Saturday, March 21, 2026

ਥਾਣਾ ਕੈਂਟ ਦੇ ਮੁਨਸ਼ੀ ਗੋਲੀ ਮਾਰ ਕੇ ਜ਼ਖ਼ਮੀ ਕਰਨਾ ਵਾਲਾ ਦੋਸ਼ੀ ਸਾਥੀਆਂ ਸਮੇਤ ਗ੍ਰਿਫਤਾਰ

ਭਾਰੀ ਮਾਤਰਾ ਵਿੱਚ ਅਸਲਾ ਵੀ ਬਰਾਮਦ

PPN1801201506

ਬਠਿੰਡਾ, 18 ਜਨਵਰੀ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ) – ਇੰਦਰਮੋਹਨ ਸਿੰਘ ਭੱਟੀ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਹੋਇਆਂ ਦੱਸਿਆ ਕਿ ਮਿਤੀ 11/01/2015 ਨੂੰ ਹਰਦੀਪ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਦੀਪ ਸਿੰਘ ਨਗਰ ਬਠਿੰਡਾ ਵੱਲੋ ਜੋ ਕਮਲਾ ਨਹਿਰੂ ਕਲੋਨੀ ਵਿਚ ਕੋਠੀ ਨੰਬਰ 14 ਜੋ ਉਸਨੇ ਬਿਆਨੇ ਤੇ ਖਰੀਦ ਕੀਤੀ ਸੀ ਤੇ ਉਸ ਵਿਚ ਆਪਣਾ ਸਮਾਨ ਰਖਿਆ ਹੋਇਆ ਸੀ , ਮਿਤੀ 11/1/15 ਨੂੰ ਕੁਲਬੀਰ ਸਿੰਘ ਨਰੂਆਣਾ ਗੈਗਸਟਰ, ਵਿਕਾਸ ਕੋਸ਼ਿਲ ਉਰਫ ਵਿਕਾਸ ਮੋਟਾ, ਉਕਾਰ ਨਾਥ ਉਰਫ ਤੋਤਾ ਮਹਾਜਨ , ਨੀਟਾ ਮਹਾਜਨ ਬਗੈਰਾ ਗੈਗ ਦੇ ਮੈਬਰਾ ਵੱਲੋ ਹਥਿਆਰਾ ਦੀ ਨੋਕ ਤੇ ਕੋਠੀ ਵਿਚ ਹਾਜਰ ਵਿਅਕਤੀਆ ਨੂੰ ਕਮਰੇ ਵਿਚ ਬੰਦ ਕਰਕੇ ਸਾਰਾ ਸਮਾਨ ਕੋਠੀ ਦਾ ਕੈਟਰ ਵਿਚ ਰੱਖਕੇ ਲੈ ਗਏ ਤੇ ਕੋਠੀ ਤੇ ਕਬਜਾ ਕਰਨ ਦੀ ਨੀਅਤ ਨਾਲ ਇਸ ਕੋਠੀ ਵਿਚ ਬੈਠੇ ਕਿਰਾਏਦਾਰਾ ਨੂੰ ਡਰਾ ਧਮਕਾਇਆ ਜਿਸਤੇ ਥਾਣਾ ਕੈਟ ਵਿਚ ਮੁਕੱਦਮਾ ਨੰਬਰ 04 ਮਿਤੀ 11/1/2015 ਅ/ਧ 392/342/120 ਬੀ 25/27/54/59 ਆਰਮਜ ਐਕਟ ਦਰਜ ਰਜਿਸਟਰ ਕੀਤਾ ਗਿਆ ਅਤੇ ਫਿਰ ਇਹ ਗੈਗ ਦੇ ਮੈਬਰ ਆਪਣੀਆ ਦੋਨਾ ਸਕਾਰਪੀੳ ਗੱਡੀਆ ਤੇ ਥਾਣੇ ਕੈਟ ਦੇ ਗੇਟ ਤੇ ਆ ਗਏ ਜੋ ਹਰਦੀਪ ਸਿੰਘ ਬਗੈਰਾ ਮੁਦਈ ਪਾਰਟੀ ਵੀ ਦਰਖਾਸਤ ਦੇਣ ਲਈ ਥਾਣਾ ਕੈਟ ਆਈ ਹੋਈ ਸੀ ਜੋ ਇਹ ਦੋਵੇ ਪਾਰਟੀਆ ਨੂੰ ਸਿਪਾਹੀ ਗੁਰਸੇਵਕ ਸਿੰਘ ਨੰਬਰ 446/ਬਠਿੰਡਾ ਨੇ ਗੇਟ ਤੇ ਦੋਹਾ ਪਾਰਟੀਆ ਨੂੰ ਥਾਣਾ ਦੇ ਅੰਦਰ ਆਕੇ ਦਰਖਾਸਤ ਦੇਣ ਲਈ ਕਿਹਾ ਜੋ ਇਨ੍ਹਾਂ ਉਕਤ ਸਾਰਿਆ ਪਾਸ ਨਜਾਇਜ ਹਥਿਆਰ ਸਨ ਜੋ ਸਿਪਾਹੀ ਗੁਰਸੇਵਕ ਸਿੰਘ ਨੂੰ ਵੇਖਕੇ ਭੱਜਣ ਲੱਗੇ ਤਾ ਇੱਕ ਨੂੰ ਸਿਪਾਹੀ ਗੁਰਸੇਵਕ ਸਿੰਘ ਨੇ ਜੱਫਾ ਪਾ ਲਿਆ ਤਾ ਕੁਲਬੀਰ ਸਿੰਘ ਨੇ ਆਪਣੇ ਹਥਿਆਰ 315 ਬੋਰ ਰਾਈਫਲ ਨਾਲ ਮਾਰ ਦੇਣ ਦੀ ਨੀਅਤ ਨਾਲ ਆਪਣੇ ਸਾਥੀ ਨੂੰ ਛਡਾਉਣ ਲਈ ਫਾਇਰ ਕਰ ਦਿੱਤਾ ਜੋ ਸਿਪਾਹੀ ਗੁਰਸੇਵਕ ਸਿਘ ਜਖਮੀ ਹੋ ਗਿਆ ਤੇ ਮੋਕਾ ਤੇ ਡਿੱਗ ਪਿਆ ਅਤੇ ਇਹ ਸਾਰੇ ਜਾਣੇ ਮੋਕਾ ਤੋ ਆਪਣੀਆ ਗੱਡੀਆ ਸਮੇਤ ਭੱਜ ਗਏ ਜਿਸ ਤੇ ਇਨ੍ਹਾਂ ਦੇ ਖਿਲਾਫ ਸਿਪਾਹੀ ਗੁਰਸਵੇਕ ਸਿੰਘ ਦੇ ਬਿਆਨ ਤੇ ਮੁਕਦਮਾ ਨੰਬਰ 5 ਮਿਤੀ 11/01/2015 ਅ/ਧ 307,148,149 ਹਿ:ਡ: 25/54/59 ਆਰਮਜ ਐਕਟ ਥਾਣਾ ਕੈਟ ਦਰਜ ਰਜਿਸਟਰ ਕੀਤਾ ਗਿਆ ।
ਉਕਤ ਕੁਲਬੀਰ ਸਿੰਘ ਨਰੂਆਣਾ ਦੇ ਗੈਗ ਨੂੰ ਫੜਣ ਲਈ ਦੇਸਰਾਜ ਕਪਤਾਨ ਪੁਲਿਸ ਸਿਟੀ ਬਠਿੰਡਾ ਦੀ ਸੁਪਰਵੀਜਨ ਹੇਠ ਸੁਖਦੇਵ ਸਿੰਘ ਬਰਾੜ ਡੀ.ਐਸ.ਪੀ.ਸਿਟੀ-2, ਗੁਰਮੇਲ ਸਿੰਘ ਡੀ.ਐਸ.ਪੀ. (ਇੰਨਵੈਸਟੀਗੇਸਨ), ਐਸ.ਆਈ ਜਗਦੀਸ ਕੁਮਾਰ ਇੰਚਾਰਜ ਸੀ.ਆਈ.ਏ ਬਠਿੰਡਾ, ਐਸ.ਆਈ ਹਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਕੈਟ ਦੀ ਟੀਮ ਗਠਿਤ ਕੀਤੀ ਗਈ ਜੋ ਇਸ ਟੀਮ ਦੇ ਦਿਸ਼ਾ ਨਿਰਦੇਸ ਤੇ ਅੱਜ ਮਿਤੀ 18/1/15 ਨੂੰ ਸੀ.ਆਈ.ਏ ਸਟਾਫ ਦੀ ਟੀਮ ਨੇ ਗੈਗਸਟਰ ਕੁਲਬੀਰ ਸਿਘ ਨਰੂਆਣਾ ਨੂੰ ਉਸਦੇ ਦੋ ਸਾਥੀ ਅਮਨਦੀਪ ਸਿੰਘ ਪੁੱਤਰ ਬਿੱਕਰ ਸਿੰਘ ਵਾਸੀ ਉੱਭਾ ਜਿਲਾ ਮਾਨਸਾ, ਰਾਜਬੀਰ ਸਿੰਘ ਉਰਫ ਰਾਜੂ ਪੁੱਤਰ ਹਰਦੇਵ ਸਿੰਘ ਜੱਟ ਵਾਸੀ ਜੈ ਸਿੰਘ ਵਾਲਾ ਨੂੰ ਬਾਹੱਦ ਬੀਬੀਵਾਲਾ ਚੋਕ ਤੋ ਗ੍ਰਿਫਤਾਰ ਕਰਕੇ ਇਨ੍ਹਾਂ ਦੇ ਕਬਜਾ ਵਿਚੋ ਇੱਕ ਵਿਦੇਸ਼ੀ ਪਿਸਟਲ 30 ਬੋਰ ਸਮੇਤ 2 ਰੋਦ ਜਿਸਦੀ ਬਜਾਰੀ ਕੀਮਤ ਕਰੀਬ 5 ਲੱਖ ਰੁਪੈ ਹੈ, ਇੱਕ ਪਿਸਤੋਲ 32 ਬੋਰ ਦੇਸੀ ਸਮੇਤ 2 ਰੋਦ 32 ਬੋਰ, ਇੱਕ ਪਿਸਤੋਲ 315 ਬੋਰ ਦੇਸੀ ਸਮੇਤ 2 ਰੋਦ ਕਾਰਤੂਸ ਅਤੇ ਕੁਲਬੀਰ ਸਿਘ ਦੀ ਪੁੱਛਗਿੱਛ ਦੇ ਅਧਾਰ ਤੇ ਇਸਦੇ ਘਰੋ ਇੱਕ ਬੰਦੂਕ 12 ਬੋਰ ਬਿਨਾ ਲਾਇਸੰਸੀ ਸਮੇਤ 3 ਕਾਰਤੂਸ ਬਰਾਮਦ ਕਰਵਾਕੇ ਇਹਨਾ ਦੇ ਖਿਲਾਫ ਅਸਲਾ ਐਕਟ ਦੇ ਤਹਿਤ ਥਾਣਾ ਕੈਟ ਵਿਚ ਵੱਖ-2 ਮੁਕੱਦਮੇ ਦਰਜ ਰਜਿਸਟਰ ਕੀਤੇ ਗਏ ਹਨ । ਇਸ ਗੈਗ ਦੇ ਖਿਲਾਫ ਪਹਿਲਾ ਵੀ ਕਾਫੀ  ਲੁੱਟਾ ਖੋਹਾ, ਜਮੀਨੀ ਕਬਜੇ ਅਤੇ ਜਬਰੀ ਵਾਸੂਲੀ ਕਰਨ ਸੰਬੰਧੀ ਵੱਖ-2 ਥਾਣਿਆ ਵਿਚ ਮੁਕੱਦਮੇ ਦਰਜ ਹਨ ।ਇਸ ਗੈਗ ਦੇ ਬਾਕੀ ਰਹਿੰਦੇ ਮੈਬਰ ਉਕਾਰ ਨਾਥ ਉਰਫ ਤੋਤਾ ਮਹਾਜਨ, ਵਿਕਾਸ ਮੋਟਾ ਅਤੇ ਪਰਮਜੀਤ ਝੱਬਰ ਨੂੰ ਫੜਨ ਲਈ ਵੱਖ-2 ਟੀਮਾ ਭੇਜੀਆ ਹੋਈਆ ਹਨ।ਜਿੰਨਾ ਨੂੰ ਜਲਦੀ ਗ੍ਰਿਫਤਾਰ ਜਾ ਰਿਹਾ ਹੈ ।ਇਸ ਗੈਗ ਦੇ ਮੁਖੀ ਕੁਲਬੀਰ ਸਿੰਘ ਨਰੂਆਣਾ ਦੇ ਖਿਲਾਫ ਪਹਿਲਾ ਵੀ ਜਿਲਾ ਫਰੀਦਕੋਟ ਅਤੇ ਜਿਲਾ ਮਾਨਸਾ ਵਿਚ ਇਰਾਦਾ ਕਤਲ ਦੇ ਮੁਕੱਦਮੇ ਦਰਜ ਹਨ ਜਿੰਨਾਂ ਵਿਚ ਇਹ ਭਗੋੜਾ ਸੀ ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply