Thursday, April 3, 2025
Breaking News

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਓਟ ਆਸਰੇ ਨਾਲ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਨਵੇਂ ਸੈਸ਼ਨ ਦੀ ਸ਼ੁਰੂਆਤ

ਸੰਗਰੂਰ, 30 ਮਾਰਚ (ਜਗਸੀਰ ਲੌਂਗੋਵਾਲ) – ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ ਨਵੇਂ ਸੈਸ਼ਨ 2025- 26 ਦੀ ਸ਼ੂਰੂਆਤ ਉਤਸ਼ਾਹ ਅਤੇ ਨਵੇਂ ਉਮੀਦਾਂ ਦੇ ਨਾਲ ਕੀਤੀ ਗਈ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ, ਜਿਸ ਤੋਂ ਬਾਅਦ ਹਰਜਸ ਕੀਰਤਨ ਵੀ ਕੀਤਾ ਗਿਆ।ਜਿਸ ਵਿੱਚ ਅਕਾਲ ਅਕੈਡਮੀ ਦੇ ਵਿੱਦਿਆਰਥੀਆਂ ਅਤੇ ਸਮੂਹ ਸਟਾਫ਼ ਨੇ ਸਿੱਖਿਆ ਦੇ ਖੇਤਰ ਵਿੱਚ ਆਪਣੇ ਉੱਚ ਪੱਧਰੀ ਆਦਰਸ਼ਾਂ, ਆਧੁਨਿਕ ਵਿਧੀਆਂ ਅਤੇ ਨੈਤਿਕ ਮੁੱਲਾਂ ਦੁਆਰਾ ਭਵਿੱਖ ਨੂੰ ਸੰਵਾਰਨ ਦਾ ਵਚਨ ਲਿਆ ਗਿਆ।ਸਮਾਗਮ ਵਿੱਚ ਭਾਈ ਕਰਮਜੀਤ ਸਿੰਘ (ਸੇਵਾਦਾਰ ਜੀ), ਡਾ. ਅਵਤਾਰ ਸਿੰਘ (ਸੀਨੀਅਰ ਹੈਲਥ ਅਫ਼ਸਰ), ਦਲਜੀਤ ਸਿੰਘ ਜੇਜੀ (ਆਮ ਆਦਮੀ ਪਾਰਟੀ ਇੰਚਾਰਜ਼ ਦਿੜਬਾ ਹਲਕਾ), ਰਾਮ ਸਰੂਪ ਸਿੰਘ (ਜਖੇਪਲ), ਸਤਿਨਾਮ ਸਿੰਘ (ਸਰਪੰਚ ਮੈਦੇਵਾਸ), ਬਲਵਿੰਦਰ ਸਿੰਘ, ਨਿੱਕਾ ਸਿੰਘ, ਲਖਵੀਰ ਸਿੰਘ (ਗੁਰਦੁਆਰਾ ਮਾਤਾ ਭੋਲੀ ਕੌਰ ਜੀ ਪ੍ਰਬੰਧ ਕਮੇਟੀ), ਬਲਾਕ ਪ੍ਰਧਾਨ ਬੂਟਾ ਸਿੰਘ (ਕਾਂਗਰਸ ਪਾਰਟੀ) ਅਤੇ ਇਲਾਕੇ ਦੇ ਪਤਵੰਤੇ ਸੱਜਣ ਹਾਜ਼ਰ ਸਨ।ਸਮਾਗਮ ਦੌਰਾਨ ਅਕਾਲ ਅਕੈਡਮੀ ਦੇ ਪ੍ਰਿੰਸੀਪਲ ਅਨੁਰਾਧਾ ਬੱਬਰ ਨੇ ਸਾਰੇ ਮਹਿਮਾਨਾਂ ਦਾ ਸੁਆਗਤ ਕਰਦਿਆਂ, ਪਿਛਲੇ ਸੈਸ਼ਨ ਦੀਆਂ ਉਪਲੱਬਧੀਆਂ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਨੇ ਦੱਸਿਆ ਕਿ ਅਕਾਦਮਿਕ ਅਤੇ ਦਾਰਸ਼ਨਿਕ ਗਤੀਵਿਧੀਆਂ ਵਿੱਚ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਨੇ ਹਰ ਵਾਰ ਦੀ ਤਰ੍ਹਾਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।ਉਨ੍ਹਾਂ ਨੇ ਨਵੇਂ ਸੈਸ਼ਨ 2025-26 ਲਈ ਵਿਦਿਆਰਥੀਆਂ ਵਲੋਂ ਹੋਰ ਵਧੀਆ ਪ੍ਰਦਰਸ਼ਨ ਦੀ ਆਸ ਪ੍ਰਗਟਾਈ।ਇਸ ਸਮਾਗਮ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਨਵੇਂ ਸੈਸ਼ਨ ਲਈ ਨਵਾਂ ਉਤਸ਼ਾਹ ਭਰਿਆ।ਸਮਾਪਤੀ ‘ਤੇ ਸਰਬਤ ਦੇ ਭਲੇ ਲਈ ਅਰਦਾਸ ਵੀ ਕੀਤੀ ਗਈ।
ਇਸ ਨਵੇਂ ਸੈਸ਼ਨ ਦੀ ਸ਼ੁਰੂਆਤ ਅਰਦਾਸ ਅਤੇ ਗਿਆਨਯੋਗ ਪ੍ਰੋਗਰਾਮ ਨਾਲ ਕੀਤੀ ਗਈ, ਜਿਸ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵੱਡੀ ਗਿਣਤੀ ‘ਚ ਸ਼ਮੂਲੀਅਤ ਕੀਤੀ।ਧਾਰਮਿਕ, ਨੈਤਿਕ ਅਤੇ ਆਧੁਨਿਕ ਸਿੱਖਿਆ ਦੇ ਖੇਤਰ ਨੂੰ ਸਮਰਪਿਤ ਅਕਾਲ ਅਕੈਡਮੀ ਵਿਦਿਆਰਥੀਆਂ ਦੇ ਸਰਵ-ਪੱਖੀ ਵਿਕਾਸ ਦੀਆਂ ਸਿੱਖਿਆ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।

Check Also

ਖਾਲਸਾ ਕਾਲਜ ਵਿਖੇ ਪ੍ਰੇਰਨਾ ਚੁਣੌਤੀਆਂ ਅਤੇ ਨੀਤੀ ਨਿਰਮਾਣ ਵਿਸ਼ੇ ’ਤੇ ਗੈਸਟ ਲੈਕਚਰ

ਅੰਮ੍ਰਿਤਸਰ, 2 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਰਾਜਨੀਤੀ ਅਤੇ ਲੋਕ ਪ੍ਰਸ਼ਾਸਨ ਵਿਭਾਗ …