
ਬਠਿੰਡਾ, 14 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੇ ਗੁਰਦੁਆਰਾ ਸਾਹਿਬਾਨਾਂ ਵਿਚ ਮਾਘ ਮਹੀਨੇ ਦੀ ਸੰਗਰਾਂਦ ਮੌਕੇ ਧਾਰਮਿਕ ਦੀਵਾਨ ਸਜਾਏ ਗਏ।ਗੁਰਦੁਆਰਾ ਸਾਹਿਬ ਹਾਜੀ ਰਤਨ, ਗੁਰਦੁਆਰਾ ਸਾਹਿਬ ਕਿਲ੍ਹਾ ਮੁਬਾਰਕ, ਸਿੰਘ ਸਭਾ ਖਾਲਸਾ ਦੀਵਾਨ, ਸ਼ਹੀਦ ਭਾਈ ਮਤੀ ਦਾਸ ਨਗਰ ਵਿਖੇ ਦੀਵਾਨਾਂ ਵਿਚ ਸੰਗਤਾਂ ਨੇ ਭਾਰੀ ਗਿਣਤੀ ਵਿਚ ਸ਼ਿਰਕਤ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਹੋ ਕੇ ਹਾਜਰੀ ਭਰੀ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਵੀਸ਼ਰੀ, ਢਾਡੀ ਜੱਥਿਆਂ ਤੋਂ ਇਲਾਵਾ ਰਾਗੀ ਜੱਥਿਆਂ ਵਲੋਂ ਮਾਘ ਸੰਗਰਾਂਦ ਮਹੀਨੇ ਦੀ ਉਪਮਾ ਅਤੇ ਚਾਲੀ ਮੁਕਤਿਆਂ ਦੀਆਂ ਸਾਖੀਆਂ, ਵਾਰਾਂ ਅਤੇ ਕਵਿਤਾਵਾਂ ਬਾਰੇ ਆਪਣੇ ਵਿਚਾਰ ਸੰਗਤਾਂ ਦੇ ਸਾਹਮਣੇ ਪ੍ਰਗਟ ਕੀਤੇ।ਗੁਰਦੁਆਰਾ ਮੈਨੇਜਰ ਸਮੇਰ ਸਿੰਘ ਨੇ ਦੱਸਿਆ ਕਿ ਅੱਜ ਦੇ ਦਿਨ ਸੰਗਤਾਂ ਸਾਰਾ ਦਿਨ ਗੁਰੂ ਜੀ ਦੇ ਦਰਸ਼ਨਾਂ ਅਤੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰਦੀਆਂ ਰਹੀਆ।ਗੁਰਦੁਆਰਾ ਕਿਲ੍ਹਾ ਮੁਬਾਰਕ ਵਿਚ ਸੰਗਤਾ ਦਾ ਚਾਅ ਵੇਖਣ ਯੋਗ ਸੀ।ਭਾਈ ਬਿਕਰਮ ਸਿੰਘ, ਭਾਈ ਅਬਨਾਸ਼ ਸਿੰਘ, ਭਾਈ ਗੁਰਇੰਦਰਦੀਪ ਸਿੰਘ ਵਲੋ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਮਾਘ ਮਹੀਨੇ ਦੀ ਸੰਗਰਾਂਦ ਦੀਆਂ ਵਧਾਈਆਂ ਦਿੱਤੀਆਂ ਗਈਆਂ ਅਤੇ ਕਿਹਾ ਕਿ ਇਸ ਮਹੀਨੇ ਜਿਨ੍ਹਾਂ ਵੀ ਪੁੰਨਦਾਨ ਕੀਤਾ ਜਾਵੇ ਉਸ ਦਾ ਫਲ ਦਸਗੁਣਾਂ ਹੋ ਕੇ ਮਿਲਦਾ ਹੈ।ਮਾਘ ਮਹੀਨੇ ਕਾਰਨ ਸ਼ਹਿਰ ਦੇ ਮੇਨ ਬਾਜ਼ਾਰਾਂ ਵਿਚ ਸੰਗਤਾਂ ਵਲੋਂ ਥਾਂ ਥਾਂ ‘ਤੇ ਲੰਗਰ, ਚਾਹ ਆਦਿ ਦੀ ਸੇਵਾ ਕੀਤੀ ਗਈ।ਬਠਿੰਡਾ ਦੇ ਕੋਰਟ ਰੋਡ ਦੇ ਸਮੂਹ ਦੁਕਾਨਦਾਰਾਂ ਵੱਲੋਂ ਸਾਂਝੇ ਤੌਰ ‘ਤੇ ਮਾਘ ਮਹੀਨੇ ਦੀ ਸ਼ੁਰੂਆਤ ਮੌਕੇ ਮਿੱਠੇ ਚਾਵਲ ਬਣਾ ਕੇ ਵਰਤਾਏ ਗਏ।
Check Also
ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …
Punjab Post Daily Online Newspaper & Print Media