Saturday, September 5, 2026

ਬੁਢਾਪਾ ਪੈਨਸ਼ਨਾਂ ਦੀ ਪੜ੍ਹਤਾਲ ਦਾ ਕੰਮ ਜੋਰਾਂ ‘ਤੇ

PPN14012015105

ਬਟਾਲਾ, 14 ਜਨਵਰੀ (ਨਰਿੰਦਰ ਬਰਨਾਲ) – ਡਿਪਟੀ ਕਮਿਸਨਰ ਗੁਰਦਾਸਪੁਰ ਤੇ ਬੀ. ਡੀ. ਪੀ. ਓ ਸ੍ਰੀ ਹਰਗੋਬਿੰਦਪੁਰ ਦੀਆਂ ਹਦਾਇਤਾ ਦੀ ਪਾਲਣਾ ਕਰਦਿਆ ਹਲਕਾ ਸ੍ਰੀ ਹਰ ਗੋਬਿੰਦਪੁਰ ਵਿਚ ਬੁਢਾਪਾ ਪੈਨਸ਼ਨਾਂ ਦੀ ਪੜਤਾਲ ਦਾ ਕੰਮ ਜੋਰਾਂ ਨਾਲ ਚਲ ਰਿਹਾ ਹੈ।ਸੁਪਰਵਾਈਜਰ ਸ੍ਰੀ ਲਖਵਿੰਦਰ ਸਿੰਘ ਢਿਲਂੋ ਨੇ ਆਪਣੇ ਬੂਥਾਂ ਦੀ ਚੈਕਿੰਗ ਦੌਰਾਨ ਦੱਸਿਆ ਕਿ ਬਾਸਰਪੁਰਾ, ਫੁਲਕੇ ਨੂੰ, ਚਾਹਲ ਕਲਾਂ, ਜੈਤੋਸਰਜਾ, ਰੰਗੀਲਪੁਰ, ਸ਼ੰਕਰਪੁਰਾ ਦੇ ਬੀ.ਐਲ.ਓਜ ਆਪਣੇ ਬੂਥਾਂ ‘ਤੇ ਪੜ੍ਹਤਾਲ ਦਾ ਕੰਮ ਵਧੀਆ ਤੇ ਪਾਰਦਰਸ਼ੀ ਤਰੀਕੇ ਨਾਲ ਕਰ ਰਹੇ ਹਨ। ਪਿੰੰਡ ਜੇਤੋਸਰਜਾ ਵਿਖੇ ਬੀ.ਐਲ.ਓਜ ਨਾਲ ਕਾਗਜਾਂ ਦੀ ਪੜ੍ਹਤਾਲ ਦੌਰਾਨ ਪੈਨਸ਼ਨ ਧਾਰਕਾਂ ਨੂੰ ਮਿਲਿਆ ਗਿਆ।ਇਹਨਾਂ ਬੂਥਾਂ ‘ਤੇ ਭਾਰੀ ਗਿਣਤੀ ਵਿਚ ਪੈਨਸ਼ਨਰ ਪਹੁੰਚੇ, ਜੈਤੋਸਰਜਾ ਵਿਖੇ ਬੀ.ਐਲ.ਓ ਰਾਜਵਿੰਦਰ ਕੌਰ, ਜਸਵਿੰਦਰ ਕੌਰ, ਸਵਿੰਦਰ ਸਿੰਘ ਤੋਂ ਇਲਾਵਾ ਸਰਪੰਚ ਸੁਰਜੀਤ ਸਿੰਘ, ਗਿਆਨ ਸਿੰਘ, ਵੀਰ ਕੌਰ, ਬੀਰ ਸਿੰਘ, ਕੰਸੋ, ਰਤਨ ਸਿੰਘ, ਪਿਆਰਾ ਲਾਲ ਆਦਿ ਹਾਜਰ ਸਨ।

Check Also

 ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …

Leave a Reply