Thursday, April 3, 2025
Breaking News

ਪਿੰਗਲਵਾੜਾ ਸਾਖਾ ਸੰਗਰੂਰ ਦਾ ਸਥਾਪਨਾ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਭਗਤ ਪੂਰਨ ਸਿੰਘ ਜੀ ਦੇ ਉਪਦੇਸ਼ਾਂ ਨੂੰ ਅਪਨਾਉਣ ਦੀ ਲੋੜ ‘ਤੇ ਦਿੱਤਾ ਜ਼ੋਰ

ਸੰਗਰੂਰ, 30 ਮਾਰਚ (ਜਗਸੀਰ ਲੌਂਗੋਵਾਲ) – ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਸ੍ਰੀ ਅੰਮ੍ਰਿਤਸਰ ਵਲੋਂ ਸਥਾਪਿਤ ਪਿੰਗਲਵਾੜਾ ਸ਼ਾਖਾ ਸੰਗਰੂਰ ਦਾ 25ਵਾਂ ਸਥਾਪਨਾ ਦਿਵਸ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਡਾ. ਇੰਦਰਜੀਤ ਕੌਰ, ਤਰਲੋਚਨ ਸਿੰਘ ਚੀਮਾ, ਹਰਜੀਤ ਸਿੰਘ ਅਰੋੜਾ, ਮਾਸਟਰ ਸਤਪਾਲ ਸ਼ਰਮਾ, ਸੁਰਿੰਦਰ ਪਾਲ ਸਿੰਘ ਸਿਦਕੀ ਦੀ ਦੇਖ-ਰੇਖ ਹੇਠ ਮਨਾਇਆ ਗਿਆ। ਰਾਜਵਿੰਦਰ ਸਿੰਘ ਲੱਕੀ ਤੇ ਸਮਰ ਪ੍ਰੀਤ ਸਿੰਘ ਦੁਆਰਾ ਖੂਬਸੂਰਤ ਦਿੱਖ ਵਾਲੀ ਸਟੇਜ਼ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਨੂੰ ਪੰਜ਼ ਪਿਆਰਿਆਂ ਦੀ ਅਗਵਾਈ ਵਿੱਚ ਸੰਗਤਾਂ ਵੱਲੋਂ ਸੁਸ਼ੋਭਿਤ ਕੀਤਾ ਗਿਆ।ਉਪਰੰਤ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਹਰਭਜਨ ਸਿੰਘ ਭੱਟੀ, ਗੁਰਪ੍ਰੀਤ ਸਿੰਘ, ਜਗਜੀਤ ਸਿੰਘ, ਰੇਖਾ ਰਾਣੀ ਤੇ ਕਿਰਨ ਦੂਆ ਦੀ ਨਿਗਰਾਨੀ ਵਿੱਚ ਅਤੇ ਇਸਤਰੀ ਸਤਿਸੰਗ ਸਭਾਵਾਂ ਵੱਲੋਂ ਸੰਗਤੀ ਰੂਪ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ ਅਤੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ।ਸੁਸਾਇਟੀ ਸੇਵਕ ਗੁਰਿੰਦਰ ਸਿੰਘ ਗੁਜਰਾਲ, ਗੁਰਕੰਵਲ ਸਿੰਘ, ਗੁਰਿੰਦਰ ਵੀਰ ਸਿੰਘ, ਸੁਰਿੰਦਰ ਪਾਲ ਸਿੰਘ ਦੇ ਜਥਿਆਂ ਵੱਲੋਂ ਕੀਤੇ ਕੀਰਤਨ ਉਪਰੰਤ ਪਿੰਗਲਵਾੜਾ ਪਰਿਵਾਰ ਦੇ ਜੂਨੀਅਰ, ਸੀਨੀਅਰ ਗਰੁੱਪ ਦੇ ਵਿਦਿਆਰਥੀਆਂ, ਜਤਿੰਦਰ ਸਿੰਘ ਦੇ ਜਥੇ ਅਤੇ ਭਗਤ ਪੂਰਨ ਸਿੰਘ ਗੁਰਮਤਿ ਕਾਲਜ ਰੋਹਣੌ ਦੇ ਵਿਦਿਆਰਥੀਆਂ, ਪਿੰਗਲਵਾੜਾ ਮਾਨਾਂਵਾਲਾ ਦੇ ਬੱਚਿਆਂ ਵੱਲੋਂ ਨਿਰਧਾਰਿਤ ਰਾਗਾਂ ਵਿੱਚ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ।ਰਾਜਵੀਰ ਸਿੰਘ ਪਿੰਗਲਵਾੜਾ ਟਰੱਸਟੀ ਦੇ ਮੰਚ ਸੰਚਾਲਨ ਦੌਰਾਨ ਪ੍ਰਸਿੱਧ ਵਿਦਵਾਨ ਤੇ ਚਿੰਤਕ ਪਿਆਰੇ ਲਾਲ ਗਰਗ, ਦਵਿੰਦਰ ਸ਼ਰਮਾ ਐਗਰੀਕਲਚਰ ਇਕਨੋਮਿਕਸ, ਡਾਕਟਰ ਦੀਪਤੀ ਨੇ ਕਿਹਾ ਕਿ ਕਾਰਪੋਰੇਟ ਮਾਡਲ, ਵਿਕਾਸ ਦੇਸ਼ ਅੰਦਰ ਕਿਰਤੀਆਂ ਨੂੰ ਹੋਰ ਕੰਗਾਲ ਬਨਾਉਣ ਦੇ ਨਾਲ ਨਾਲ ਪੰਜਾਬ ਦੇ ਵਾਤਾਵਰਨ ਨੂੰ ਮੁਢੋਂ ਵਿਗਾੜ ਦੇਵੇਗਾ।ਆਪ ਨੇ ਭਗਤ ਜੀ ਦੇ ਉਪਦੇਸ਼ਾਂ ਨੂੰ ਅਪਨਾਉਣ ਦੀ ਲੋੜ ਤੇ ਜ਼ੋਰ ਦਿੱਤਾ ਅਤੇ ਇਹ ਵੀ ਕਿਹਾ ਕਿ ਗ੍ਰਾਮ ਪੰਚਾਇਤ ਦੇ ਸੰਵਿਧਾਨ ਨੂੰ ਲਾਗੂ ਕਰਕੇ ਲੋਕਤੰਤਰ ਨੂੰ ਤਕੜਾ ਕਰਨਾ ਸਮੇਂ ਦੀ ਲੋੜ ਹੈ।
ਸ਼਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇੰਦਰਜੀਤ ਕੌਰ ਦੀ ਅਗਵਾਈ ਵਿੱਚ ਪਿੰਗਲਵਾੜਾ ਵਿਰਾਸਤ ਨੂੰ ਸੰਭਾਲਣ ਦੇ ਕਾਰਜ਼ਾਂ ਦਾ ਜ਼ਿਕਰ ਕੀਤਾ ਅਤੇ ਭਾਵਪੂਰਤ ਵਿਚਾਰ ਸਾਂਝੇ ਕੀਤੇ।ਪ੍ਰਸਿੱਧ ਸਾਹਿਤਕਾਰ ਓਮ ਪ੍ਰਕਾਸ਼ ਗਾਸੋ, ਨਿਰਮਲ ਸਿੰਘ ਰਾਜੇਵਾਲ ਰੋਹਾਣੋ ਨੇ ਡਾਕਟਰ ਇੰਦਰਜੀਤ ਕੌਰ ਅਤੇ ਤਰਲੋਚਨ ਸਿੰਘ ਚੀਮਾ ਦੀ ਸੁਚੱਜੀ ਅਗਵਾਈ ਵਿੱਚ ਮਰੀਜ਼ਾਂ ਦੀ ਸੇਵਾ ਸੰਭਾਲ ਦੇ ਸਿਹਤ ਦੇ ਕੀਤੇ ਜਾ ਸੁਚੱਜੇ ਪ੍ਰਬੰਧਾਂ ਦੀ ਸ਼ਲਾਘਾ ਕਰਦੇ ਕੀਤੀ ਅਤੇ ਇਲਾਕ਼ਾ ਨਿਵਾਸੀਆਂ ਨੂੰ ਯੋਗਦਾਨ ਪਾਉਣ ਲਈ ਕਿਹਾ।ਪਿੰਗਲਵਾੜਾ ਵੱਲੋਂ ਪ੍ਰਕਾਸ਼ਿਤ ਪੁਸਤਕਾਂ ਬਾਰੇ ਜਾਣਕਾਰੀ ਮੈਡਮ ਰਿਤੂ, ਡਾ. ਦੀਪਤੀ ਅਤੇ ਐਸ.ਐਸ ਛੀਨਾ ਵੱਲੋਂ ਦੇਣ ਉਪਰੰਤ ਉਨ੍ਹਾਂ ਨੂੰ ਲੋਕ ਅਰਪਣ ਦੀ ਰਸਮ ਪ੍ਰਬੰਧਕਾਂ ਦੇ ਨਾਲ ਡਾਕਟਰ ਅਮਰਜੀਤ ਸਿੰਘ ਮਾਨ, ਕੈਪਟਨ ਨਰਿੰਦਰ ਸਿੰਘ ਭੱਠਲ, ਗੁਰਮੀਤ ਕੌਰ, ਸੁਖਦਰਸ਼ਨ ਸਿੰਘ ਢਿੱਲੋਂ, ਕੁਲਵੰਤ ਸਿੰਘ ਅਕੋਈ, ਗੋਬਿੰਦ ਸਿੰਘ ਲੌਂਗੋਵਾਲ, ਜਸਪਾਲ ਸਿੰਘ ਮਾਲੇਰਕੋਟਲਾ ਆਦਿ ਨੇ ਨਿਭਾਈ।ਡਾਕਟਰ ਇੰਦਰਜੀਤ ਕੌਰ ਨੇ ਭਗਤ ਪੂਰਨ ਸਿੰਘ ਜੀ ਦੀਆਂ ਯਾਦਾਂ ਦੀ ਸਾਂਝ ਪਾਉਂਦੇ ਹੋਏ ਵਾਤਾਵਰਣ ਦੀ ਸੰਭਾਲ ਕਰਨ ਅਤੇ ਹੋਰ ਵਿਚਾਰਾਂ ਦੀ ਸਾਂਝ ਕੀਤੀ।ਆਪ ਨੇ ਗੁਰਬਾਣੀ ਦੀ ਰੌਸ਼ਨੀ ਵਿੱਚ ਭਗਤ ਪੂਰਨ ਸਿੰਘ ਦੀਆਂ ਪ੍ਰੇਰਨਾਵਾਂ ਨੂੰ ਅਪਣਾ ਕੇ ਮਨੁੱਖਤਾ, ਪਸ਼ੂ ਪੰਛੀਆਂ ਨੂੰ ਪਿਆਰ ਕਰਨ ਅਤੇ ਲੋੜਵੰਦਾਂ ਨੂੰ ਸੰਭਾਲਣ ਦਾ ਸੰਦੇਸ਼ ਦਿੱਤਾ। ਸੁਰਿੰਦਰ ਪਾਲ ਸਿੰਘ ਸਿਦਕੀ ਪ੍ਰਬੰਧਕੀ ਸਕੱਤਰ ਨੇ ਧੰਨਵਾਦੀ ਸ਼ਬਦ ਕਹੇ।
ਸ੍ਰੀ ਸੁਖਮਨੀਂ ਸਾਹਿਬ ਸੇਵਾ ਸੁਸਾਇਟੀ ਵੱਲੋਂ ਰਾਜਵਿੰਦਰ ਸਿੰਘ ਲੱਕੀ ਦੇ ਨਾਲ ਗਿਆਨੀ ਮਨਦੀਪ ਸਿੰਘ ਮੁਰੀਦ, ਹਰਪ੍ਰੀਤ ਸਿੰਘ ਪ੍ਰੀਤ, ਬਲਵੰਤ ਸਿੰਘ ਨੇ ਬੀਬੀ ਇੰਦਰਜੀਤ ਕੌਰ ਵੱਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਲਈ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਪਿੰਗਲਵਾੜਾ ਟਰੱਸਟ ਸ੍ਰੀ ਅੰਮ੍ਰਿਤਸਰ ਵਲੋਂ ਜਗ ਦੀਪਕ ਸਿੰਘ, ਤਿਲਕ ਰਾਜ, ਗੁਰਪ੍ਰੀਤ ਕੌਰ, ਹਰਜੀਤ ਸਿੰਘ ਅਰੋੜਾ, ਜਗਜੀਵਨ ਸਿੰਘ ਕੈਨੇਡਾ, ਸੁਰਿੰਦਰ ਪਾਲ ਸਿੰਘ ਸਿਦਕੀ, ਰਾਜਵਿੰਦਰ ਸਿੰਘ ਲੱਕੀ ਆਦਿ ਨੇ ਸ਼ਖਸ਼ਸੀਅਤਾਂ ਅਤੇ ਸਹਿਯੋਗੀਆਂ ਨੂੰ ਸਨਮਾਨਿਤ ਕੀਤਾ।ਮੇਜਰ ਸਿੰਘ ਮਸਾਣੀ ਨੇ ਇਲਾਕੇ ਦੇ ਪਿੰਡਾਂ ਵੱਲੋਂ ਵੱਖ-ਵੱਖ ਪ੍ਰਬੰਧਾਂ ਲਈ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ।
ਸਮਾਗਮ ਲਈ ਸੰਤ ਅਤਰ ਸਿੰਘ ਗੁਰਮਤਿ ਕਾਲਜ, ਬਾਬਾ ਸਾਹਿਬ ਦਾਸ ਸੇਵਾ ਦਲ, ਮਨੋਜ ਕੁਮਾਰ ਸਲਾਈਟ, ਡਾ. ਜਗਦੀਪ ਸਿੰਘ ਜੈਨਪੁਰ, ਮੇਜਰ ਸਿੰਘ ਮਸਾਣੀ, ਪਰਮੇਸੁਰ ਸਿੰਘ, ਪ੍ਰੋ. ਜਸਪ੍ਰੀਤ ਸਿੰਘ ਗੁਰਮਤਿ ਕਾਲਜ ਮਸਤੂਆਣਾ ਸਾਹਿਬ, ਪ੍ਰੀਤਮ ਸਿੰਘ ਬਡਬਰ, ਪ੍ਰਿੰਸੀਪਲ ਬਲਵੰਤ ਸਿੰਘ, ਗੁਰਮੇਲ ਸਿੰਘ ਸਿੱਧੂ, ਵਰਿੰਦਰ ਸਿੰਘ, ਡਾ. ਉਪਾਸਨਾ, ਰਾਣੀ ਬਾਲਾ, ਬੀਰਪਾਲ ਕੌਰ, ਰਵਨੀਤ ਕੌਰ ਪਿੰਕੀ, ਰਿਤੂ, ਮਨਦੀਪ ਕੌਰ ਚੱਠੇ, ਸਰਬਜੀਤ ਸਿੰਘ, ਅਮਨਦੀਪ ਕੌਰ, ਗੁਰਮੇਲ ਸਿੰਘ ਅਤੇ ਮੁੱਖ ਦਫਤਰ ਸ੍ਰੀ ਅੰਮ੍ਰਿਤਸਰ ਵੱਲੋਂ ਦਲਵਿੰਦਰ ਸਿੰਘ, ਸੰਦੀਪ ਸਿੰਘ, ਨਿਸ਼ਾਨ ਸਿੰਘ, ਰਾਜਵਿੰਦਰ ਸਿੰਘ, ਗੁਰਪ੍ਰੀਤ ਕੌਰ ਅਤੇ ਹੋਰ ਇਲਾਕੇ ਦੀਆਂ ਪੰਚਾਇਤਾਂ, ਸੰਸਥਾਵਾਂ ਨੇ ਵੱਖ-ਵੱਖ ਸੇਵਾਵਾਂ ਨਿਭਾਈਆਂ।
ਰਣਜੀਤ ਆਈ ਹਸਪਤਾਲ ਵਲੋਂ ਵਿਸ਼ੇਸ਼ ਕਾਊਂਟਰ ਲਗਾਇਆ ਗਿਆ।ਡਾ. ਗੁਨਿੰਦਰਜੀਤ ਸਿੰਘ ਜਵੰਧਾ ਚੇਅਰਮੈਨ ਇਨਫੋਟੈਕ, ਬਾਬੂ ਪ੍ਰਕਾਸ਼ ਚੰਦ ਗਰਗ, ਗੁਲਜ਼ਾਰ ਸਿੰਘ ਕੱਟੂ, ਰਾਜ ਕੁਮਾਰ ਅਰੋੜਾ, ਡਾ. ਪਰਮਿੰਦਰ ਕੌਰ , ਰੁਪਿੰਦਰਜੀਤ ਕੌਰ, ਡਾ. ਮੱਘਰ ਸਿੰਘ, ਡਾ. ਨਿਰਮਲ ਸਿੰਘ, ਇੰਦਰਜੋਤ ਕੌਰ, ਡਾ. ਅਮਨਪ੍ਰੀਤ ਕੌਰ, ਡਾ. ਇੰਦਰਮਨਜੋਤ ਸਿੰਘ, ਡਾ. ਤਾਰਨ ਸਿੰਘ ਐਡਵੋਕੇਟ, ਡਾ. ਸਤਵੀਰ ਸਿੰਘ, ਡਾ. ਇੰਦਰਾਜੋਤ ਕੌਰ, ਗੁਰਤੇਗ ਸਿੰਘ ਐਡਵੋਕੇਟ ਲੌਂਗੋਵਾਲ, ਡਾ. ਸੁਖਵਿੰਦਰ ਸਿੰਘ ਬਬਲਾ, ਪਰਮਪਾਲ ਸਿੰਘ ਕੈਨੇਡਾ, ਪ੍ਰਸ਼ੋਤਮ ਸਿੰਘ, ਰਣਜੀਤ ਸਿੰਘ ਸੋਹੀ, ਕੁਲਵੀਰ ਸਿੰਘ ਕਮਾਲਪੁਰ, ਕੈਪਟਨ ਧਰਮਪਾਲ ਫਰੀਦਕੋਟ, ਗਿਆਨੀ ਗੁਰਬਚਨ ਸਿੰਘ, ਹਰਦੀਪ ਸਿੰਘ ਸਾਹਨੀ, ਜਸਵੀਰ ਸਿੰਘ ਖਾਲਸਾ, ਕਰਨੈਲ ਸਿੰਘ ਸੇਖੋਂ, ਸਰਬਜੀਤ ਸਿੰਘ ਰੇਖੀ, ਸੁਭਾਸ਼ ਕਰਾੜੀਆ, ਕਲੀ ਰਾਮ ਗਰਗ, ਹਰਜੀਤ ਸਿੰਘ ਢੀਂਗਰਾ, ਗੁਲਜ਼ਾਰ ਸਿੰਘ, ਕਰਤਾਰ ਸਿੰਘ, ਪ੍ਰੋ. ਨਰਿੰਦਰ ਸਿੰਘ, ਹਰਕੀਰਤ ਕੌਰ, ਸੁਰਿੰਦਰ ਕੌਰ, ਕੁਲਵੀਰ ਸਿੰਘ ਕਮਾਲਪੁਰ , ਸੁਰਜੀਤ ਸਿੰਘ ਜਿਲਾ ਪ੍ਰਧਾਨ ਕਿਸਾਨ ਯੂਨੀਅਨ ਸਿੱਧੂਪੁਰ, ਪਰਮੇਸ਼ੁਰ ਸਿੰਘ, ਬਹਾਦਰ ਸਿੰਘ, ਕਰਨੈਲ ਸਿੰਘ, ਸਵਰਨ ਸਿੰਘ ਰਾਜੇਵਾਲ, ਰਾਜਿੰਦਰ ਸਿੰਘ ਚੰਗਾਲ, ਬਲਵੰਤ ਸਿੰਘ ਚੰਗਾਲ, ਰਾਜੇਸ਼ ਕੁਮਾਰ, ਸੁਖਦਰਸ਼ਨ ਸਿੰਘ ਢਿੱਲੋਂ, ਰਾਮ ਪ੍ਰਕਾਸ਼ ਸਿੰਘ, ਲਖਵੀਰ ਸਿੰਘ, ਕਰਮਜੀਤ ਸਿੰਘ, ਹਰਬੰਤ ਸਿੰਘ, ਜਸਵਿੰਦਰ ਸਿੰਘ ਭੁੱਲਰ, ਜਾਗਰ ਸਿੰਘ, ਸ਼ੇਰ ਸਿੰਘ, ਮਹਿਕਪ੍ਰੀਤ ਸਿੰਘ, ਗੁਰਦੀਪ ਸਿੰਘ, ਜਗਸੀਰ ਸਿੰਘ, ਗੁਰਲਵਦੀਪ ਸਿੰਘ, ਸੁਰਿੰਦਰ ਕੌਰ, ਸਰਲਾ ਦੇਵੀ, ਰਾਮੇਸ਼ ਕੁਮਾਰੀ ਆਦਿ ਸਮੇਤ ਸ਼ਹਿਰੀ ਅਤੇ ਜੈਨਪੁਰ, ਜਖੇਪਲ, ਮਹਿਲਾਂ, ਗਗੜਪੁਰ ਅਤੇ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ।
ਇਸ ਮੌਕੇ ਪਿੰਗਲਵਾੜਾ ਪਰਿਵਾਰ ਵੱਲੋਂ ਹੱਥੀਂ ਤਿਆਰ ਕੀਤੀਆਂ ਕਲਾਂ ਕਿਰਤਾਂ ਅਤੇ ਭਗਤ ਪੂਰਨ ਸਿੰਘ ਜੀ ਦੇ ਜੀਵਨ ਇਤਿਹਾਸ ਸਬੰਧੀ ਲਗਾਈ ਪ੍ਰਦਰਸ਼ਨੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ।ਸਮਾਗਮ ਦੌਰਾਨ ਵੱਖ-ਵੱਖ ਮਿਠਿਆਈਆਂ, ਲੱਸੀ, ਚਾਹ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।

Check Also

ਪਿੰਡ ਜੱਬੋਵਾਲ ਵਿਖੇ 1.78 ਕਰੋੜ ਦੀ ਲਾਗਤ ਨਾਲ ਬਣੇਗਾ ਖੇਡ ਸਟੇਡੀਅਮ – ਈ.ਟੀ.ਓ

ਅੰਮ੍ਰਿਤਸਰ, 1 ਅਪ੍ਰੈਲ (ਸੁਖਬੀਰ ਸਿੰਘ – ਹਲਕਾ ਜੰਡਿਆਲਾ ਗੁਰੂ ਦੇ ਪ੍ਰਸਿੱਧ ਪਿੰਡ ਜੱਬੋਵਾਲ ਵਿਖੇ ਸ਼ਹੀਦ …