ਬਠਿੰਡਾ, 18 ਜਨਵਰੀ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ) – ਸ਼ਹੀਦ ਭਗਤ ਸਿੰਘ ਕਲੱਬ ਰਾਏਖਾਨਾ ਵੱਲੋਂ ਨਸ਼ੇ ਅਤੇ ਭਰੂਣ ਹੱਤਿਆ ਦੇ ਖਿਲਾਫ ਨਾਟਕ ਮੇਲਾ ਕਰਵਾਇਆ ਗਿਆ।ਜਗਜੀਤ ਸਿੰਘ ਮਾਨ ਜਿਲਾ ਯੂਥ ਕਵਾਡੀਨੇਟਰ ਬਠਿੰਡਾ ਦੀ ਰਹਿਨੁਮਾਈ ਹੇਠ ”ਨੂਰ ਆਰਟ ਗਰੁੱਪ” ਬਠਿੰਡਾ ਦੀ ਟੀਮ ਵੱਲੋਂ ਸਮਾਜਿਕ ਕੁਰੀਤੀਆਂ ਖਿਲਾਫ ਜਾਗਰੁਕ ਕਰਦੇ ਨਾਟਕ ਖੇਡੇ ਗਏ ਅਤੇ ਭੰਡਾਂ ਵੱਲੋਂ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਗਿਆ।ਸ਼ਹੀਦ ਭਗਤ ਸਿੰਘ ਕਲੱਬ ਰਾਏ ਖਾਨਾ ਦੇ ਪ੍ਰਧਾਨ ਰਾਜਵਿੰਦਰ ਸਿੱਧੂ ਨੇ ਕਿਹਾ ਕੇ ਨਸ਼ੇ ਅਤੇ ਭਰੂਣ ਹੱਤਿਆ ਦੇ ਖਿਲਾਫ ਸਾਨੂੰ ਲੋਕ ਲਹਿਰ ਖੜ੍ਹੀ ਕਰਨੀ ਚਾਹੀਦੀ ਹੈ।ਹਰਦੀਪ ਸਿੰਘ ਸਿੱਧੂ ਅਤੇ ਅਵਤਾਰ ਸਿੰਘ ਨੇ ਵਿਸ਼ੇਸ ਸਹਿਯੋਗ ਦਿੱਤਾ ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …