Friday, September 11, 2026

ਭੱਗੂਪੁਰ ਦੀ ਯਾਦ ਚ ਖੂਨਦਾਨ ਕੈਂਪ ਲਾਇਆ

PPN2801201517
ਪੱਟੀ, 28 ਜਨਵਰੀ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋ) – ਪੰਜਾਬ ਯੂਥ ਕਾਂਗਰਸ ਹਲਕਾ ਪੱਟੀ ਵੱਲੋ ਆਪਣੇ ਸਵਰਗੀ ਪ੍ਰਧਾਨ ਸੁਖਰਾਜ ਸਿੰਘ ਭੱਗੂਪੁਰ ਦੀ ਯਾਦ ਵਿਚ ਭਗਤ ਪੂਰਨ ਸਿੰਘ ਖੂਨਦਾਨ ਕੇਮਟੀ ਦੇ ਸਹਿਯੋਗ ਦੇ ਨਾਲ ਖੂਨਦਾਨ ਕੈਪ ਲਾਇਆ ਗਿਆ, ਜਿਸ ਵਿੱਚ ਲੋੜ ਮਰੀਜਾਂ ਦੀ ਸਹਾਇਤਾ ਦੇ ਲਈ ਸੁਖਰਾਜ ਸਿੰਘ ਭੂੱਗਪੁਰ ਦੇ 50 ਸਾਥੀਆਂ ਨੇ ਖੂਨਦਾਨ ਕੀਤਾ।ਇਹਨਾ ਖੂਨਦਾਨੀਆਂ ਨੂੰ ਗਣਤੰਤਰ ਦਿਵਸ ਮੋਕੇ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਪ੍ਰਧਾਨ ਵਿਨੋਦ ਕੁਮਾਰ ਸ਼ਰਮਾ ਦੀ ਦੇਖ-ਰੇਖ ਵਿੱਚ ਇਸ ਖੂਨਦਾਨ ਕੈਪ ਵਿਚ ਸੁਰਪ੍ਰੀਤ ਸਿੰਘ ਸ਼ੇਖੋ, ਹਰਪ੍ਰੀਤ ਸਿੰਘ, ਸੁਖਰਾਜ ਸਿੰਘ ਦੇ ਭਰਾ ਬਲਾਰਜ ਸਿੰਘ ਭੱਗੂਪੁਰ ਨੇ ਖੂਨਦਾਨ ਕੀਤਾ।ਕੈਪ ਦਾ ਉਦਘਾਟਨ ਹਲਕਾ ਇੰਚਾਰਜ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸੱਕਤਰ ਹਰਮਿੰਦਰ ਸਿੰਘ ਗਿੱਲ, ਜਗਤਾਰ ਸਿੰਘ ਬੁਰਜ, ਭੋਲਾ  ਸਿੰਘ ਸ਼ੱਕਰੀ, ਹਰਦੀਪ ਸਿੰਘ, ਦਲਬੀਰ ਸਿੰਘ ਸ਼ੇਖੋ, ਸੁਖਰਾਜ ਸਿੰਘ ਭੱਗੂਪੁਰ ਨੂੰ ਸਮਰਪਿਤ ਇਹ ਖੂਨਦਾਨ ਕੈਪ ਸਾਨੂੰ ਹਮੇਸ਼ਾ ਲੋਕਾ ਦੀ ਸਾਹਇਤਾ ਕਰਨ ਦੇ ਲਈ ਪੇ੍ਰਰਿਤ ਕਰਦਾ ਰਹੇਗਾ।ਇਸ ਮੋਕੇ ਤੇ ਸੁਖਵਿੰਦਰ ਸਿੰਘ ਸਿੰਧੂ, ਸ਼ੋਭਾ ਸਿੰਘ, ਬਾਊ ਰਜਿੰਦਰ ਸ਼ਰਮਾ, ਜਸਪਾਲ ਸਿੰਘ ਜੱਸ, ਅਜੀਤਪਾਲ, ਸੁਖਰਾਜ ਸਿੰਘ ਕਿਰਤੋਵਾਲ ਆਦਿ ਹਾਜ਼ਰ ਸਨ!

Check Also

ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ

ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …

Leave a Reply