
ਛੇਹਰਟਾ, 2 ਫਰਵਰੀ (ਕੁਲਦੀਪ ਸਿੰਘ ਨੋਬਲ) ਪਿੱਛੇ ਹੋਈਆਂ ਵਿਧਾਨ ਸਭਾ ਤੇ ਲੋਕ ਸਭਾਂ ਚੋਣਾਂ ਵਿਚ ਗਠਬਧਨ ਦੀ ਸਫਲਤਾ ਤੋਂ ਬਾਅਦ ਬਦਲਾਅ ਦੀ ਦੇਸ਼ ਵਿਆਪੀ ਉਮੀਦ ਹੋਰ ਵੀ ਮਜਬੂਤ ਹੋ ਰਹੀ ਹੈ। ਇੰਨਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਪੱਛਮੀ ਇੰਚਾਰਜ ਰਾਕੇਸ਼ ਗਿੱਲ, ਕੋਂਸਲਰ ਅਮਰਬੀਰ ਸੰਧੂ, ਭਾਜਪਾ ਆਗੂ ਵਿੱਕੀ ਐਰੀ ਨੇ ਛੇਹਰਟਾ ਵਿਖੇ ਸੀਨੀਅਰ ਮੀਤ ਪ੍ਰਧਾਨ ਪ੍ਰਭਦੀਪ ਸਿੰਘ ਘੰਣੂਪੁਰ ਦੇ ਗ੍ਰਹਿ ਵਿਖੇ ਅਕਾਲੀ ਭਾਜਪਾ, ਸਾਬਕਾ ਕੋਂਸਲਰ ਸੁਖਦੇਵ ਸਿੰਘ ਚਾਹਲ ਦੀ ਸਾਂਝੀ ਮੀੀਟੰਗ ਦੌਰਾਨ ਸਾਂਝੇ ਤੌਰ ਤੇ ਕਹੇ। ਉਨਾਂ ਕਿਹਾ ਕਿ ਦਿੱਲੀ ਵਿਖੇ 7 ਫਰਵਰੀ ਨੂੰ ਹੋਣ ਵਾਲੀਆਂ ਲੋਕ ਸਭਾ ਚੌਣ ਵਿੱਚ ਅਕਾਲੀ ਭਾਜਪਾ ਉਮੀਦਵਾਰ ਭਾਰੀ ਵੌਟਾਂ ਦੇ ਫਰਕ ਨਾਲ ਜਿੱਤ ਹਾਸਲ ਕਰਣਗੇ ਤੇ ਦਿੱਲੀ ਵਿਚੋਂ ਕਾਂਗਰਸ ਦਾ ਪੂਰੀ ਤਰਾਂ ਸਫਾਇਆ ਕਰ ਦੇਣਗੇ। ਉਨਾਂ ਕਿਹਾ ਕਿ ਦੇਸ਼ ਦੀ ਜਨਤਾ ਕਾਂਗਰਸ ਦੇ ਕੁਸ਼ਾਸਨ ਤੋਂ ਅੱਕ ਚੁੱਕੀ ਹੈ ਤੇ ਹਰ ਨਾਗਰਿਕ ਹੁਣ ਸਿਰਫ ਬਦਲਾਅ ਚਾਹੁਦਾ ਹੈ। ਉਨਾਂ ਕਿਹਾ ਕਿ ਯੁਪੀਏ ਨੂੰ ਸੱਤਾ ਤੋਂ ਹਟਾਉਣ ਦਾ ਜਨਤਾ ਲਬੇ ਸਮੇਂ ਤੋਂ ਮਨ ਬਣਾ ਚੁੱਕੀ ਹੈ। ਉਨਾਂ ਕਿਹਾ ਕਿ ਇੰਨਾਂ ਚੌਣਾਂ ਵਿਚ ਵੀ ਅਕਾਲੀ ਭਾਜਪਾ ਰਿਕਾਰਡਤੌੜ ਵੌਟਾਂ ਹਾਸਲ ਕਰਕੇ ਕਾਂਗਰਸ ਦਾ ਦੇਸ਼ ਵਿਚੋਂ ਪੂਰੀ ਤਰਾਂ ਵਜੂਦ ਖਤਮ ਕਰ ਦੇਵੇਗੀ।ਉਨਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਹਮੇਸ਼ਾਂ ਗਰੀਬ ਤੇ ਮਜਲੂਮਾਂ ਦੇ ਹੱਕ ਵਿਚ ਨਿੱਤਰੀ ਹੈ, ਪਰ ਕਾਂਗਰਸ ਨੇ ਇਸ ਦੇ ਉੱਲਟ ਗਰੀਬ ਲੋਕਾਂ ਤੇ ਲਾਠੀਚਾਰਜ ਕਰਕੇ ਉਨਾਂ ਦੇ ਮਨਾਂ ਤੇ ਭਾਰੀ ਠੇਸ ਪਹੁੰਚਾਈ, ਜਿਸ ਦਾ ਖਾਮਿਆਜਾ ਉਨਾਂ ਨੂੰ ਪੂਰੇ ਦੇਸ਼ ਵਿਚ ਹੋਈਆਂ ਚੌਣਾਂ ਵਿਚ ਵੇਖਣ ਨੂੰ ਮਿਲ ਗਿਆ ਹੈ।ਇਸ ਮੋਕੇ ਭਾਜਪਾ ਆਗੂ ਸੰਜੀਵ ਖੋਂਸਲਾ, ਸੀਨੀਅਰ ਮੀਤ ਪ੍ਰਧਾਨ ਸਰਬਜੀਤ ਸਿੰਘ ਸ਼ੱਬਾ, ਪਰਮਜੀਤ ਪੰਮਾਂ, ਤਰਸੇਮ ਸਿੰਘ ਚੰਗਿਆੜਾ, ਕਸ਼ਮੀਰ ਸਿੰਘ ਨੰਬਰਦਾਰ, ਦਲਜੀਤ ਸਿੰਘ, ਮਨਜੀਤ ਮਿੰਟਾ, ਨਿਰਮਲ ਸਿੰਘ ਵਾਜਪਾਈ, ਜੁਗਿੰਦਰ ਬਾਵਾ, ਜਸਬੀਰ ਸਿੰਘ ਐਮਏ, ਇਕਬਾਲ ਸਿੰਘ ਸੰਧੂ, ਪ੍ਰਦੀਪ ਕੁਮਾਰ, ਗੁਰਿੰਦਰ ਪ੍ਰਿੰਸ ਆਦਿ ਹਾਜਰ ਸਨ।