Thursday, January 8, 2026

ਪਿੰਗਲਵਾੜਾ ਵਿਖੇ ਯੋਗਾ ਦਿਵਸ ਮਨਾਇਆ

ਸੰਗਰੂਰ, 27 ਜੂਨ (ਜਗਸੀਰ ਲੌਂਗੋਵਾਲ) – ਸਥਾਨਕ ਪਿੰਗਲਵਾੜਾ ਸ਼ਾਖਾ ਧੂਰੀ ਰੋਡ ਸੰਗਰੂਰ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਸਬੰਧੀ ਵਿਸ਼ੇਸ਼ ਸੈਮੀਨਾਰ ਬਲੱਡ ਡੋਨਰਜ਼ ਵੈਲਫੇਅਰ ਸੁਸਾਇਟੀ ਸੰਗਰੂਰ ਦੇ ਸਹਿਯੋਗ ਨਾਲ ਕਰਵਾਇਆ ਗਿਆ।ਤਰਲੋਚਨ ਸਿੰਘ ਚੀਮਾ ਮੁੱਖ ਪ੍ਰਬੰਧਕ, ਹਰਜੀਤ ਸਿੰਘ ਅਰੋੜਾ ਵਧੀਕ ਪ੍ਰਬੰਧਕ, ਮਾਸਟਰ ਸਤਪਾਲ ਸ਼ਰਮਾ ਦੀ ਦੇਖ-ਰੇਖ ਹੇਠ ਹੋਏ ਸੈਮੀਨਾਰ ਵਿੱਚ ਸੁਸਾਇਟੀ ਦੇ ਪ੍ਰਧਾਨ ਜਗਦੀਸ਼ ਗਰਗ ਵਿਸ਼ੇਸ਼ ਤੌਰ ‘ਤੇ ਪਹੁੰਚੇ।ਡਾਕਟਰ ਉਪਾਸਨਾ ਦੀ ਹਾਜ਼ਰੀ ਵਿੱਚ ਸੁਰਿੰਦਰਪਾਲ ਸਿੰਘ ਸਿਦਕੀ ਪੀ.ਆਰ.ਓ ਨੇ ਸਵਾਗਤ ਕੀਤਾ ਅਤੇ ਪਿੰਗਲਵਾੜਾ ਸਟਾਫ ਅਤੇ ਮਰੀਜ਼ਾਂ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ ਯੋਗਾ ਦਿਵਸ ਦੇ ਇਤਿਹਾਸ ਬਾਰੇ ਦੱਸਿਆ। ਆਪ ਨੇ ਅਧਿਆਤਮਕ ਤੌਰ ਤੇ ਸਰੀਰ ਨੂੰ ਤੰਦਰੁਸਤ ਰੱਖਣ ਅਤੇ ਮਾਨਸਿਕ ਤਣਾਓ ਨੂੰ ਦੂਰ ਕਰਨ ਲਈ ਗੁਰਬਾਣੀ ਦੀ ਰੌਸ਼ਨੀ ਵਿੱਚ ਨੁਕਤੇ ਸਾਂਝੇ ਕੀਤੇ।ਜਗਦੀਸ਼ ਗਰਗ ਨੇ ਯੋਗਾ ਦੇ ਵੱਖ-ਵੱਖ ਆਸਣਾਂ ਰਾਹੀਂ ਸਰੀਰਕ ਅਤੇ ਮਾਨਸਿਕ ਤੌਰ ‘ਤੇ ਤੰਦਰੁਸਤ ਰਹਿਣ ਬਾਰੇ ਦੱਸਿਆ।ਉਨ੍ਹਾਂ ਕਹਾ ਕਿ ਇਸ ਨਾਲ ਬੀ.ਪੀ, ਸ਼ੂਗਰ, ਬੁਖਾਰ, ਜ਼਼ੁਕਾਮ ਆਦਿ ਤੋਂ ਬਚਾ ਹੋ ਸਕਦਾ ਹੈ।ਪਿੰਗਲਵਾੜਾ ਪਰਿਵਾਰ ਦੇ ਮੈਂਬਰਾਂ ਨੇ ਕਵਿਤਾ ਅਤੇ ਗੀਤ ਵੀ ਸੁਣਾਏ।ਸੁਸਾਇਟੀ ਵਲੋਂ ਡਾ. ਉਪਾਸਨਾ ਅਤੇ ਸਟਾਫ ਨੂੰ ਸਨਮਾਨਿਤ ਕੀਤਾ ਗਿਆ।ਵਰਿੰਦਰ ਸਿੰਘ, ਬੀਰਪਾਲ ਕੌਰ, ਸ਼ਿੰਦਾ ਸਿੰਘ, ਗੁਰਸੇਵਕ ਸਿੰਘ, ਸਤਗੁਰੂ ਸਿੰਘ, ਸਤਪਾਲ ਸਿੰਘ, ਗੁਰਤੇਜ ਸਿੰਘ, ਹਰਦੀਪ ਸਿੰਘ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਮੌਕੇ ਨਰਸਿੰਗ ਸਟਾਫ਼ ਵਲੋਂ ਪ੍ਰੇਮ ਲਤਾ, ਜਸਵੀਰ ਕੌਰ, ਪੂਜਾ, ਬਲਜੀਤ ਕੌਰ ਸਮੇਤ ਅਯਾਨ ਨਰਸਿੰਗ ਕਾਲਜ ਭੋਜੀਵਾਲ ਦੇ ਵਿਦਿਆਰਥੀ ਅਤੇ ਸਟਾਫ ਮੈਂਬਰ ਹਾਜ਼ਰ ਸਨ।

Check Also

ਭਗਤਾਂਵਾਲਾ ਡੰਪ ਸਾਈਟ ’ਤੇ ਬਾਇਓ-ਰੀਮੀਡੀਏਸ਼ਨ ਕੰਮ ਨੇ ਫੜੀ ਰਫ਼ਤਾਰ – ਵਧੀਕ ਕਮਿਸ਼ਨਰ

ਅੰਮ੍ਰਿਤਸਰ, 6 ਜਨਵਰੀ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਭਗਤਾਂਵਾਲਾ ਡੰਪ ਸਾਈਟ …