ਸੰਗਰੂਰ, 8 ਜੂਨ (ਜਗਸੀਰ ਲੌਂਗੋਵਾਲ) – ਬ੍ਰਹਮਕੁਮਾਰੀ ਸੁਨਾਮ ਸੈਂਟਰ `ਤੇ ਤਿੰਨ ਦਿਨਾਂ ਦੇ ਸਮਰ ਕੈਂਪ ਦੇ ਸਮਾਪਤੀ `ਤੇ ਵੀ ਬਹੁਤ ਸਾਰੇ ਬੱਚਿਆਂ ਨੇ ਲਾਭ ਲਿਆ।ਸ੍ਰੀਮਤੀ ਆਸ਼ਾ ਬਜਾਜ ਵਾਇਸ ਪ੍ਰਧਾਨ ਮਿਊਂਸਪਲ ਕਮੇਟੀ ਮੁੱਖ ਮਹਿਮਾਨ ਪਹੁੰਚੇ।ਉਨ੍ਹਾਂ ਦੀ ਮਾਤਾ ਅਤੇ ਦੋਵੇਂ ਬੱਚੇ ਵੀ ਕੈਂਪ ਵਿੱਚ ਸ਼ਾਮਲ ਹੋਏ।
ਸੰਸਥਾ ਦੀ ਮੁੱਖ ਸੰਚਾਲਿਕਾ ਆਦਰਨੀਯਾ ਮੀਰਾ ਦੀਦੀ ਨੇ ਸਾਰੇ ਬੱਚਿਆਂ ਨੂੰ ਆਪਣੇ ਦੁਆਵਾਂ ਭਰੇ ਆਸ਼ੀਰਵਾਦ ਦਿੱਤੇ।ਉਨ੍ਹਾਂ ਨੇ ਬੱਚਿਆਂ ਨੂੰ ਸਦਾ ਆਪਣੇ ਕਰਮਾਂ ‘ਤੇ ਧਿਆਨ ਦੇਣ, ਪਰਮਾਤਮਾ, ਪਰਿਵਾਰ ਅਤੇ ਅਧਿਆਪਕਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ।
ਮਾਧੁਰੀ ਦੀਦੀ ਨੇ ਬੱਚਿਆਂ ਨੂੰ ਵਧੀਆ ਗਤੀਵਿਧੀਆਂ, ਖੇਡਾਂ ਅਤੇ ਕਹਾਣੀਆਂ ਰਾਹੀਂ ਇਹ ਸਿਖਾਇਆ ਕਿ ਕਿਵੇਂ ਪੁੰਨ੍ਹ ਦੇ ਕਰਮਾਂ ਦਾ ਭੰਡਾਰ ਜੋੜਿਆ ਜਾ ਸਕਦਾ ਹੈ ਅਤੇ ਸਭ ਦੀਆਂ ਦੁਆਵਾਂ ਕਿਵੇਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।ਰਿਤੂ ਦੀਦੀ ਨੇ ਬੱਚਿਆਂ ਨੂੰ ਮੁਸਕੁਰਾਉਣ ਦੀ ਕਲਾ ਅਤੇ ਖਾਣਾ ਖਾਣ ਦੀ ਸਹੀ ਵਿਧੀ ਬਾਰੇ ਦੱਸਦੇ ਹੋਏ, ਸਕਾਰਾਤਮਕ ਸੰਕਲਪਾਂ ਨੂੰ ਆਪਣੇ ਦੋਸਤ ਬਣਾਈ ਰੱਖਣ ਬਾਰੇ ਰਹਿਨੁਮਾਈ ਦਿੱਤੀ।ਭੈਣ ਆਸ਼ਾ ਬਜਾਜ ਨੇ ਵੀ ਬੱਚਿਆਂ ਨੂੰ ਇੱਕ-ਇੱਕ ਪੌਦਾ ਲਗਾਉਣ ਦੀ ਪ੍ਰੇਰਨਾ ਦਿੱਤੀ।ਦੀਕਸ਼ਾ ਭੈਣ ਨੇ ਸਾਰੇ ਬੱਚਿਆਂ ਨਾਲ ਵਿਆਯਾਮ ਕਰਵਾਏ।ਆਖਿਰ ਵਿੱਚ ਸਾਰੇ ਬੱਚਿਆਂ ਨੂੰ ਧਿਆਨ (ਮੈਡੀਟੇਸ਼ਨ) ਕਰਵਾਇਆ ਗਿਆ, ਉਨ੍ਹਾਂ ਨੂੰ ਪ੍ਰਸਾਦ ਅਤੇ ਤੋਹਫ਼ੇ ਵੀ ਦਿੱਤੇ ਗਏ।
ਇਸ ਮੌਕੇ `ਤੇ ਵਿਵੇਕ ਸਿੰਗਲਾ, ਕ੍ਰਿਸ਼ਨ ਸਿੰਗਲਾ, ਮਨੋਹਰ ਸਿੰਗਲਾ, ਸ਼ਿਆਮ ਅਰੋੜਾ, ਪਰਮਜੀਤ ਭੈਣ, ਸਰੋਜ ਭੈਣ, ਮੀਰਾ ਮਾਤਾ, ਲਕਸ਼ਮੀ ਮਾਤਾ, ਵਿਮਲਾ ਭੈਣ, ਹਿਮਾਂਸ਼ੀ ਅਤੇ ਸਾਰੀਆਂ ਕਲਾਸਾਂ ਦੇ ਭਾਈ ਭੈਣਾਂ ਨੇ ਆ ਕੇ ਬੱਚਿਆਂ ਦਾ ਉਤਸ਼ਾਹ ਵਧਾਇਆ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …