ਪੱਟੀ, 2 ਫਰਵਰੀ (ਅਵਤਰ ਸਿੰਘ ਢਿੱਲੋਂ / ਰਣਜੀਤ ਸਿੰਘ ਮਾਹਲਾ )- ਪੱਟੀ ਸ਼ਹਿਰ ਵਿੱਚ ਇੱ ਕ ਝਪਟਮਾਰੀ ਦੀ ਤਾਜ਼ਾ ਘਟਨਾ ਵਿੱਚ ਝੱਪਟਮਾਰ ਇਕ ਨੌਜਵਾਨ ਦਾ ਮਹਿੰਗੇ ਮੁੱਲ ਦਾ ਮੋਬਾਈਲ ਝਪਟ ਕੇ ਲੈ ਗਏ। ਇਸ ਬਾਰੇ ਜਾਣਕਾਰੀ ਦਿੰਦਿਆਂ ਇਕ ਨਿੱਜੀ ਹਸਪਤਾਲ ਪੱਟੀ ਵਿਖੇ ਜ਼ੇਰੇ ਇਲਾਜ ਵਨੀਤ ਜੋਸ਼ੀ ਪੁੱਤਰ ਤਰਸੇਮ ਜੋਸ਼ੀ ਵਾਸੀ ਵਾਰਡ ਨੰਬਰ 8 ਪੱਟੀ ਨੇ ਦੱਸਿਆ ਕਿ ਬੀਤੀ ਸ਼ਾਮ ਕਰੀਬ ਸਾਢੇ ਸੱਤ ਵਜੇ ਉਹ ਆਪਣੇ ਦੋਸਤ ਦੇ ਵਿਆਹ ਲਈ ਡੀ. ਜੇ ਨਾਈਟ ਵਿੱਚ ਆਪਣੀ ਐਕਟਿਵਾ ‘ਤੇ ਜਾ ਰਿਹਾ ਸੀ। ਇਸੇ ਦੌਰਾਨ ਰਸਤੇ ਵਿੱਚ ਫੋਨ ਆਉਣ ‘ਤੇ ਉਹ ਗਾਂਧੀ ਸੱਥ ਵਿੱਚ ਰੁਕ ਕੇ ਫੋਨ ਸੁਣ ਰਿਹਾ ਸੀ ਕਿ ਪਿੱਛੋਂ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਉਸ ਦਾ ਮੋਬਾਈਲ ਜੋ ਕਿ ਕਰੀਬ 55 ਹਜ਼ਾਰ ਦੇ ਮੁੱਲ ਦਾ ਸੀ, ਝਪਟ ਕੇ ਫਰਾਰ ਹੋ ਗਏ। ਉਸ ਨੇ ਦੱਸਿਆ ਕਿ ਉਹ ਆਪਣੀ ਐਕਟਿਵਾ ‘ਤੇ ਉਨ੍ਹਾਂ ਦਾ ਪਿੱਛਾ ਕੀਤਾ ਤਾਂ ਉਹ ਮਾਹੀ ਰਿਜ਼ਾਰਟ ਵਾਲੇ ਪਾਸੇ ਨਿਕਲ ਗਏ। ਪੈਲੇਸ ਦੇ ਨਜ਼ਦੀਕ ਜਦੋਂ ਉਨ੍ਹਾਂ ਦਾ ਮੋਟਰਸਾਈਕਲ ਅੱਗੇ ਟਰੱਕ ਆਉਣ ਕਾਰਨ ਹੌਲੀ ਹੋਇਆ ਤਾਂ ਉਹ ਉਨ੍ਹਾਂ ਦੇ ਨਜ਼ਦੀਕ ਪੁੱਜ ਗਿਆ ਤਾਂ ਉਨ੍ਹਾਂ ਚੱਲਦੇ ਮੋਟਰਸਾਈਕਲ ਤੋਂ ਹੀ ਉਸ ਦੀ ਐਕਟਿਵਾ ਨੂੰ ਧੱਕਾ ਦੇ ਦਿੱਤਾ, ਜਿਸ ਕਾਰਨ ਉਹ ਸੜਕ ‘ਤੇ ਡਿੱਗ ਕੇ ਬੇਹੋਸ਼ ਹੋ ਗਿਆ। ਰਸਤੇ ਵਿੱਚ ਉਸ ਦੇ ਕੁੱਝ ਦੋਸਤ ਕਾਰ ‘ਤੇ ਆ ਰਹੇ ਸਨ, ਜਿਨ੍ਹਾਂ ਉਸ ਨੂੰ ਸੜਕ ‘ਤੇ ਬੇਹੋਸ਼ ਪਿਆ ਦੇਖਿਆ ਤਾਂ ਉਸ ਨੂੰ ਅਤੇ ਐਕਟਿਵਾ ਨੂੰ ਚੁੱਕ ਕੇ ਉਸ ਦੇ ਘਰ ਲੈ ਆਏ, ਜਿੱਥੋਂ ਉਸ ਦੇ ਪਿਤਾ ਨੇ ਹਸਪਤਾਲ ‘ਚ ਇਲਾਜ ਲਈ ਦਾਖਲ ਕਰਵਾ ਦਿੱਤਾ।ਵਨੀਤ ਜੋਸ਼ੀ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਪੱਟੀ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …