ਸੰਗਰੂਰ, 8 ਅਪ੍ਰੈਲ (ਜਗਸੀਰ ਲੌਂਗੋਵਾਲ) – ਸੰਗਰੂਰ ਦੀ ਧੋਬੀਆਂ ਵਾਲੀ ਗਲੀ ਵਿਖੇ ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ ਫਿਜ਼ੀਓਥਰੈਪੀ ਸੈਂਟਰ ਖੁੱਲ ਗਿਆ ਹੈ।ਸੈਂਟਰ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾ ਕੇ ਸੈਂਟਰ ਦਾ ਉਦਘਾਟਨ ਕੀਤਾ ਗਿਆ।ਸੈਂਟਰ ਦੇ ਮਾਲਕ ਡਾਕਟਰ ਰੇਨੂ ਬਾਬਾ ਪੀ.ਟੀ ਨੇ ਦੱਸਿਆ ਕਿ ਇਸ ਫਿਜ਼ੀਓਥਰੇਪੀ ਸੈਂਟਰ ਵਿਖੇ ਲੋਕਾਂ ਦਾ ਬਹੁਤ ਹੀ ਸਸਤੇ ਰੇਟਾਂ ਵਿੱਚ ਤਸੱਲੀਬਖਸ਼ ਇਲਾਜ਼ ਕੀਤਾ ਜਾਵੇਗਾ।ਉਦਘਾਟਨੀ ਸਮਾਰੋਹ ਵਿੱਚ ਪਹੁੰਚੇ ਇਲਾਕੇ ਦੇ ਉੱਘੇ ਸਮਾਜ ਸੇਵਕ ਵਾਤਾਵਰਨ ਪ੍ਰੇਮੀ, ਭਾਰਤੀ ਅੰਬੇਡਕਰ ਮਿਸ਼ਨ ਭਾਰਤ ਦੇ ਜਨਰਲ ਸਕੱਤਰ, ਪਿੰਡ ਉੱਭਾਵਾਲ ਦੇ ਸਾਬਕਾ ਸਰਪੰਚ ਪਾਲੀ ਸਿੰਘ ਕਮਲ ਅਤੇ ਉਹਨਾਂ ਦੀ ਟੀਮ ਵਲੋਂ ਡਾਕਟਰ ਰੇਨੂ ਬਾਬਾ ਦਾ ਸਿਰਪਾਓ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ।ਪਾਲੀ ਸਿੰਘ ਕਮਲ ਨੇ ਕਿਹਾ ਕਿ ਇਹ ਸੰਗਰੂਰ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਸਾਡੀ ਪਿਆਰੀ ਬੇਟੀ ਰੇਨੂ ਬਾਬਾ ਜਿਨਾਂ ਅੰਦਰ ਬਹੁਤ ਸੇਵਾ ਭਾਵਨਾ ਹੈ।ਜਦੋਂ ਕੋਈ ਡਾਕਟਰ ਮਰੀਜ਼ ਨਾਲ ਆਪਣੇ ਪਰਿਵਾਰ ਦੀ ਤਰ੍ਹਾਂ ਅਤੇ ਨਰਮ ਵਿਵਹਾਰ ਕਰਦਾ ਹੈ ਤਾਂ ਉਸ ਦਾ ਅੱਧਾ ਰੋਗ ਉਸ ਸਮੇਂ ਹੀ ਦੂਰ ਹੋ ਜਾਂਦਾ ਹੈ।ਇਸ ਉਪਰੰਤ ਡਾਕਟਰ ਰੇਨੂ ਬਾਬਾ ਅਤੇ ਉਸ ਦੇ ਪਰਿਵਾਰ ਵਲੋਂ ਪਾਲੀ ਸਿੰਘ ਕਮਲ ਅਤੇ ਉਹਨਾਂ ਦੀ ਸਮੁੱਚੀ ਟੀਮ ਦਾ ਵੀ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਭਾਰਤੀ ਅੰਬੇਡਕਰ ਮਿਸ਼ਨ ਭਾਰਤ ਦੇ ਕੌਮੀ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ, ਜਗਤਾਰ ਸਿੰਘ ਬਾਵਾ, ਅਮਿਤ ਕੁਮਾਰ ਗਰੀਬਾਂ, ਅਮਨ ਬਾਵਾ ਅਤੇ ਵੱਡੀ ਗਿਣਤੀ ਦੇ ‘ਚ ਸ਼ਹਿਰ ਦੇ ਪਤਵੰਤੇ ਮੌਜ਼ੂਦ ਸਨ।
Check Also
ਜਥੇਦਾਰ ਦੀ ਨਿਯੁੱਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਲਈ ਸੁਝਾਵਾਂ ਦੇ ਸਮੇਂ ਵਿੱਚ 20 ਮਈ ਤੱਕ ਕੀਤਾ ਵਾਧਾ
ਅੰਮ੍ਰਿਤਸਰ, 21 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ …