ਅੰਮ੍ਰਿਤਸਰ, 7 ਮਈ (ਦੀਪ ਦਵਿੰਦਰ ਸਿੰਘ) – ਪ੍ਰਮੁੱਖ ਕਾਲਮ ਨਵੀਸ ਅਤੇ ਮੀਡੀਆ ਅਲੋਚਕ ਪ੍ਰੋ. ਕੁਲਬੀਰ ਸਿੰਘ ਦੀ ਨਵ-ਪ੍ਰਕਾਸ਼ਿਤ ਅਲੋਚਨਾ ਪੁਸਤਕ “ਮੀਡੀਆ ਅਲੋਚਕ ਦੀ ਆਤਮ ਕਥਾ” `ਤੇ ਸਥਾਨਕ ਕੇ.ਟੀ ਕਲਾ ਮਿਊਜ਼ਮ ਲਾਰੰਸ ਰੋਡ ਵਿਖੇ ਭਰਵੀਂ ਵਿਚਾਰ ਚਰਚਾ ਕਰਵਾਈ ਗਈ।
ਯੂ.ਐਨ ਇੰਟਰਟੇਨਮੈਂਟ ਸੁਸਾਇਟੀ ਵਲੋਂ ਗਾਇਕ ਅਤੇ ਸੰਗੀਤਕਾਰ ਹਰਰਿੰਦਰ ਸੋਹਲ ਅਤੇ ਬ੍ਰਿਜ਼ੇਸ਼ ਜੌਲੀ ਦੇ ਸਾਂਝੇ ਸਹਿਯੋਗ ਨਾਲ ਹੋਏ ਇਸ ਸਮਾਗਮ ਨੂੰ ਸ਼ਾਇਰ ਮਲਵਿੰਦਰ ਨੇ ਤਰਤੀਬ ਦਿੱਤੀ।ਡਾ. ਲਖਬੀਰ ਸਿੰਘ ਨੇ ਚਰਚਾ ਦਾ ਆਗਾਜ਼ ਕਰਦਿਆਂ ਕਿਹਾ ਕਿ ਪੁਸਤਕ ਅੰਦਰਲੀ ਸਾਹਿਤਕ ਸ਼ਬਦਾਵਲੀ ਸੋਹਜ਼ਮਈ ਸੰਵਾਦ ਰਚਾਉਂਦੀ ਹੈ।ਡਾ. ਹੀਰਾ ਸਿੰਘ ਨੇ ਕਿਹਾ ਕਿ ਪ੍ਰੋ. ਕੁਲਬੀਰ ਸਿੰਘ ਦੀ ਇਹ ਪੁਸਤਕ ਇੱਕ ਸਫਲ ਬੰਦੇ ਦੀ ਜੀਵਨ ਗਾਥਾ ਹੈ ਜਿਸ ਵਿੱਚ ਉਹ ਸਫਲ ਜੀਵਨ ਦੇ ਗੁਰ ਦੱਸਦਾ ਹੈ।ਡਾ. ਬਲਜੀਤ ਰਿਆੜ ਨੇ ਦੱਸਿਆ ਕਿ ਚਰਚਾ ਅਧੀਨ ਪੁਸਤਕ ਦੇ ਲੇਖਕ ਦੀ ਸਫਲਤਾ ਇਸ ਗੱਲ ਵਿੱਚ ਹੈ ਕਿ ਉਸ ਨੇ ਆਪਣਾ ਮਨ ਪਸੰਦ ਕਿੱਤਾ ਚੁਣਿਆ ਅਤੇ ਆਪਣੇ ਸ਼ੌਕ ਨੂੰ ਕਿੱਤੇ ਨਾਲ ਜੋੜ ਕੇ ਸਫਲਤਾ ਅਤੇ ਪ੍ਰਸਿੱਧੀ ਪ੍ਰਾਪਤ ਕੀਤੀ ਹੈ।ਸਮੁੱਚੀ ਚਰਚਾ ਨੂੰ ਸਮੇਟਦਿਆਂ ਡਾ. ਮਨਜਿੰਦਰ ਸਿੰਘ ਨੇ ਕਿਹਾ ਕਿ ਇਸ ਪੁਸਤਕ ਵਿੱਚੋਂ ਪੰਜਾਬੀ ਮੀਡੀਆ ਦੇ ਵਿਕਾਸ ਦੀ ਇਤਿਹਾਸਕ ਰੇਖਾ ਨੂੰ ਵੀ ਸਪੱਸ਼ਟ ਰੂਪ ਵਿੱਚ ਵੇਖਿਆ ਜਾ ਸਕਦਾ ਹੈ।ਪ੍ਰੋ. ਕੁਲਬੀਰ ਸਿੰਘ ਨੇ ਕਿਹਾ ਕਿ ਵਿਦਵਾਨਾਂ ਦੇ ਵਿਚਾਰਾਂ ਨੇ ਉਹਨਾਂ ਦੀ ਪੁਸਤਕ ਨੂੰ ਨਵੇਂ ਅਰਥ ਬਖਸ਼ੇ ਹਨ।ਪ੍ਰੋ. ਰੁਪਿੰਦਰ ਕੌਰ ਨੇ ਵੀ ਸੰਬੋਧਨ ਕੀਤਾ ਅਤੇ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਸਭ ਦਾ ਧੰਨਵਾਦ ਕਰਦਿਆਂ ਸਮੁੱਚੇ ਸਮਾਗਮ ਨੂੰ ਸਲਾਹਿਆ।ਇਸ ਮੌਕੇ ਪੰਜਾਬੀ ਰਸਾਲੇ ਮੰਤਵ ਦਾ ਪ੍ਰਥਮ ਅੰਕ ਵੀ ਲੋਕ ਅਰਪਣ ਕੀਤਾ ਗਿਆ।
ਡਾ. ਮੋਹਨ ਬੇਗੋਵਾਲ, ਵਿਸ਼ਾਲ ਬਿਆਸ, ਡਾ. ਪ੍ਰਭਜੋਤ ਕੌਰ, ਕੁਲਬੀਰ ਸਿੰਘ ਸੂਰੀ, ਉਘੇ ਪੱਤਰਕਾਰ ਤੇ ਅਦਾਕਾਰ ਜਸਵੰਤ ਜੱਸ, ਦਲਜੀਤ ਅਰੋੜਾ, ਅਰਤਿੰਦਰ ਸੰਧੂ, ਰਾਜਖੁਸ਼ਵੰਤ ਸਿੰਘ ਸੰਧੂ, ਨਾਟਕਕਾਰ ਡਾਕਟਰ ਜਗਦੀਸ਼ ਸਚਦੇਵਾ, ਮਨਮੋਹਨ ਸਿੰਘ ਢਿੱਲੋਂ, ਜਸਵੰਤ ਧਾਪ, ਡਾ. ਭੁਪਿੰਦਰ ਸਿੰਘ ਫੇਰੂਮਾਨ, ਦਾਨਿਸ਼ ਚੌਧਰੀ, ਜਗਤਾਰ ਗਿੱਲ, ਸਰਬਜੀਤ ਸਿੰਘ ਸੰਧੂ, ਹਰਜੀਤ ਸਿੰਘ ਸੰਧੂ, ਵਿਜੇਤਾ ਰਾਜ, ਰਮਿੰਦਰਜੀਤ ਕੌਰ, ਸਤਿੰਦਰ ਸਿੰਘ ਓਠੀ, ਡਾ. ਰਕੇਸ਼ ਤਿਲਕ ਰਾਜ, ਵਿਪਨ ਗਿੱਲ ਅਤੇ ਰੁਪਿੰਦਰ ਕੌਰ ਹਾਜ਼ਰ ਸਨ।
Check Also
ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ
ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …