Sunday, May 25, 2025
Breaking News

ਫਿਊਚਰ ਟਾਈਕੂਨ ਪ੍ਰੋਗਰਾਮ ਆਪਣੇ ਅੰਤਿਮ ਪੜਾਅ `ਤੇ ਪਹੁੰਚਿਆ

ਅੰਮ੍ਰਿਤਸਰ, 7 ਮਈ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸ਼ਨ ਅੰਮ੍ਰਿਤਸਰ ਵਲੋਂ ਸਟਾਰਟਅੱਪ ਪੰਜਾਬ ਅਤੇ ਪੀ.ਐਚ.ਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀਜ਼ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਫਿਊਚਰ ਟਾਈਕੂਨ ਪ੍ਰੋਗਰਾਮ ਆਪਣੇ ਅੰਤਿਮ ਪੜਾਅ `ਤੇ ਪਹੁੰਚ ਗਿਆ ਹੈ।ਅੰਮ੍ਰਿਤਸਰ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਉਨ੍ਹਾਂ ਦੀ ਪ੍ਰਧਾਨਗੀ ਹੇਠ, ਇਹ ਪ੍ਰੋਗਰਾਮ ਪਟਿਆਲਾ ਅਤੇ ਲੁਧਿਆਣਾ ਵਿੱਚ ਸਫਲਤਾਪੂਰਵਕ ਕਰਵਾਇਆ ਗਿਆ ਹੈ।ਇਸਦਾ ਤੀਜਾ ਐਡੀਸ਼ਨ ਹੁਣ ਅੰਮ੍ਰਿਤਸਰ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਵਿੱਚ ਪਿਛਲੇ ਦੋ ਐਡੀਸ਼ਨਾਂ ਦੇ ਮੁਕਾਬਲੇ ਰਿਕਾਰਡ ਤੋੜ ਭਾਗੀਦਾਰੀ ਦੇਖਣ ਨੂੰ ਮਿਲੀ।
ਪ੍ਰੋਗਰਾਮ ਦੇ ਸ਼ੁਰੂਆਤੀ ਪੜਾਅ ਵਿੱਚ ਕੁੱਲ 1500 ਤੋਂ ਵੱਧ ਲੋਕਾਂ ਨੇ ਆਪਣੇ ਕਾਰੋਬਾਰ ਅਤੇ ਸਟਾਰਟ-ਅੱਪ ਰਜਿਸਟਰ ਕੀਤੇ।ਇਨ੍ਹਾਂ ਵਿੱਚੋਂ ਪ੍ਰੋਗਰਾਮ ਨਾਲ ਜੁੜੇ ਗਿਆਨ ਭਾਈਵਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ, ਆਈ.ਆਈ.ਐਮ ਅੰਮ੍ਰਿਤਸਰ ਅਤੇ ਪੀਟੀਯੂ ਦੇ ਪ੍ਰੋਫੈਸਰਾਂ ਦੁਆਰਾ ਅਗਲੇ ਪੜਾਅ ਲਈ ਕੁੱਲ 300 ਸਭ ਤੋਂ ਵਧੀਆ ਕਾਰੋਬਾਰੀ ਮਾਡਲ ਚੁਣੇ ਗਏ ਸਨ, ਜਿਸ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ 6 ਤੋਂ 8 ਮਈ ਤੱਕ ਤਿੰਨ ਦਿਨਾਂ ਵਰਕਸ਼ਾਪ ਸ਼ੋਰੂ ਹੋ ਗਈ ਹੈ।ਇਸ ਵਰਕਸ਼ਾਪ ਵਿੱਚ, ਇਨੋਵੇਸ਼ਨ ਮਿਸ਼਼ਨ ਪੰਜਾਬ, ਸਟਾਰਟਅੱਪ ਪੰਜਾਬ, ਪੀਐਚਡੀ, ਜੀ.ਐਨ.ਡੀ.ਯੂ ਆਈਆਈਐਮ ਅੰਮ੍ਰਿਤਸਰ ਦੇ ਮਹਿਮਾਨ ਬੁਲਾਰੇ ਭਾਗੀਦਾਰਾਂ ਨਾਲ ਮੁਲਾਕਾਤ ਕਰਨਗੇ ਅਤੇ ਉਨ੍ਹਾਂ ਨੂੰ ਕਿਸੇ ਵੀ ਕਿਸਮ ਦੇ ਕਾਰੋਬਾਰ ਨੂੰ ਵਿਕਸਤ ਕਰਨ ਲਈ ਵੱਖ-ਵੱਖ ਸਰਕਾਰੀ ਸਹੂਲਤਾਂ, ਮਾਰਕੀਟ ਮੰਗ, ਬ੍ਰਾਂਡਿੰਗ, ਉਤਪਾਦ ਕੀਮਤ ਆਦਿ ਬਾਰੇ ਜਾਗਰੂਕ ਕਰਨਗੇ ਅਤੇ ਵਰਕਸ਼ਾਪ ਦੇ ਤੀਜੇ ਦਿਨ ਸਾਰੇ ਭਾਗੀਦਾਰ ਜਿਊਰੀ ਦੇ ਸਾਹਮਣੇ ਆਪਣੇ ਕਾਰੋਬਾਰੀ ਮਾਡਲ ਪੇਸ਼ ਕਰਨਗੇ, ਜਿਨ੍ਹਾਂ ਵਿੱਚੋਂ ਸਿਰਫ਼ ਕੁੱਝ ਕੁ ਹੀ ਸਭ ਤੋਂ ਵਧੀਆ ਆਈਡੀਆ ਹੀ ਫਾਈਨਲ ਵਿੱਚ ਹਿੱਸਾ ਲੈ ਸਕਣਗੇ।
ਵਰਕਸ਼ਾਪ ਦੇ ਪਹਿਲੇ ਦਿਨ, ਇਨੋਵੇਸ਼ਨ ਮਿਸ਼ਨ ਪੰਜਾਬ ਦੇ ਮੁੱਖ ਸੰਚਾਲਨ ਅਧਿਕਾਰੀ ਆਸ਼ੀਸ਼ ਮਹਿਤਾ ਅਤੇ ਧਵਲ ਕਾਕੂ ਨੇ ਭਾਗੀਦਾਰਾਂ ਨਾਲ ਗੱਲਬਾਤ ਕੀਤੀ।ਦੱਸਣਯੋਗ ਹੈ ਕਿ ਇਸ ਸੈਮੀਨਾਰ ਵਿੱਚ ਭਗਤ ਪੂਰਨ ਸਿੰਘ ਸਕੂਲ ਦੇ ਬੋਲਣ ਤੇ ਸੁਣਨ ਤੋ ਅਸਮਰੱਥ ਬੱਚਿਆਂ ਨੇ ਵੀ ਭਾਗ ਲਿਆ, ਜਿੰਨ੍ਹਾ ਨੂੰ ਸੰਕੇਤਿਕ ਭਾਸ਼ਾ ਰਾਹੀ ਜਾਣਕਾਰੀ ਪ੍ਰਦਾਨ ਕੀਤੀ ਗਈ ਤਾਂ ਕਿ ਉਹ ਵੀ ਇਸ ਸੈਮੀਨਾਰ ਨੂੰ ਸਮਝ ਸਕਣ।
ਇਸ ਮੌਕੇ ਰੋਜ਼ਗਾਰ ਅਫਸਰ ਮੁਕੇਸ਼ ਸਾਰੰਗਲ, ਡਿਪਟੀ ਸੀ.ਈ.ਓ ਤੀਰਥਪਾਲ ਸਿੰਘ, ਡੀਡੀਐਫ ਅੰਮ੍ਰਿਤਸਰ ਮੁਹੰਮਦ ਬਿਲਾਲ, ਪ੍ਰੋਫੈਸਰ ਬਲਵਿੰਦਰ, ਪ੍ਰੋਫੈਸਰ ਵਿਪਨ, ਪ੍ਰੋਫੈਸਰ ਹਰਕਿਰਨ, ਪ੍ਰੋਫੈਸਰ ਦਿਵਿਆ ਮਹਾਜਨ, ਡਾ: ਬੇਦੀ, ਡਾ: ਸੋਢੀ ਹਾਜ਼ਰ ਸਨ।

Check Also

ਨਿਗਮ ਕਮਿਸ਼ਨਰ ਵਲੋਂ ਸ਼ਹਿਰ ਦੀਆਂ ਸੜਕਾਂ ਦੀ ਸਫਾਈ ਵਿਵਸਥਾ ਲਈ ਅਚਨਚੇਤ ਚੈਕਿੰਗ

ਅੰਮ੍ਰਿਤਸਰ, 24 ਮਈ (ਜਗਦੀਪ ਸਿੰਘ) – ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਸ਼ਹਿਰ ਦਾ ਦੌਰਾ ਕੀਤਾ …