ਅੰਮ੍ਰਿਤਸਰ, 26 ਮਾਰਚ (ਪੰਜਾਬ ਪੋਸਟ ਬਿਊਰੋ) – ਵਿਰਸਾ ਵਿਹਾਰ ਸੁਸਾਇਟੀ ਵੱਲੋਂ 27 ਮਾਰਚ 2014 ਨੂੰ ਵਿਸ਼ਵ ਰੰਗਮੰਚ ਦਿਵਸ ਮੌਕੇ ਇਕ ਭਾਵਪੁਰਵਕ ਸਮਾਗਮ ਮਿਤੀ 27 ਮਾਰਚ ਸ਼ਾਮ 4 ਵਜੇ ਵਿਰਸਾ ਵਿਹਾਰ ਦੇ ਸ੍ਰ. ਗੁਰਸ਼ਰਨ ਸਿੰਘ ਰੰਗਮੰਚ ਸਦਨ ਵਿਖੇ ਰਚਾਇਆ ਜਾਵੇਗਾ। ਇਸ ਸ਼ੁਭ ਅਵਸਰ ਤੇ ਪੰਜਾਬੀ ਰੰਗਮੰਚ ਵਿੱਚ ਮਾਣਮੱਤਾ ਯੋਗਦਾਨ ਪਾਉਣ ਵਾਲੇ ਤਿੰਨ ਨਾਮੀਂ ਰੰਗਕਰਮੀਆਂ ਡਾ: ਜਗਜੀਤ ਕੌਰ, ਸ੍ਰੀ ਜਸਵੰਤ ਸਿੰਘ ਜੱਸ ਅਤੇ ਸ੍ਰੀਮਤੀ ਸੁਖਵਿੰਦਰ ਵਿਰਕ ਨੂੰ ਵਿਰਸਾ ਵਿਹਾਰ ਵੱਲੋਂ ਭਾਅ ਜੀ ਗੁਰਸ਼ਰਨ ਸਿੰਘ ਪ੍ਰਤੀਬੱਧਤਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਪੰਜਾਬੀ ਰੰਗਮੰਚ ਦੇ ਨਾਮਵਰ ਕਲਾਕਾਰ ਆਪਣੇ ਨਾਟਕੀ ਸਫ਼ਰ ਦੇ ਤਜਰਬੇ ਹਾਜ਼ਿਰ, ਰੰਗਕਰਮੀਆਂ ਤੇ ਕਲਾ ਪ੍ਰੇਮੀਆਂ ਨਾਲ ਸਾਂਝੇ ਕਰਨਗੇ। ਸਮੂਹ ਰੰਗਕਰਮੀਆਂ ਤੇ ਪ੍ਰੈਸ ਮੀਡੀਆ ਨੂੰ ਵਿਸ਼ਵ ਰੰਗਮੰਚ ਦਿਵਸ ਦੇ ਸਮਾਗਮ ਵਿੱਚ ਪੁੱਜਣ ਲਈ ਹਾਰਦਿਕ ਸੱਦਾ ਹੈ।
Check Also
ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ
ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …