Saturday, September 26, 2026

ਸੁਖਜਿੰਦਰ ਗਰੁੱਪ ਆਫ ਇੰਸਟੀਚਿਊਟ ਵੱਲੋ ਗਾਈਡੈਂਸ ਪ੍ਰੋਗਰਾਮ ਆਯੋਜਿਤ

PPN1801201502
ਬਟਾਲਾ, 18 ਜਨਵਰੀ (ਨਰਿੰਦਰ ਬਰਨਾਲ) – ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਸਤੀ ਤੇ ਵਧੀਆਂ ਸਿਖਿਆ ਦੇਣ ਦੇ ਮਕਸਦ ਨਾਲ ਸੁਖਜਿੰਦਰ ਗਰੁਪ ਆਫ ਇੰਸਟੀਚਿਊਟ ਗੁਰਦਾਸਪੁਰ ਵੱਲੋ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ (ਗੁਰਦਾਸਪੁਰ) ਵਿਖੇ ਇਕ ਗਾਈਡੈਸ ਪ੍ਰੋਗਰਾਮ ਆਂਯੌਜਿਤ ਕੀਤਾ।ਪ੍ਰਿੰਸੀਪਲ ਸ੍ਰੀ ਮਤੀ ਜਸਬੀਰ ਕੌਰ, ਪ੍ਰੋ. ਸਮਸੇਰ ਸਿੰਘ, ਪ੍ਰੋ ਸੁਖਦੇਵ ਸਿੰਘ ਵੱਲੋ ਵਿਦਿਆਰਥੀਆਂ ਨੂੰ ਬਾਰਵੀ ਦੀ ਪੜਾਈ ਪੂਰੀ ਕਰਨ ਉਪਰੰਤ ਕਰਵਾਏ ਜਾਂਦੇ ਕੋਰਸਾ ਬਾਰੇ ਜਾਣਕਾਰੀ ਦਿਤੀ ਗਈ।ਸੁਖਜਿੰਦਰਾਂ ਕਾਲਜ ਤੋ ਪਹੁੰਚੇ ਗਾਈਡ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਜਿਥੈ ਵੱਖ ਵੱਖ ਕੋਰਸਾ ਬਾਰੇ ਜਾਣਕਾਰੀ ਦਿਤੀ, ਉਥੇ ਨਾਲ ਹੀ ਵੱਖ ਵੱਖ ਕੈਟਾਂਗਿਰੀਆਂ ਦੀ ਫੀਸਾਂ ਬਾਰੇ ਜਾਣਕਾਰੀ ਵੀ ਦਿਤੀ।ਇਸ ਗਾਈਡੈਸ ਪ੍ਰੋਗਰਾਮ ਨੂੰ ਵਿਦਿਆਰਥੀਆਂ ਨੇ ਦਿਲਚਸਪੀ ਨਾਲ ਸੁਣਿਆ।ਇਸ ਮੌਕੇ ਗਾਈਡੈਸ ਮਾਸਟਰ ਨਰਿੰਦਰ ਸਿੰਘ ਤੋ ਇਲਾਵਾ ਲਖਵਿੰਦਰ ਸਿੰਘ, ਸਾਮ ਕੁਮਾਰ ਰਮਸਾ, ਪਰਮਜੀਤ ਸਿਘ ਚੀਮਾ, ਸੰਪੂਰਨ ਸਿੰਘ, ਪ੍ਰੇਮਪਾਲ, ਗੁਰਭੇਜ ਸਿੰਘ, ਸੁਖਦੇਵ ਸਿੰਘ, ਹਰਪ੍ਰੀਤ ਸਿਘ ਆਦਿ ਹਾਜਰ ਸਨ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …

Leave a Reply