ਅੰਮ੍ਰਿਤਸਰ, 6 ਜਨਵਰੀ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਭਗਤਾਂਵਾਲਾ ਡੰਪ ਸਾਈਟ ’ਤੇ ਪੁਰਾਣੇ ਕੂੜੇ ਦੇ ਬਾਇਓ-ਰੀਮੀਡੀਏਸ਼ਨ ਦਾ ਕੰਮ ਲਗਾਤਾਰ ਤਰੱਕੀ ਕਰ ਰਿਹਾ ਹੈ।ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਵੱਲੋਂ ਡੰਪ ਸਾਈਟ ਦਾ ਦੌਰਾ ਕਰਕੇ ਚੱਲ ਰਹੇ ਬਾਇਓ-ਰੀਮੀਡੀਏਸ਼ਨ ਕੰਮ ਦੀ ਸਮੀਖਿਆ ਕੀਤੀ ਗਈ।
ਵਧੀਕ ਕਮਿਸ਼ਨਰ ਨੇ ਕੂੜੇ ਦੀ ਵਿਗਿਆਨਕ ਪ੍ਰਕਿਰਿਆ ਲਈ ਲਗਾਈ ਗਈ ਆਧੁਨਿਕ ਮਸ਼ੀਨਰੀ ਵਾਲੀਆਂ ਵੱਖ-ਵੱਖ ਥਾਵਾਂ ਦਾ ਜਾਇਜ਼ਾ ਲਿਆ ਅਤੇ ਰੋਜ਼ਾਨਾ ਪ੍ਰਗਤੀ ਦੀ ਸਮੀਖਿਆ ਕੀਤੀ।ਉਨ੍ਹਾਂ ਇਕੋਸਟੈਨ ਕੰਪਨੀ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਕੰਮ ਨੂੰ ਹੋਰ ਤਜ਼ ਕਰਨ ਅਤੇ ਨਿਰਧਾਰਤ ਸਮਾਂ-ਸੀਮਾ ਵਿੱਚ ਪੂਰਾ ਕਰਨ ਦੇ ਨਿਰਦੇਸ਼ ਦਿੱਤੇ।ਉਨ੍ਹਾਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਇਕੱਠੇ ਕੀਤੇ ਜਾ ਰਹੇ ਤਾਜ਼ਾ ਕੂੜੇ ਦੀ ਢੁਆਈ ਵਿੱਚ ਲੱਗੇ ਵਾਹਨਾਂ ਦੀ ਸੁਚਾਰੂ ਆਵਾਜਾਈ ਯਕੀਨੀ ਬਣਾਉਣ ’ਤੇ ਵੀ ਜ਼ੋਰ ਦਿੱਤਾ, ਤਾਂ ਜੋ ਰੋਜ਼ਾਨਾ ਕੂੜਾ ਚੁੱਕਣ ਦੀ ਪ੍ਰਕਿਰਿਆ ਪ੍ਰਭਾਵਿਤ ਨਾ ਹੋਵੇ।1 ਅਕਤੂਬਰ 2025 ਤੋਂ 4 ਜਨਵਰੀ 2026 ਤੱਕ ਡੰਪ ਸਾਈਟ ’ਤੇ ਕੁੱਲ 1,50,551 ਮੈਟ੍ਰਿਕ ਟਨ ਪੁਰਾਣੇ ਕੂੜੇ ਦਾ ਵਿਗਿਆਨਕ ਨਿਪਟਾਰਾ ਕੀਤਾ ਜਾ ਚੁੱਕਾ ਹੈ।ਔਸਤਨ ਪ੍ਰਤੀ ਦਿਨ 2,452.5 ਮੈਟ੍ਰਿਕ ਟਨ ਕੂੜ ਦੀ ਪ੍ਰਕਿਰਿਆ ਕੀਤੀ ਜਾ ਰਹੀ ਹੈ।31 ਦਸੰਬਰ 2025 ਤ ਕ 1,40,741 ਮੈਟ੍ਰਿਕ ਟਨ ਕੂੜੇ ਦਾ ਨਿਪਟਾਰਾ ਹੋ ਚੁੱਕਾ ਸੀ।ਜਨਵਰੀ 2026 ਦੇ ਪਹਿਲੇ ਚਾਰ ਦਿਨਾਂ ਦੌਰਾਨ ਪ੍ਰਤੀ ਦਿਨ 2,415 ਤੋਂ 2,490 ਮੈਟ੍ਰਿਕ ਟਨ ਕੂੜੇ ਦੀ ਪ੍ਰਕਿਰਿਆ ਕੀਤੀ ਗਈ, ਜੋ ਬਾਇਓ-ਰੀਮੀਡੀਏਸ਼ਨ ਕੰਮ ਦੀ ਤੇਜ਼ੀ ਨੂੰ ਦਰਸਾਉਂਦਾ ਹੈ।
Check Also
ਡਾ. ਕਮਲਦੀਪ ਸ਼ਰਮਾ ਨੂੰ ਆਈ.ਡੀ.ਏ ਅੰਮ੍ਰਿਤਸਰ ਨੇ ਪ੍ਰਧਾਨ ਦਾ ਅਹੁੱਦਾ ਸੰਭਾਲਿਆ
ਅੰਮ੍ਰਿਤਸਰ, 6 ਜਨਵਰੀ (ਸੁਖਬੀਰ ਸਿੰਘ) – ਡਾ. ਕਮਲਦੀਪ ਸ਼ਰਮਾ (ਐਮ.ਡੀ.ਐਸ ਪ੍ਰੋਸਥੋਡੋਂਟਿਕਸ), ਡਾ. ਕਮਲਜ਼ ਸਮਾਈਲ ਸਟੂਡੀਓ …
Punjab Post Daily Online Newspaper & Print Media