ਅੰਮ੍ਰਿਤਸਰ, 29 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਬੀਬੀਕੇ ਡੀਏਵੀ ਕਾਲਜ ਫਾਰ ਵੁਮੈਨ ਦੇ ਕਾਸਮੈਟੋਲੋਜੀ ਵਿਭਾਗ ਵਲੋਂ ਪਾਰਟੀ ਮੇਕਅਪ `ਤੇ ਇੱਕ
ਦਿਲਚਸਪ ਅਤੇ ਹੁਨਰ ਵਧਾਉਣ ਵਾਲੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਕੁੱਲ 100 ਵਿਦਿਆਰਥੀਆਂ ਨੇ ਹਿੱਸਾ ਲਿਆ।
ਲੈਕਮੇ ਸੈਲੂਨ ਦੀ ਮੇਕਅਪ ਇੰਸਟ੍ਰਕਟਰ ਸ਼੍ਰੀਮਤੀ ਨਿਧੀ ਸ਼ਰਮਾ ਸੈਸ਼ਨ ਦੇ ਸਰੋਤ ਵਕਤਾ ਰਹੇ।ਉਨ੍ਹਾਂ ਨੇ ਵੱਖ-ਵੱਖ ਪਾਰਟੀ ਮੇਕਅਪ ਲੁੱਕ ਦਿਖਾਉਂਦਿਆਂ ਪੇਸ਼ੇਵਰ ਸੁਝਾਅ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਅੰਦਰ ਵਿਹਾਰਕ ਸਿਖਲਾਈ ਦੇ ਤਜ਼ਰਬੇ ਨੂੰ ਅਮੀਰ ਬਣਾਇਆ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਲੈਕਮੇ ਸੈਲੂਨ ਟੀਮ ਦਾ ਨਿੱਘਾ ਸਵਾਗਤ ਕੀਤਾ ਅਤੇ ਕਿਹਾ ਕਿ ਬੀਬੀਕੇ ਡੀਏਵੀ ਕਾਲਜ ਵਿਦਿਆਰਥਣਾਂ ਨੂੰ ਹੁਨਰ-ਅਧਾਰਿਤ ਸਿਖਲਾਈ ਦੇ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ।ਇਸ ਤਰ੍ਹਾਂ ਦੀਆਂ ਵਰਕਸ਼ਾਪਾਂ ਅਕਾਦਮਿਕ ਗਿਆਨ ਅਤੇ ਇੰਡਸਟਰੀ ਅਕਸਪੈਂਸ਼ਨ ਦਰਮਿਆਨ ਦੂਰੀ ਨੂੰ ਘੱਟ ਕਰਨ ਲਈ ਪੁੱਲ ਦਾ ਕੰਮ ਕਰਦੀਆਂ ਹਨ।
ਡਾ. ਬੇਨੂ ਕਪੂਰ, ਡਾ. ਸਵੀਟੀ ਬਾਲਾ ਕੋਆਰਡੀਨੇਟਰ, ਕਾਸਮੈਟੋਲੋਜੀ ਵਿਭਾਗ ਅਤੇ ਡਾ. ਅਮਨਦੀਪ ਇਸ ਪ੍ਰੋਗਰਾਮ ਦੌਰਾਨ ਮੌਜ਼ੂਦ ਰਹੇ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media