Thursday, January 8, 2026

ਚੀਫ਼ ਖ਼ਾਲਸਾ ਦੀਵਾਨ ਦੇ ਸਕੂਲ ਨੇ ਖੋ-ਖੋ ਅਤੇ ਕਬੱਡੀ ‘ਚ ਜਿੱਤੇ ਗੋਲਡ ਮੈਡਲ

ਅੰਮ੍ਰਿਤਸਰ, 21 ਜੁਲਾਈ (ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਦੇ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸੁਰ ਸਿੰਘ ਦੀ ਖੋ-ਖੋ (ਅੰਡਰ-17) ਲੜਕੀਆਂ ਅਤੇ ਕਬੱਡੀ (ਅੰਡਰ-17) ਲੜਕੇ ਦੀਆਂ ਟੀਮਾਂ ਨੇ ਸੀ.ਬੀ.ਐਸ.ਈ ਕਲੱਸਟਰ-18 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਜਿੱਤ ਕੇ ਸੰਸਥਾ ਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ।ਸਕੂਲ ਦੇ ਵਿਦਿਆਰਥੀ ਹਰਮਨਪ੍ਰੀਤ ਸਿੰਘ ਨੂੰ ਬੈਸਟ ਖਿਡਾਰੀ ਦੇ ਸਨਮਾਨ ਨਾਲ ਨਿਵਾਜਿਆ ਗਿਆ ਹੈ।
ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜ਼ਰ ਸਮੇਤ ਸਮੁੱਚੀ ਮੈਨਜਮੈਂਟ ਟੀਮ ਨੇ ਵਧਾਈ ਦਿੰਦਿਆਂ ਕਿਹਾ ਕਿ ਇਹ ਜਿੱਤ ਵਿਦਿਆਰਥੀਆਂ ਦੀ ਸਖਤ ਮਿਹਨਤ, ਸਕੂਲ ਮੈਨੇਜਮੈਂਟ ਦੀ ਅਗਵਾਈ ਹੇਠ ਜਾਇੰਟ ਡਾਇਰੈਕਟਰ ਖੇਡਾਂ ਸਮੇਤ ਕੋਚ ਅਤੇ ਡੀ.ਪੀ ਦੀ ਸਖਤ ਟਰੇਨਿੰਗ ਅਤੇ ਪ੍ਰਿੰਸੀਪਲ ਦੇ ਲਗਾਤਾਰ ਉਤਸ਼ਾਹ ਦਾ ਨਤੀਜਾ ਹੈ।ਉਹਨਾਂ ਨੇ ਕਿਹਾ ਜਿਥੇ ਸੀ.ਕੇ.ਡੀ ਵਿਦਿਆਰਥੀ ਅਕਾਦਮਿਕ ਖੇਤਰ ਵਿੱਚ ਜਿਲ੍ਹਾ ਟਾਪਰਜ਼ ਅਤੇ ਸਿਟੀ ਟਾਪਰਜ਼ ਬਣ ਕੇ ਨਾਮ ਰੋਸ਼ਨ ਕਰ ਰਹੇ ਹਨ, ਉਥੇ ਖੇਡਾਂ ਦੇ ਮੈਦਾਨ ਵਿੱਚ ਵੀ ਆਪਣੀ ਪ੍ਰਤਿਭਾ ਦੇ ਜ਼ੌਹਰ ਦਿਖਾ ਕੇ ਬਹੁ-ਪੱਖੀ ਯੋਗਤਾ ਸਾਬਤ ਕਰ ਰਹੇ ਹਨ।

Check Also

ਭਗਤਾਂਵਾਲਾ ਡੰਪ ਸਾਈਟ ’ਤੇ ਬਾਇਓ-ਰੀਮੀਡੀਏਸ਼ਨ ਕੰਮ ਨੇ ਫੜੀ ਰਫ਼ਤਾਰ – ਵਧੀਕ ਕਮਿਸ਼ਨਰ

ਅੰਮ੍ਰਿਤਸਰ, 6 ਜਨਵਰੀ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਭਗਤਾਂਵਾਲਾ ਡੰਪ ਸਾਈਟ …