
ਬਠਿੰਡਾ, 14 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਬਠਿੰਡਾ-ਬਾਦਲ ਰੋਡ ‘ਤੇ ਨੰਦਗੜ੍ਹ ਕੋਲ ਦੋ ਮੋਟਰ ਸਾਈਕਲ ਸਵਾਰ ਪਿੰਡ ਬਹਾਦਰਗੜ੍ਹ ਜੰਡੀਆਂ ਤੋਂ ਪਿੰਡ ਮਿੱਠੜੀ ਜਾ ਰਹੇ ਸਨ ਕਿ ਅਚਾਨਕ ਮੋੋਟਰਸਾਈਕਲ ਸਵਾਰ ਖੇਤ ਵਿੱਚ ਬਣੀ ਪਾਣੀ ਦੀ ਟੈਂਕੀ ਦੇ ਨਾਲ ਟਕਰਾ ਗਏ।ਜਿਸ ਨਾਲ ਮੋਟਰਸਾਈਕਲ ਚਾਲਕ ਸਖ਼ਤ ਜ਼ਖਮੀ ਹੋ ਗਏ।ਜਾਣਕਾਰੀ ਸੂਤਰਾਂ ਅਨੁਸਾਰ ਬੀਤੀ ਰਾਤ ਵਾਪਰੇ ਹਾਦਸੇ ਵਿੱਚ ਚਾਲਕ ਕੁਲਦੀਪ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਮਿੱਠੜੀ ਸਿਰਸਾ 22 ਦੀ ਮੌਕੇ ‘ਤੇ ਮੌਤ ਗਈ ਦੂਜਾ ਜਖ਼ਮੀ ਬੱਘੀ ਸਿੰਘ ਵਾਸੀ ਮਿਠੜੀ ਮ੍ਰਿਤਕ ਨੂੰ ਛੱਡ ਕੇ ਉਥੋਂ ਚਲਾ ਗਿਆ।ਥਾਣਾ ਨੰਦਗੜ੍ਹ ਦੀ ਪੁਲਿਸ ਨੂੰ ਸੂਚਨਾ ਮਿਲਣਸਾਰ ਮੌਕੇ ਤੇ ਪੁੱਜੀ, ਜਿਸ ਦੇ ਨਾਲ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਜਨ ਸੇਵਾ ਦੀ ਐਬੂਲੈਂਸ ਸੇਵਾ ਤੇ ਸਹਾਰਾ ਵਰਕਰ ਵੀ ਸਨ। ਥਾਣਾ ਨੰਦਗੜ੍ਹ ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਪੋਸ਼ਟਮਾਰਟਮ ਲਈ ਸਹਾਰਾ ਵਰਕਰਾਂ ਰਾਹੀਂ ਬਠਿੰਡਾ ਹਸਪਤਾਲ ਲਿਆਂਦਾ ਗਿਆ। ਲਾਸ਼ ਨੂੰ ਪੋਸਟ ਮਾਰਟਮ ਲਈ ਲਾਸ਼ ਘਰ ਵਿੱਚ ਰੱਖਿਆ ਹੋਇਆ ਹੈ। ਲੋਹੜੀ ਦੇ ਪਵਿੱਤਰ ਤਿਉਹਾਰ ‘ਤੇ ਘਰ ਦਾ ਚਿਰਾਗ ਬੱਝ ਗਿਆ।ਅਗਰ ਮੌਕੇ ‘ਤੇ ਹੀ ਕੋਈ ਮੁਢੱਲੀ ਸਹਾਇਤਾ ਮਿਲ ਜਾਂਦੀ ਤਾਂ ਸ਼ਾਇਦ ਨੌਜਵਾਨ ਨੂੰ ਜਾਨ ਤੋਂ ਹੱਥ ਨਾ ਧੋਣਾ ਪੈਦਾ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media