ਅੰਮ੍ਰਿਤਸਰ, 26 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਿਆਸ ਡਿਪਾਰਟਮੈਂਟ ਆਫ਼ ਸਪੋਰਟਸ ਸਾਇੰਸਜ਼ ਐਂਡ ਮੈਡੀਸਨ ਨੇ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ।ਨਵੀਂ ਦਿੱਲੀ ਵਲੋਂ ਇਸ ਨੂੰ “ਦੇਸ਼ ਵਿੱਚ ਸਪੋਰਟਸ ਸਾਇੰਸਜ਼ ਅਧਾਰਿਤ ਕੋਰਸਾਂ ਲਈ ਸਭ ਤੋਂ ਵਧੀਆ ਰਾਸ਼ਟਰੀ ਸੰਸਥਾਨ“ ਚੁਣ ਲਿਆ ਗਿਆ ਹੈ।ਇਹ ਚੋਣ ਅਤੇ ਸਪੋਰਟਸ ਅਸੈਸਮੈਂਟ ਐਂਡ ਆਡਿਟ ਬੋਰਡ (ਸੀ.ਐਸ.ਆਰ ਆਈ) ਵਲੋਂ ਕੀਤੀ ਗਈ।ਟਾਪ 100 ਯੂਨੀਵਰਸਿਟੀਆਂ ਅਤੇ ਸੰਸਥਾਵਾਂ ਦੀ ਰੈਂਕਿੰਗ ਤੇ ਅਧਾਰਿਤ ਹੈ।ਮੁਲਾਂਕਣ ਵਿੱਚ ਪੜ੍ਹਾਈ ਦੀ ਗੁਣਵੱਤਾ, ਇਨਫਰਾਸਟ੍ਰਕਚਰ, ਰਿਸਰਚ, ਉਦਯੋਗ ਨਾਲ ਜੋੜ ਅਤੇ ਖੇਡਾਂ ਦੇ ਵਿਕਾਸ ਤੇ ਅਸਰ ਵਰਗੇ ਮਾਪਦੰਡਾਂ ਨੂੰ ਵੇਖਿਆ ਗਿਆ।


ਵਾਈਸ ਚਾਂਸਲਰ ਪ੍ਰੋ. ਡਾ. ਕਰਮਜੀਤ ਸਿੰਘ ਨੇ ਇਸ ਪ੍ਰਾਪਤੀ ‘ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਸਨਮਾਨ ਪੂਰੀ ਯੂਨੀਵਰਸਿਟੀ ਪਰਿਵਾਰ ਲਈ ਮਾਣ ਵਾਲੀ ਗੱਲ ਹੈ।ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵਿੱਚ ਸਪੋਰਟਸ ਸਾਇੰਸਜ਼ ਲਈ ਅਤਿ-ਆਧੁਨਿਕ ਰਿਸਰਚ ਲੈਬਾਂ ਅਤੇ ਖਿਡਾਰੀਆਂ ਦੇ ਇਲਾਜ਼ ਲਈ ਵਧੀਆ ਸਹੂਲਤਾਂ ਹਨ। ਰਾਸ਼ਟਰੀ ਖੇਡ ਸੰਸਥਾਵਾਂ, ਪੇਸ਼ੇਵਰ ਜਥੇਬੰਦੀਆਂ ਅਤੇ ਉਦਯੋਗ ਨਾਲ ਮਜ਼ਬੂਤ ਸਬੰਧਾਂ ਕਾਰਨ ਵਿਦਿਆਰਥੀਆਂ ਨੂੰ ਅਸਲੀ ਤਜ਼ੱਰਬਾ, ਇੰਟਰਨਸ਼ਿਪ ਅਤੇ ਵੱਡੇ ਖਿਡਾਰੀਆਂ ਨਾਲ ਮਿਲਣ ਦਾ ਮੌਕਾ ਮਿਲਦਾ ਹੈ।ਇਹ ਵਿਭਾਗ 2017 ਤੋਂ ਯੂਥ ਅਫੇਅਰਜ਼ ਐਂਡ ਸਪੋਰਟਸ ਮੰਤਰਾਲੇ ਦਾ ਸੈਂਟਰ ਹੈ ਅਤੇ ਸਪੋਰਟਸ ਫਿਜ਼ੀਓਥੈਰੇਪੀ, ਐਕਸਰਸਾਈਜ਼ ਫਿਜ਼ੀਓਲਾਜੀ, ਬਾਇਓਮੈਕੈਨਿਕਸ, ਸਪੋਰਟਸ ਸਾਈਕਾਲੋਜੀ ਵਰਗੇ ਪੀ.ਜ਼ੀ ਕੋਰਸ ਅਤੇ ਡਾਕਟੋਰਲ ਪ੍ਰੋਗਰਾਮ ਚਲਾ ਰਿਹਾ ਹੈ।
ਵਿਭਾਗ ਮੁਖੀ ਡਾ. ਅਮਰਿੰਦਰ ਸਿੰਘ ਨੇ ਦੱਸਿਆ ਕਿ ਇਥੋਂ ਪੜ੍ਹੇ ਵਿਦਿਆਰਥੀ ਦੇਸ਼ ਭਰ ਵਿੱਚ ਵਧੀਆ ਅਹੁੱਦਿਆਂ ‘ਤੇ ਨਿਯੁੱਕਤ ਹਨ, ਜਿਵੇਂ ਹਾਕੀ ਇੰਡੀਆ, ਓਲੰਪਿਕ ਗੋਲਡ ਕੋਸਟ, ਖੇਲੋ ਇੰਡੀਆ, ਅੰਬਾਨੀ ਹਸਪਤਾਲ, ਆਰਮੀ ਸਪੋਰਟਸ ਇੰਸਟੀਚਿਊਟ, ਟਾਟਾ ਸਟੀਲ ਸ਼ਾਮਲ ਹਨ।ਦੇਸ਼ ਭਰ ਦੇ ਵਿਦਿਆਰਥੀ ਸਪੋਰਟਸ ਸਾਇੰਸਜ਼ ਵਿੱਚ ਕਰੀਅਰ ਬਣਾਉਣ ਲਈ ਇਸ ਵਿਭਾਗ ਨੂੰ ਪਹਿਲੀ ਚੋਣ ਮੰਨਦੇ ਹਨ।
ਫੈਕਲਟੀ ਡੀਨ ਪ੍ਰੋ. ਡਾ. ਸ਼ਵੇਤਾ ਸ਼ੇਨੋਏ ਨੇ ਕਿਹਾ ਕਿ ਪਾਠਕ੍ਰਮ ਅਤੇ ਟ੍ਰੇਨਿੰਗ ਵਿਸ਼ਵ ਪੱਧਰ ਦੇ ਮਿਆਰਾਂ ਨਾਲ ਮੇਲ ਖਾਂਦੇ ਹਨ।ਡੀਨ ਅਕਾਦਮਿਕ ਮਾਮਲੇ ਡਾ. ਪਲਵਿੰਦਰ ਸਿੰਘ, ਰਜਿਸਟਰਾਰ ਡਾ ਕੇ.ਐਸ ਚਾਹਲ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਇਸ ਸਨਮਾਨ ਨੂੰ ਸਪੋਰਟਸ ਸਾਇੰਸਜ਼ ਐਂਡ ਮੈਡੀਸਨ ਖੇਤਰ ਵਿੱਚ ਯੂਨੀਵਰਸਿਟੀ ਦੀ ਮਜ਼ਬੂਤ ਪਕੜ ਦਾ ਸਬੂਤ ਦੱਸਿਆ।
Punjab Post Daily Online Newspaper & Print Media