Saturday, September 12, 2026

 ਸਿਆਸਤ ਤੋਂ ਪ੍ਰੇਰਿਤ ਕੇਸ ਰੱਦ ਨਾ ਕੀਤਾ ਤਾਂ ਘਿਰਾਓ ਕੀਤਾ ਜਾਵੇਗਾ-ਔਜਲਾ

PPN0302201501

ਅੰਮ੍ਰਿਤਸਰ, 3 ਫਰਵਰੀ (ਸੁਖਬੀਰ ਸਿੰਘ) – ਜ਼ਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਵੇਰਕਾ ਪੁਲਸ ਵੱਲੋਂ ਅਕਾਲੀ ਆਗੂਆਂ ਦੇ ਇਸ਼ਾਰੇ ‘ਤੇ 7 ਕਾਂਗਰਸੀ ਵਰਕਰਾਂ ‘ਤੇ ਦਰਜ ਕੀਤੇ ਗਏ ਕੇਸ ਦੇ ਮਾਮਲੇ ਵਿਚ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਿਆਸਤ ਤੋਂ ਪ੍ਰੇਰਿਤ ਇਸ ਕੇਸ ਨੂੰ ਰੱਦ ਨਾ ਕੀਤਾ ਗਿਆ ਤਾਂ ਪੁਲਸ ਦੇ ਨਾਲ ਨਾਲ ਉਨ੍ਹਾਂ ਡਾਕਟਰਾਂ ਦਾ ਵੀ ਘਿਰਾਓ ਕੀਤਾ ਜਾਵੇਗਾ ਜਿਨ੍ਹਾਂ ਨੇ ਝੂਠੀਆਂ ਛੱਬੀਆਂ ਬਣਾਉਣ ਲਈ ਭੂਮਿਕਾ ਨਿਭਾਈ ਹੈ।
ਵਿਧਾਨ ਸਭਾ ਹਲਕਾ ਪੂਰਬੀ ਦੇ ਅਧੀਨ ਆਉਂਦੇ ਕਸਬਾ ਵੇਰਕਾ ਵਿੱਚ 13 ਜਨਵਰੀ ਨੂੰ ਇਕ ਝਗੜੇ ਹੋਇਆ ਸੀ ਜਿਸ ਦੀ ਸ਼ਿਕਾਇਤ ‘ਤੇ ਪੁਲਸ ਵੱਲੋਂ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ, ਪਰ 23 ਜਨਵਰੀ ਨੂੰ ਉਲਟ ਸ਼ਿਕਾਇਤਕਰਤਾ ਸਮੇਤ 7 ਹੋਰ ਵਰਕਰਾਂ ‘ਤੇ ਕਰਾਸ ਪਰਚੇ ਦਾ ਦਬਾਅ ਬਨਾਉਣ ਦੇ ਲਈ ਐਫ.ਆਰ.ਆਈ ਦਰਜ ਕਰ ਦਿੱਤੀ ਗਈ ਸੀ।ਗਲਤ ਛੱਬੀਆਂ ਬਨਾਉਣ ਦੇ ਮਾਮਲੇ ਵਿਚ ਡਾਕਟਰਾਂ ਦਾ ਇਕ ਜਾਂਚ ਬੋਰਡ ਵੀ ਬੈਠ ਗਿਆ, ਪਰ ਅਜੇ ਤੱਕ ਝੂਠ ਅਤੇ ਸੱਚ ਨੂੰ ਦਬਾਅ ਕੇ ਰੱਖਿਆ ਜਾ ਰਿਹਾ ਹੈ। ਮੈਂਬਰ ਪਾਰਲੀਮੈਂਟ ਕੈਪਟਨ ਅਮਰਿੰਦਰ ਸਿੰਘ ਦੇ ਸਮੱਰਥਕਾਂ ਵਿਚੋਂ ਗਿਣੇ ਜਾਂਦੇ ਮਾਸਟਰ ਹਰਪਾਲ ਸਿੰਘ ਵੇਰਕਾ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿਚ ਸਾਰਾ ਮਾਮਲਾ ਲਿਆਂਦਾ ਗਿਆ। ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸੀ ਵਰਕਰਾਂ ‘ਤੇ ਦਰਜ ਕੀਤੇ ਗਏ ਝੂਠੇ ਮਾਮਲੇ ਨੂੰ ਲੈ ਕੇ ਜ਼ਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਦੀ ਡਿਊਟੀ ਲਗਾਈ ਹੈ।
ਉਨ੍ਹਾਂ ਨੇ ਇਸ ਸਮੇਂ ਜ਼ਿਲਾ ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਉਪਕਾਰ ਸਿੰਘ ਸੰਧੂ ‘ਤੇ ਦੋਸ਼ ਲਗਾਇਆ ਕਿ ਸਭ ਕੁੱਝ ਉਹ ਹੀ ਕਰਵਾ ਰਹੇ ਹਨ। ਜਦੋਂ ਕਿ ਉਨ੍ਹਾਂ ਨੇ ਕਿਹਾ ਕਿ ਉਹ ਇਸ ਸਮੇਂ ਦਿੱਲੀ ਹਨ ਅਤੇ ਉਨ੍ਹਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਹੈ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply