Wednesday, May 7, 2025
Breaking News

ਸਿੱਖਿਆ ਕ੍ਰਾਂਤੀ ਤਹਿਤ ਸਕੂਲ ਆਫ਼ ਐਮੀਨੈਂਸ ਫ਼ਾਰ ਗਰਲਜ਼ ਮਾਲ ਰੋਡ ਸਕੂਲ ਦਾ ਉਦਘਾਟਨ

ਅੰਮ੍ਰਿਤਸਰ, 11 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਸਿੱਖਿਆ ਕ੍ਰਾਂਤੀ ਤਹਿਤ ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਸਿੱਖਿਆ ਖੇਤਰ ’ਚ ਨਿਵੇਕਲਾ ਮੀਲ ਪੱਥਰ ਸਥਾਪਿਤ ਕਰਦੇ ਹੋਏ ਅੱਜ ਜ਼ਿਲ੍ਹੇ ਦੇ ਮਾਲ ਰੋਡ ਸਥਿਤ ਸਕੂਲ ਆਫ਼ ਐਮੀਨੈਂਸ ਫ਼ਾਰ ਗਰਲਜ਼ ਵਜੋਂ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਹੇਠ ਅਤੇ ਹਰਜੋਤ ਸਿੰਘ ਬੈਂਸ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਦੇ ਯਤਨਾਂ ਸਦਕਾ ਮੁੱਖ ਮਹਿਮਾਨ ਕਰਮਜੀਤ ਸਿੰਘ ਰਿੰਟੂ ਚੇਅਰਮੈਨ ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਵਲੋਂ ਉਦਘਾਟਨ ਕੀਤਾ ਗਿਆ।
ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਮਾਲ ਰੋਡ ਸਕੂਲ ਪਹਿਲਾਂ ਤੋਂ ਹੀ ਬੇਹਤਰੀਨ ਸਹੂਲਤਾਂ ਵਜੋਂ ਜ਼ਿਲ੍ਹੇ ਦਾ ਨਾਮੀ ਸਕੂਲ ਹੈ ਅਤੇ ਸਰਕਾਰ ਵਲੋਂ ਇਸ ਨੂੰ ਹੋਰ ਬਿਹਤਰ “ਸਕੂਲ ਆਫ਼ ਐਮੀਨੈਂਸ” ਬਨਾਉਣ ਦਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ।ਹਰਭਗਵੰਤ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ), ਅੰਮ੍ਰਿਤਸਰ, ਰਜੇਸ਼ ਖੰਨਾ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ), ਅੰਮ੍ਰਿਤਸਰ, ਸੀਨੀਅਰ ਡਿਪਟੀ ਮੇਅਰ ਅੰਮ੍ਰਿਤਸਰ ਸ੍ਰੀਮਤੀ ਪ੍ਰਿਯੰਕਾ ਸ਼ਰਮਾ, ਹਲਕਾ ਕੁਆਰਡੀਨੇਟਰ ਗੁਰਪ੍ਰੀਤ ਸਿੰਘ ਕਟਾਰੀਆ, ਸੁਮੀਤ ਸਿੰਘਾਨੀਆ, ਕਾਉਂਸਲਰ ਮਨਦੀਪ ਸਿੰਘ ਅਹੂਜਾ, ਬਲਵਿੰਦਰ ਕਾਲਾ, ਐਸ.ਐਮ.ਸੀ ਪ੍ਰਧਾਨ ਸ੍ਰੀਮਤੀ ਡੌਲੀ ਭਾਟੀਆ ਵੀ ਉਪਸਥਿਤ ਸਨ।
ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਆਏ ਹੋਏ ਮਹਿਮਾਨਾਂ, ਵਿਦਿਆਰਥੀਆਂ ਅਤੇ ਮਾਪਿਆਂ ਨੂੰ “ਸਕੂਲ ਆਫ਼ ਐਮੀਨੈਂਸ” ਫ਼ਾਰ ਗਰਲਜ਼ ਮਾਲ ਰੋਡ ਬਾਰੇ ਜਾਣੂ ਕਰਵਾਉਂਦਿਆਂ ਦੱਸਿਆ ਕਿ “ਸਕੂਲਜ਼ ਆਫ਼ ਐਮੀਨੈਂਸ” ਪ੍ਰੋਗਰਾਮ ਦਾ ਉਦੇਸ਼ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਹੈ।ਇਹ ਸਕੂਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਉਹਨਾਂ ਨੂੰ 21ਵੀਂ ਸਦੀ ਦੇ ਜ਼ਿੰਮੇਵਾਰ ਨਾਗਰਿਕ ਬਣਨ ਲਈ ਤਿਆਰ ਕਰੇਗਾ।ਉਨਾਂ ਕਿਹਾ ਕਿ ਇਹ ਸਕੂਲ 9ਵੀਂ ਤੋਂ 12ਵੀਂ ਜਮਾਤ ਲਈ ਸ਼ਾਨਦਾਰ ਮੌਕੇ ਪ੍ਰਦਾਨ ਕਰਨ ਦਾ ਕੇਂਦਰ ਹੋਵੇਗਾ।ਇਹ ਸਕੂਲ ਅਤਿ ਆਧੁਨਿਕ ਸਹੂਲਤਾਂ ਵਾਲਾ, ਟੈਕਨਾਲੋਜੀ ਅਧਾਰਿਤ ਅਧਿਆਪਨ ਪ੍ਰਕਿਰਿਆ `ਤੇ ਆਧਾਰਿਤ 12 ਆਧੁਨਿਕ ਲੈਬਜ਼ ਅਤੇ 10000 ਕਿਤਾਬਾਂ ਵਾਲੀ ਸ਼ਾਨਦਾਰ ਲਾਇਬ੍ਰੇਰੀ ਨਾਲ ਲੈਸ ਹੋ ਚੁੱਕਾ ਹੈ।ਇਥੇ ਸਾਰੀਆਂ ਵਿੱਦਿਅਕ ਸਟਰੀਮਾਂ ਉਪਲੱਬਧ ਹਨ। ਇਸ ਸਕੂਲ ਵਿਚ ਵਿਦਿਆਰਥੀਆਂ ਨੂੰ ਮੁਕਾਬਲਾ ਪ੍ਰੀਖਿਆਵਾਂ ਲਈ ਪੇਸ਼ੇਵਰ ਕੋਚਿੰਗ ਪ੍ਰਦਾਨ ਕੀਤੀ ਜਾਵੇਗੀ। ਜੇ.ਈ.ਈ, ਐਨ.ਈ.ਈ.ਟੀ, ਐਨ.ਡੀ.ਏ, ਸੀ.ਐਲ.ਏ.ਟੀ ਅਤੇ ਸੀ.ਯੂ.ਈ.ਟੀ ਦੀ ਤਿਆਰੀ ਲਈ ਕੋਚਿੰਗ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।ਉਨ੍ਹਾਂ ਕਿਹਾ ਸਕੂਲ ਵਿੱਚ ਅਤਿ-ਆਧੁਨਿਕ ਖੇਡ ਸਹੂਲਤਾਂ ਮੌਜ਼ੂਦ ਹਨ ਅਤੇ ਹੋਰ ਸਹੂਲਤਾਂ ਦੇਣ ਦੀ ਪ੍ਰਕਿਰਿਆ ਜਾਰੀ ਹੈ।ਵਿਦਿਆਰਥੀਆਂ ਨੂੰ ਲੀਡਰਸ਼ਿਪ ਦੇ ਹੁਨਰ ਨੂੰ ਵਧਾਉਣ ਲਈ ਵਿਦਿਅਕ ਟੂਰ ਕਰਵਾਏ ਜਾਣਗੇ।ਐਸ.ਓ.ਈ ਜਮਾਤਾਂ ਦੇ ਵਿਦਿਆਰਥੀਆਂ ਲਈ ਮੁਫਤ ਅਤੇ ਸੁੰਦਰ ਵਰਦੀਆਂ ਦਿੱਤੀਆਂ ਜਾਣਗੀਆਂ। ਵੱਖ-ਵੱਖ ਹੁਨਰਾਂ ਵਾਸਤੇ ਐਸ.ਓ.ਈ ਵਿਦਿਆਰਥੀਆਂ ਦੀ ਸਿਖਲਾਈ ਲਈ ਵਿਸ਼ੇਸ਼ ਵਿਜ਼ਿਟਿੰਗ ਫੈਕਲਟੀ ਮੁਹੱਈਆ ਹੋਵੇਗੀ।
ਸਮਾਗਮ ਵਿੱਚ ਮੰਚ ਸੰਚਾਲਣ ਸ੍ਰੀਮਤੀ ਮਨਦੀਪ ਗਰੋਵਰ ਨੇ ਕੀਤਾ ਅਤੇ ਪ੍ਰਬੰਧ ਵਿੱਚ ਮਿਸ ਆਦਰਸ਼ ਸ਼ਰਮਾ, ਸ੍ਰੀਮਤੀ ਮਨਦੀਪ ਕੌਰ ਬੱਲ, ਰਾਜਵਿੰਦਰ ਸਿੰਘ, ਸੰਜੈ ਕੁਮਾਰ, ਪਰਮ ਆਫਤਾਬ ਸਿੰਘ, ਸ੍ਰੀਮਤੀ ਬਲਵਿੰਦਰ ਕੌਰ, ਸ੍ਰੀਮਤੀ ਭੁਪਿੰਦਰ ਕੌਰ, ਡਾ. ਪਲਵਿੰਦਰ ਕੌਰ, ਸ੍ਰੀਮਤੀ ਪਰਮਿੰਦਰ ਕੌਰ, ਸ੍ਰੀਮਤੀ ਮੀਨਾਕਸ਼ੀ ਸ਼ਰਮਾ, ਸ੍ਰੀਮਤੀ ਅੰਕੁਸ਼ ਮਹਾਜਨ, ਸ੍ਰੀਮਤੀ ਅਲਕਾ ਰਾਣੀ, ਸ੍ਰੀਮਤੀ ਗੁਰਵੀਰ ਕੌਰ, ਸ੍ਰੀਮਤੀ ਸੁਖਰਾਜ ਕੌਰ, ਸ੍ਰੀਮਤੀ ਜਸਕਿਰਨ ਕੌਰ, ਸ੍ਰੀਮਤੀ ਪ੍ਰੀਤਇੰਦਰ ਕੌਰ, ਸ੍ਰੀਮਤੀ ਪੁਨੀਤ, ਸ੍ਰੀਮਤੀ ਰੁਪਿੰਦਰ ਕੌਰ ਨੇ ਅਹਿਮ ਯੋਗਦਾਨ ਪਾਇਆ।

Check Also

ਬਾਬਾ ਬਕਾਲਾ ਸਾਹਿਬ ਨੂੰ ਕੀਤਾ ਜਾਵੇਗਾ ਪੰਜਾਬ ‘ਚ ਸਭ ਤੋਂ ਪਹਿਲਾਂ ਨਸ਼ਾ ਮੁਕਤ – ਪ੍ਰਧਾਨ ਸੁਰਜੀਤ ਕੰਗ

ਬਾਬਾ ਬਕਾਲਾ, 7 ਮਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੇ ਨਗਰ ਪੰਚਾਇਤ ਬਾਬਾ …