ਅੰਮ੍ਰਿਤਸਰ, 6 ਜਨਵਰੀ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਫਾਰ ਵੂਮੈਨ ਦੀਆਂ ਤਿੰਨ ਵਿਦਿਆਰਥਣਾਂ ਦੀ ਆਈ.ਟੀ ਦੇ ਖੇਤਰ ਵਿੱਚ ਇੱਕ ਵਿਸ਼ਵ ਪੱਧਰ `ਤੇ ਪ੍ਰਸਿੱਧ ਬਹੁ-ਰਾਸ਼ਟਰੀ ਕੰਪਨੀ ਇਨਫੋਸਿਸ ਦੁਆਰਾ ਹੋਈ ਚੋਣ `ਤੇ ਕਾਲਜ ਮਾਣ ਮਹਿਸੂਸ ਕਰਦਾ ਹੈ।ਭਰਤੀ ਪ੍ਰਕਿਰਿਆ ਵਿੱਚ ਇੱਕ ਆਨਲਾਈਨ ਐਪਟੀਟਿਊਡ ਟੈਸਟ ਸ਼ਾਮਲ ਸੀ ਜਿਸ ਵਿੱਚ ਬੀ.ਸੀ.ਏ ਦੀਆਂ 17 ਵਿਦਿਆਰਥਣਾਂ ਨੇ ਭਾਗ ਲਿਆ।ਟੈਸਟ ਵਿੱਚ ਉਮੀਦਵਾਰਾਂ ਦਾ ਲਾਜ਼ੀਕਲ ਰੀਜ਼ਨਿੰਗ, ਨੁਮੈਰੀਕਲ ਅਬਿਲਟੀ ਐਨਾਲੀਟਿਕਲ ਸਕਿੱਲ ਅਤੇ ਸੰਚਾਰ ਯੋਗਤਾਵਾਂ ਦਾ ਮੁਲਾਂਕਣ ਕੀਤਾ ਗਿਆ।ਦੌਰਾਨ ਚੁਣੇ ਗਏ ਭਾਗੀਦਾਰ ਤਕਨੀਕੀ ਅਤੇ ਐਚ.ਆਰ ਇੰਟਰਵਿਊ ਲਈ ਹਾਜ਼ਰ ਹੋਏ, ਜਿਥੇ ਉਹਨਾਂ ਨੇ ਆਪਣੇ ਵਿਸ਼ਾ ਗਿਆਨ ਦਾ ਬੇਮਿਸਾਲ ਪ੍ਰਦਰਸ਼ਨ ਕੀਤਾ।ਪ੍ਰਭਾਵਸ਼ਾਲੀ ਪ੍ਰਦਰਸ਼ਨ ਕਾਰਨ 3 ਵਿਦਿਆਰਥਣਾਂ ਸ਼ੈਫਾਲੀ ਸ਼ਰਮਾ, ਬੀ.ਸੀ.ਏ ਸਮੈਸਟਰ ਪੰਜਵਾਂ, ਦਿਸ਼ਾ ਮਹਾਜਨ, ਬੀ.ਸੀ.ਏ ਸਮੈਸਟਰ ਪੰਜਵਾਂ ਅਤੇ ਨਵਪ੍ਰੀਤ ਕੌਰ, ਬੀ.ਸੀ.ਏ ਸਮੈਸਟਰ ਪੰਜਵਾਂ ਦੀ ਚੋਣ 2,22,000 ਰੁਪਏ ਦੇ ਸਾਲਾਨਾ ਪੈਕੇਜ਼ ਨਾਲ ਸਿਸਟਮ ਐਸੋਸੀਏਟ ਦੇ ਅਹੁੱਦੇ ਲਈ ਹੋਈ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਚੁਣੀਆਂ ਗਈਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਪਲੇਸਮੈਂਟ ਸੈਲ ਅਤੇ ਕੰਪਿਊਟਰ ਸਾਇੰਸ ਵਿਭਾਗ ਦੇ ਸਮਰਪਿਤ ਯਤਨਾਂ ਦੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਇਨਫੋਸਿਸ ਵਿਖੇ ਸਾਡੀਆਂ ਵਿਦਿਆਰਥਣਾਂ ਦੀ ਸਫਲਤਾ ਕਾਲਜ ਦੁਆਰਾ ਪ੍ਰਦਾਨ ਕੀਤੀ ਗਈ ਮਜ਼ਬੂਤ ਅਕਾਦਮਿਕ ਨੀਂਹ ਅਤੇ ਸੰਪੂਰਨ ਸਿਖਲਾਈ ਦਾ ਪ੍ਰਮਾਣ ਹੈ।ਉਨ੍ਹਾਂ ਅੱਗੇ ਕਿਹਾ ਕਿ ਬੀਬੀਕੇ ਡੀਏਵੀ ਕਾਲਜ ਹੁਨਰਮੰਦ, ਆਤਮਵਿਸ਼ਵਾਸੀ ਅਤੇ ਉਦਯੋਗ ਦੇ ਖੇਤਰ ਵਿੱਚ ਵਿਦਿਆਰਥਣਾਂ ਦੀ ਤਿਆਰੀ ਲਈ ਵਚਨਬੱਧ ਹੈ।
Check Also
ਭਗਤਾਂਵਾਲਾ ਡੰਪ ਸਾਈਟ ’ਤੇ ਬਾਇਓ-ਰੀਮੀਡੀਏਸ਼ਨ ਕੰਮ ਨੇ ਫੜੀ ਰਫ਼ਤਾਰ – ਵਧੀਕ ਕਮਿਸ਼ਨਰ
ਅੰਮ੍ਰਿਤਸਰ, 6 ਜਨਵਰੀ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਭਗਤਾਂਵਾਲਾ ਡੰਪ ਸਾਈਟ …
Punjab Post Daily Online Newspaper & Print Media