Thursday, July 23, 2026

 ‘ਇਹ ਜਨਮ ਤੁਮਾਰੇ ਲੇਖੇ’ ਪੰਜਾਬੀ ਫਿਲਮ ਦੇ ਬੋਰਡਾਂ ਵਿੱਚੋਂ ਪੰਜਾਬੀ ਗਾਇਬ ?

Poster FIlm

ਅੰਮ੍ਰਿਤਸਰ, 3 ਫਰਵਰੀ (ਸੁਖਬੀਰ ਸਿੰਘ) – ਪਿੰਗਲਵਾੜਾ ਦੇ ਬਾਨੀ ਦਾਨਸ਼ਵਰ ਭਗਤ ਪੂਰਨ ਸਿੰਘ ਜਿੰਨ੍ਹਾਂ ਨੇ ਆਪਣਾ ਸਾਰਾ ਜੀਵਨ ਲਾਚਾਰਾਂ, ਰੋਗੀਆਂ, ਗੂੰਗਿਆਂ, ਬੋਲਿਆਂ ਤੇ ਲਾਵਾਰਿਸਾਂ ਦੀ ਭਲਾਈ ਲਈ ਲੇਖੇ ਲਾਇਆ ਉਨ੍ਹਾਂ ਦੇ ਜੀਵਨ ਬਾਰੇ ਜੋ ਇੱਕ ਪੰਜਾਬੀ ਫਿਲਮ ਬਣਾਈ ਗਈ ਹੈ, ਉਹ ਬਹੁਤ ਵਧੀਆ ਉਪਰਾਲਾ ਹੈ।ਜਿਸ ਲਈ ਪਿੰਗਲਵਾੜਾ ਚੈਰੀਟੇਬਲ ਟਰਸੱਟ ਮੁੱਖੀ ਬੀਬੀ ਇੰਦਰਜੀਤ ਕੌਰ ਵਧਾਈ ਦੀ ਪਾਤਰ ਹੈ। ਲੇਕਿਨ ਇਸ ਫਿਲਮ ਦੀ ਪ੍ਰਮੋਸ਼ਨ ਲਈ ਬੀਤੇ ਦਿਨੀਂ ਅੰਮ੍ਰਿਤਸਰ ਵਿੱਚ ਬੁਲਾਈ ਗਈ ਪ੍ਰੈਸ ਕਾਨਫਰੰਸ ਦੌਰਾਨ ਜੋ ਪੋਸਟਰ ਤੇ ਪ੍ਰਚਾਰ ਸਮੱਗਰੀ ਦੇਖਣ ਨੁੰ ਮਿਲੀ, ਉਸ ਨਾਲ ਪੰਜਾਬੀ ਪ੍ਰੇਮੀਆਂ ਦੇ ਮਨਾਂ ਨੂੰ ਬਹੁਤ ਵੱਡੀ ਠੇਸ ਪੁੱਜੀ ਹੈ।
ਪੰਜਾਬ ਚਿੰਤਕ ਮੰਚ ਦੇ ਪ੍ਰਧਾਨ ਜਸਬੀਰ ਸਿੰਘ ਤੇ ਜਨਰਲ ਸਕੱਤਰ ਦੀਪ ਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਭਗਤ ਜੀ ਸਮਾਜ ਸੇਵੀ ਹੋਣ ਦੇ ਨਾਲ-ਨਾਲ ਪੰਜਾਬੀ ਪ੍ਰੇਮੀ ਸਨ ਅਤੇ ਉਨ੍ਹਾਂ ਨੇ ਜਿਆਦਾ ਲਿਟਰੇਚਰ ਪੰਜਾਬੀ ਵਿੱਚ ਲਿਖਿਆ ਅਤੇ ਲੋਕਾਂ ਨੂੰ ਸਮਾਜਿਕ ਬੁਰਾਈਆਂ, ਵਾਤਾਵਰਣ ਦੀ ਸੰਭਾਲ, ਭਰੂਣ ਹੱਤਿਆ, ਪਾਣੀ ਦੀ ਸੰਭਾਲ, ਦਾਜ ਪ੍ਰਥਾ ਤੇ ਹੋਰ ਜਾਗਰੂਕਤਾ ਲਿਟਰੇਚਰ ਵੀ ਉਨ੍ਹਾਂ ਜਿਆਦਾਤਰ ਪੰਜਾਬੀ ਵਿੱਚ ਛਾਪਿਆ। ਲੇਕਿਨ ਹੁਣ ਇਹ ਸਮਝ ਨਹੀਂ ਆਉਂਦਾ ਕਿ ਭਗਤ ਜੀ ਦੇ ਜੀਵਨ ਨੂੰ ਦਰਸਾਉਂਦੀ ਪੰਜਾਬੀ ਫਿਲਮ ਦੇ ਪੋਸਟਰਾਂ ਵਿੱਚੋਂ ਪੰਜਾਬੀ ਗਾਇਬ ਕਿਉਂ ਕੀਤੀ ਗਈ ਹੈ।
ਮੰਚ ਦੇ ਪ੍ਰਧਾਨ ਜਸਬੀਰ ਸਿੰਘ ਨੇ ਬੀਬੀ ਇੰਦਰਜੀਤ ਕੌਰ ਨੂੰ ਅਪੀਲ ਕੀਤੀ ਹੈ ਕਿ ਊਹ ਪੰਜਾਬੀ ਦੀ ਕੀਤੀ ਗਈ ਅਣਦੇਖੀ ਵੱਲ ਧਿਆਨ ਦੇਣ ਕਿਉਂਕਿ ਪੰਜਾਬੀ ਮਾਂ ਬੋਲੀ ਦਾ ਮਾਣ ਸਨਮਾਨ ਬਣਾਏ ਰੱਖਣ ਲਈ ਪੰਜਾਬੀਆਂ ਨੂੰ ਜਰੂਰ ਅੱਗੇ ਆਉਣ ਚਾਹੀਦਾ ਹੈ।

Check Also

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ

ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …

Leave a Reply