ (ਜਗਸੀਰ ਲੌਂਗੋਵਾਲ) – ਪੰਜਾਬੀ ਗਾਇਕ ਸਾਹਿਬ ਸੱਦੋਪੁਰੀਆ ਦਾ ਨਵਾਂ ਗੀਤ `ਜ਼ਮੀਨਾਂ ਵਾਲੇ` ਇਹਨੇ ਦਿਨੀਂ ਖੂਬ ਚਰਚਾ ਵਿੱਚ ਹੈ।ਇਸ ਗੀਤ ਨੂੰ ਮਿਊਂਜਿਕ ਦੀਆਂ ਮਾਧੁਰ ਤਰੰਗਾਂ ਵਿੱਚ ਪਰੋਇਆ ਹੈ `ਦਿ ਮੇਜਰ` ਨੇ, ਇਸ ਗੀਤ ਦਾ ਵੀਡੀਓ ‘ਲਾਸਟ ਸਟੈਪ’ ਵਾਲਿਆਂ ਕੀਤਾ ਹੈ, ਫਿਲਮਾਂਕਣ ਬਹੁਤ ਹੀ ਬਾਕਮਾਲ ਹੈ।ਇਸ ਵੀਡੀਓ ਵਿੱਚ ਬਿੱਟੂ ਧੂਰੀ, ਨਿੰਮਾ ਬੱਛੋਆਣਾ ਅਤੇ ਅਮਨ ਬਾਲੀਆ ਦਿੱਲੀ ਨੇ ਮੌਡਲਿੰਗ ਕੀਤੀ ਹੈ।ਜਿਸ ਦੀ ਹਰ ਪਾਸਿਓਂ ਸਰਾਹਨਾਂ ਹੁੰਦੀ ਹੈ।ਗਾਇਕ ਸਾਹਿਬ ਸੱਦੋਪੁਰੀਏ ਦੇ ਮਾਰਕੀਟ ਵਿੱਚ ਪਹਿਲਾਂ ਵੀ ਕਾਫੀ ਗੀਤ ਆ ਚੁੱਕੇ ਹਨ, ਜਿਹਨਾ ਵਿੱਚ ਡੀਅਰ ਹੇਟਰ, ਰਿਆਲ, ਫਾਂਸੀ ਅਤੇ ਇੱਕ ਧਾਰਮਿਕ ਗੀਤ `ਬਾਬਾ ਨਾਨਕ` ਜਿਕਰਯੋਗ ਹਨ।‘ਜ਼ਮੀਨਾਂ ਵਾਲੇ` ਗੀਤ ਖੁਦ ਸਾਹਿਬ ਸੱਦੋਪੁਰੀਏ ਦਾ ਲਿਖਿਆ ਤੇ ਕੰਪੋਜ਼ ਕੀਤਾ ਗੀਤ ਹੈ।ਕਾਫੀ ਲੰਮੇ ਸਮੇ ਤੋਂ ਸੰਘਰਸ਼ ਕਰ ਰਹੇ ਗਾਇਕ ਸਾਹਿਬ ਸੱਦੋਪੁਰੀਏ ਨੂੰ ਇਸ ਗੀਤ ਤੋਂ ਬਹੁਤ ਉਮੀਦਾਂ ਹਨ।

Check Also

ਜਥੇਦਾਰ ਦੀ ਨਿਯੁੱਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਲਈ ਸੁਝਾਵਾਂ ਦੇ ਸਮੇਂ ਵਿੱਚ 20 ਮਈ ਤੱਕ ਕੀਤਾ ਵਾਧਾ

ਅੰਮ੍ਰਿਤਸਰ, 21 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ …