ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ ਵਿਖੇ ‘ਤਣਾਅ ਨੂੰ ਕਾਬੂ ਕਰਨਾ: ਬਰਨਆਉਟ ਤੋਂ ਸੰਤੁਲਨ ਤੱਕ’ ਵਿਸ਼ੇ ’ਤੇ ਇੱਕ ਹਫ਼ਤੇ ਦੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਅਗਾਜ਼ ਕੀਤਾ ਗਿਆ।ਜਿਸ ਵਿੱਚ ਲਿਟਲ ਫਲਾਵਰ ਸੀਨੀਅਰ ਸੈਕੰਡਰੀ ਸਕੂਲ ਦੇ ਡਾਇਰੈਕਟਰ ਸ੍ਰੀਮਤੀ ਤੇਜਿੰਦਰ ਕੌਰ ਛੀਨਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਪ੍ਰੋਗਰਾਮ ਦਾ ਉਦੇਸ਼ ਅਧਿਆਪਕਾਂ ਨੂੰ ਭਾਵਨਾਤਮਕ ਲਚਕੀਲਾਪਣ, ਮਾਨਸਿਕ ਤੰਦਰੁਸਤੀ ਅਤੇ ਸੰਤੁਲਿਤ ਪੇਸ਼ੇਵਰ ਜੀਵਨ ਲਈ ਤਕਨੀਕਾਂ ਨਾਲ ਸਸ਼ਕਤ ਬਣਾਉਣਾ ਹੈ।
ਇਸ ਪ੍ਰੋਗਰਾਮ ਦੀ ਸ਼ੁਰੂਆਤ ਕਾਲਜ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕਰਨ ਉਪਰੰਤ ਸ੍ਰੀਮਤੀ ਛੀਨਾ ਨੇ ਮਹਿਮਾਨ ਬੁਲਾਰੇ ਆਰਟ ਆਫ਼ ਲਿਵਿੰਗ ਫਾਊਂਡੇਸ਼ਨ ਦੀ ਸੀਨੀਅਰ ਫੈਕਲਟੀ ਸ੍ਰੀਮਤੀ ਮੁਸਕਾਨ ਕਪੂਰ ਅਤੇ ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਨਾਲ ਮਿਲ ਕੇ ਸ਼ਮ੍ਹਾ ਰੌਸ਼ਨ ਕਰਕੇ ਕੀਤੀ।ਡਾ. ਮੰਜੂ ਬਾਲਾ ਨੇ ਸ੍ਰੀਮਤੀ ਛੀਨਾ ਅਤੇ ਸ੍ਰੀਮਤੀ ਕਪੂਰ ਦਾ ਸਵਾਗਤ ਕਰਦਿਆਂ ਅਜੋਕੀ ਸਿੱਖਿਆ ਪ੍ਰਣਾਲੀ ’ਚ ਅਜਿਹੇ ਡਿਵੈੱਲਪਮੈਂਟ ਪ੍ਰੋਗਰਾਮ ਦੀ ਭੂਮਿਕਾ ’ਤੇ ਜ਼ੋਰ ਦਿੱਤਾ ਅਤੇ ਦੱਸਿਆ ਕਿ ਕਿਵੇਂ ਲੰਬੇ ਸਮੇਂ ਤੋਂ ਤਣਾਅ ਅਧਿਆਪਕਾਂ ਦੀ ਉਤਪਾਦਕਤਾ ਅਤੇ ਤੰਦਰੁਸਤੀ ਨੂੰ ਪ੍ਰਭਾਵਿਤ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਜਦੋਂ ਅਧਿਆਪਕ ਭਾਵਨਾਤਮਕ ਤੌਰ ’ਤੇ ਸੰਤੁਲਿਤ ਹੁੰਦੇ ਹਨ ਤਾਂ ਉਨ੍ਹਾਂ ਦੀ ਸਕਾਰਾਤਮਕ ਊਰਜਾ ਕਲਾਸਰੂਮ ’ਚ ਪ੍ਰਵੇਸ਼ ਕਰਦੀ ਹੈ, ਜਿਸ ਨਾਲ ਵਿਦਿਆਰਥੀਆਂ ਅਤੇ ਪੂਰੇ ਅਕਾਦਮਿਕ ਵਾਤਾਵਰਣ ਨੂੰ ਲਾਭ ਹੁੰਦਾ ਹੈ।
ਸ੍ਰੀਮਤੀ ਛੀਨਾ ਨੇ ‘ਥ੍ਰੀ ਪੀ’ ‘ਉਦੇਸ਼ (ਫੁਰਪੋਸੲ), ਜਨੂੰਨ (ਫੳਸਸੋਿਨ) ਅਤੇ ਲਗਨ (ਫੲਰਸੲਵੲਰੳਨਚੲ) ’ਤੇ ਧਿਆਨ ਕੇਂਦਿ੍ਰਤ ਕਰਦਿਆਂ ਕਿਹਾ ਕਿ ਹਰੇਕ ਸਿੱਖਿਅਕ ਨੂੰ ਆਪਣੇ ਮੁੱਖ ਉਦੇਸ਼ ਨਾਲ ਦੁਬਾਰਾ ਜੁੜਨਾ ਚਾਹੀਦਾ ਹੈ, ਆਪਣੀ ਭੂਮਿਕਾ ਪ੍ਰਤੀ ਭਾਵੁਕ ਰਹਿਣਾ ਚਾਹੀਦਾ ਹੈ ਅਤੇ ਅੰਦਰੂਨੀ ਤਾਕਤ ਅਤੇ ਸਕਾਰਾਤਮਕਤਾ ਨਾਲ ਚੁਣੌਤੀਆਂ ਦਾ ਸਾਹਮਣਾ ਕਰਨਾ ਚਾਹੀਦਾ ਹੈ।ਉਨ੍ਹਾਂ ਨੇ ਮਾਨਸਿਕ ਸਿਹਤ ’ਤੇ ਧਿਆਨ ਕੇਂਦਰਿਤ ਕਰਨ ਲਈ ਕਾਲਜ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਫੈਕਲਟੀ ਵਿਕਾਸ ਦੇ ਮੋਹਰੀ ਸਥਾਨ ’ਤੇ ਤੰਦਰੁਸਤੀ ਲਿਆਉਣ ਲਈ ਪ੍ਰਬੰਧਕੀ ਟੀਮ ਨੂੰ ਵਧਾਈ ਦਿੱਤੀ।
ਇਸ ਮੌਕੇ ਸ੍ਰੀਮਤੀ ਕਪੂਰ ਨੇ ‘ਸਿਹਤ ਅਤੇ ਖੁਸ਼ੀ’ ’ਤੇ ਇੱਕ ਦਿਲਚਸਪ ਸੈਸ਼ਨ ਨਾਲ ਪ੍ਰੰਗਰਾਮ ਦੀ ਸ਼ੁਰੂਆਤ ਕੀਤੀ।ਉਨ੍ਹਾਂ ਨੇ ਫੈਕਲਟੀ ਮੈਂਬਰਾਂ ਨੂੰ ਤਣਾਅ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਕਰਨ, ਸਾਹ ਲੈਣ ਦੀਆਂ ਤਕਨੀਕਾਂ, ਤਣਾਅ-ਮੁਕਤ ਅਭਿਆਸਾਂ, ਦਿਮਾਗੀ ਗਤੀਵਿਧੀਆਂ, ਕੇਂਦਰਿਤ ਰਹਿਣ ਅਤੇ ਰੋਜ਼ਾਨਾ ਜੀਵਨ ਲਈ ਅਨੰਦਮਈ ਸੋਚ ਪੈਦਾ ਕਰਨ ਸਬੰਧੀ ਮਾਰਗਦਰਸ਼ਨ ਕੀਤਾ।
Check Also
ਸਮੂਹ ਬੂਥ ਲੈਵਲ ਅਫ਼ਸਰਾਂ ਦੀ ਕਰਵਾਈ ਗਈ ਟਰੇਨਿੰਗ
ਅੰਮ੍ਰਿਤਸਰ, 11 ਜੁਲਾਈ (ਸੁਖਬੀਰ ਸਿੰਘ) – ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ ਸਮੂਹ ਬੂਥ …