ਅੰਮ੍ਰਿਤਸਰ, 18 ਜਨਵਰੀ (ਸੁਖਬੀਰ ਸਿੰਘ) -ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਨਹਿਰੂ ਯੁਵਾ ਕੇਂਦਰ ਦੁਆਰਾ ਨਿੰਪਾ ਪ੍ਰਧਾਨ ਗੁਰਸ਼ਰਨ ਸਿੰਘ ਬੱਬਰ ਦੀ ਅਗਵਾਈ ਵਿੱਚ ਮਹਾਂਕਾਲੀ ਮੰਦਰ ਖੜਕ ਸਿੰਘ ਵਾਲਾ ਵਿਖੇ ਭਰੂਣ ਹੱਤਿਆ ਪ੍ਰਤੀ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਸz: ਬੱਬਰ ਨੇ ਭਰੂਣ ਹੱਤਿਆ ਪ੍ਰਤੀ ਸਾਰੇ ਲੋਕਾਂ ਨੂੰ ਸੌਂਹ ਚੁਕਾਈ ਕਿ ਭਰੂਣ ਹੱਤਿਆ ਕਰਨਾ ਤੇ ਕਰਵਾਉਣਾ ਕਾਨੂੰਨੀ ਜ਼ੁਰਮ ਹੈ। ਬੀਰ ਦਮਨ ਚੌਹਾਨ ਉਪ ਪ੍ਰਧਾਨ ਨਿੰਪਾ ਨੇ ਕਿਹਾ ਕਿ ਲੜਕੀਆਂ ਦੀ ਗਿਣਤੀ ਘੱਟ ਰਹੀ ਹੈ ਅਤੇ ਆਉਣ ਵਾਲੇ ਸਮੇਂ ਬਹੁਤ ਨੁਕਸਾਨ ਹੋਵੇਗਾ।ਇਸ ਲਈ ਲੜਕਿਆਂ ਅਤੇ ਲੜਕੀਆਂ ਨੂੰ ਇੱਕ ਸਮਾਨ ਦੇਖਣਾ ਚਾਹੀਦਾ ਹੈ। ਮਹਾਂਕਾਲੀ ਮੰਦਰ ਦੇ ਪ੍ਰਧਾਨ ਰਿਤੇਸ਼ ਸ਼ਰਮਾ ਨੇ ਕਿਹਾ ਕਿ ਸਮਾਜ ਵਿੱਚ ਭਰੂਣ ਹੱਤਿਆ ਰੋਕਣ ਲਈ ਅਜਿਹੇ ਕੈਂਪ ਹਰ ਸਕੂਲ ਅਤੇ ਧਾਰਮਿਕ ਸੰਸਥਾਵਾਂ ਵਿੱਚ ਲੱਗਣੇ ਚਾਹੀਦੇ ਹਨ। ਇਸ ਅਵਸਰ ਤੇ ਸੁਭਾਸ਼ ਸੁਮਨ, ਸੰਜੀਵ ਸ਼ਰਮਾ, ਲਵਲੀ, ਇੰਦਰਜੀਤ ਸ਼ਰਮਾ, ਵਿਪਨ ਸ਼ਰਮਾ, ਬੀਰ ਦਮਨ ਚੌਹਾਨ, ਸਵਰਾਜ ਸਿੰਘ, ਸਰਪੰਚ ਸੁਖਰਾਜ ਰਾਣਾ, ਰਾਨੀ, ਸ਼ਕਤੀ ਦੇਵੀ, ਉਰਮਿਲਾ, ਤਜਿੰਦਰ ਕੌਰ ਆਦਿ ਸ਼ਾਮਲ ਹੋਏ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …