Saturday, March 7, 2026

ਪਾਰੋਵਾਲ ਵਿਖੇ ਗਰਮ ਵਰਦੀਆਂ ਵੰਡੀਆਂ

PPN14012015106

ਬਟਾਲਾ, 14 ਜਨਵਰੀ (ਨਰਿੰਦਰ ਬਰਨਾਲ) -ਸਿਖਿਆ ਵਿਭਾਗ ਪੰਜਾਬ ਦੀਆਂ ਸਕੂਲਾਂ ਵਾਸਤੇ ਭੇਜੀਆਂ ਗਰਾਂਟਾਂ ਅਧੀਨ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਪਾਰੋਵਾਲ (ਗੁਰਦਾਸਪੁਰ) ਦੇ ਪ੍ਰਿੰਸੀਪਲ ਅਜੀਤ ਸਿੰਘ ਤੇ ਸਮੁਚੇ ਸਟਾਫ ਦੀ ਰਹਿਨੁਮਾਈ ਹੇਠ ਸਕੂਲ ਵਿਖੇ ਮਿਡਲ ਵਿੰਗ ਦੇ ਬੱਚਿਆਂ ਨੂੰ ਗਰਮ ਵਰਦੀਆਂ ਵੰਡੀਆਂ ਗਈਆਂ।ਇਸ ਮੌਕੇ ਪ੍ਰਿੰਸੀਪਲ ਅਜੀਤ ਸਿਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਵਿਦਿਆਥਰੀਆਂ ਨੂੰ ਸਰਕਾਰ ਵੱਲੋ ਭੇਜੀ ਹਰ ਸਹੂਲਤ ਸਮੇਂ ਸਿਰ ਦਿਤੀ ਜਾ ਰਹੀ ਹੈ, ਇਸ ਵਾਸਤੇ ਵਿਦਿਅਰਥੀਆਂ ਨੂੰ ਚਾਹੀਦਾ ਹੈ ਕਿ ਮਨ ਚਿਤ ਲਾ ਕੇ ਪੜਾਈ ਕਰਨ। ਇਸ ਵਰਦੀ ਵੰਡ ਸਮਾਰੋਹ ਮੌਕੇ ਸਰਪੰਚ ਬਲਜੀਤ ਸਿੰਘ, ਚੇਅਰਮੈਨ ਰਾਜ ਬੀਰ ਕੌਰ,ਉਪ ਚੇਅਰ ਮੈਨ ਪਰਮਜੀਤ ਸਿਘ, ਜਸਬੀਰ ਕੌਰ, ਪ੍ਰਿੰਸੀਪਲ ਅਜੀਤ ਸਿਘ, ਭਗਵੰਤ ਸਿੰਘ, ਗੁਰਮੀਤ ਸਿੰਘ ਪਾਰੋਵਾਲ, ਮਕਬੂਲ ਮਸੀਹ, ਕਮਲਜੀਤ ਸਿੰਘ, ਸੁਖਵਿੰਦਰ ਸਿੰਘ, ਸ੍ਰੀ ਮਤੀ ਰੀਨੂੰ, ਤਿਲਕ ਰਾਜ, ਕੁਨਾਲ ਅੰਮ੍ਰਿਤਸਰ, ਜੋਗਿੰਦਰ ਪਾਲ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply