ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ ਖੁਸ਼ਹਾਲ ਜ਼ਿੰਦਗੀ ਜਿਉਣ ਬਾਰੇ ਈਵੈਂਟ ਕਰਵਾਇਆ ਗਿਆ। ਪ੍ਰੋਗਰਾਮ ਦੇ ਮੁੱਖ ਮਹਿਮਾਨ ਸੰਜੀਵ ਕੁਮਾਰ, ਰਕੇਸ਼ ਕੁਮਾਰ, ਭੀਮ ਸੈਨ ਸੇਵਾਦਾਰ ਰਾਮਬਾਗ ਕਮੇਟੀ ਭੀਖੀ ਅਤੇ ਸੰਸਥਾ ਦੇ ਪ੍ਰਧਾਨ ਡਾਕਟਰ ਗੁਰਤੇਜ ਸਿੰਘ ਚਹਿਲ ਅਤੇ ਸੰਸਥਾ ਦੇ ਸਰਪ੍ਰਸਤ ਮਾਸਟਰ ਬ੍ਰਿਜ ਲਾਲ, ਅਸ਼ੋਕ ਜੈਨ ਅਤੇ ਵਾਈਸ ਪ੍ਰਧਾਨ ਪੁਰਸ਼ੋਤਮ ਕੁਮਾਰ, ਸੁਖਦੇਵ ਸਿੰਘ ਪ੍ਰਧਾਨ ਨਗਰ ਪੰਚਾਇਤ, ਸਮੂਹ ਐਮ.ਸੀ ਅਤੇ ਮਹਿਲਾ ਵਿੰਗ ਦੀ ਪ੍ਰਧਾਨ ਸ਼ਵੇਤਾ ਸਿੰਗਲਾ ਵਲੋਂ ਜੋਤ ਜਗਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਰਾਸ਼ਟਰੀ ਗੀਤ ਗਾ ਕੇ ਕੀਤੀ ਗਈ।ਇਸ ਈਵੈਂਟ ਵਿੱਚ ਰਣਦੀਪ ਸਿੰਘ ਕੋਚ ਖੰਨਾ ਆਪਣੀ ਪੂਰੀ ਟੀਮ ਸਮੇਤ ਪਹੁੰਚੇ।ਹੈਲਥ ਕੋਚ ਵਲੋਂ ਪੰਜਾਬ ਦੇ ਅਲੱਗ ਅਲੱਗ ਸ਼ਹਿਰਾਂ ਅਤੇ ਪਿੰਡਾਂ ਵਿਚੋਂ ਪਹੁੰਚੇ 800 ਦੇ ਤਕਰੀਬਨ ਲੋਕਾ ਨੂੰ ਸਟੇਜ਼ ਉਪਰ ਹੀ ਅਲੱਗ-ਅਲੱਗ ਥਰੈਪੀਆਂ ਨੂੰ ਸਾਇੰਸ ਅਤੇ ਮੈਡੀਕਲੀ ਸਮਝਾਇਆ।ਹੈਲਥ ਕੋਚ ਵਲੋਂ ਆਪਣੀ ਪੂਰੀ ਮਿਊਜ਼ੀਕਲ ਟੀਮ ਅਜੇ ਕੁਮਾਰ ਆਦਿ ਨੇ ਸਿੰਗਿੰਗ ਥਰੈਪੀਆਂ ਨਾਲ ਟੈਨਸ਼ਨਾਂ ਅਤੇ ਦਿਮਾਗੀ ਤੌਰ ‘ਤੇ ਪਰੇਸ਼ਾਨ ਲੋਕਾਂ ਨੂੰ ਖੁਸ਼ ਰੱਖਿਆ।ਸੈਕਟਰੀ ਰਾਜ ਕੁਮਾਰ ਸਿੰਗਲਾ, ਕੈਸ਼ੀਅਰ ਰੋਹਤਾਸ਼ ਕੁਮਾਰ ਸਿੰਗਲਾ ਅਤੇ ਰਕੇਸ਼ ਕੁਮਾਰ ਮਹਿਤਾ ਨੇ ਸੰਸਥਾ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਪੂਰਵਕ ਦੱਸਿਆ।
ਸੰਸਥਾ ਦੇ ਅਹੁੱਦੇਦਾਰ ਮਾਸਟਰ ਰਵੀ ਕੁਮਾਰ ਸਿੰਘ, ਗਗਨਦੀਪ ਜ਼ਿੰਦਲ, ਅਮਿਤ ਗੁਪਤਾ, ਸੰਜੀਵ ਕੁਮਾਰ, ਸੁਰੇਸ਼ ਕੁਮਾਰ ਸਿੰਗਲਾ, ਸੁਖਦੇਵ ਸਿੰਘ, ਡਾਕਟਰ ਸੁਖਵਿੰਦਰ ਸਿੰਘ ਚਹਿਲ, ਟੋਨੀ ਕੁਮਾਰ, ਰਾਜੀਵ ਕੁਮਾਰ, ਚਿੰਕੂ ਸਿੰਗਲਾ, ਪ੍ਰਿੰਸ ਕੁਮਾਰ, ਵਿਵੇਕ ਜੈਨ ਬੱਬੂ, ਕੁਲਦੀਪ ਸਿੰਘ, ਰਾਮਪਾਲ ਕੁਮਾਰ, ਰਾਮ ਸਿੰਘ, ਬਰਿੰਦਰ ਕੁਮਾਰ ਜਿੰਦਲ, ਰਕੇਸ਼ ਕੁਮਾਰ, ਵਰਿੰਦਰ ਪਾਲ ਲਵਲੀਨ ਕੁਮਾਰ, ਡਾਕਟਰ ਅਜੇਵੀਰ ਸਿੰਘ, ਓਮ ਕਾਰ ਮਿੱਲ ਨੇ ਸੰਸਥਾ ਵੱਲੋਂ ਕੀਤੇ ਗਏ ਚਾਹ ਪਾਣੀ ਦਾ ਪ੍ਰਬੰਧ ਕੀਤਾ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …