Monday, March 30, 2026

ਸਰਕਾਰੀ ਸਕੂਲ ਦਾ ਧਾਰਮਿਕ ਸਮਾਗਮ ਤੇ ਇਨਾਮ ਵੰਡ ਸਮਾਰੋਹ ਬਣਿਆ ਯਾਦਗਾਰੀ

PPN0802201508 PPN0802201509

ਫਾਜ਼ਿਲਕਾ 8 ਫਰਵਰੀ (ਵਿਨੀਤ ਅਰੋੜਾ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਰਨੀਵਾਲਾ ਸ਼ੇਖ਼ ਸੁਭਾਨ ਵਿਚ ਸਮੂਹ ਸਟਾਫ਼ ਅਤੇ ਬੱਚਿਆਂ ਨੇ ਇਲਾਕੇ ਦੀ ਸੁੱਖ ਸ਼ਾਂਤੀ ਅਤੇ ਵਿਦਿਆਰਥੀਆਂ ਦੀ ਚੜ੍ਹਦੀ ਕਲਾ ਲਈ ਪਹਿਲੀ ਵਾਰ ਸਕੂਲ ਅੰਦਰ ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ।ਭਾਈ ਸੁਖਵਿੰਦਰ ਸਿੰਘ ਨੇ ਕੀਰਤਨ ਅਤੇ ਵਿਚਾਰ ਕਥਾ ਕੀਤੀ ਅਤੇ ਭਾਈ ਸੋਹਣ ਸਿੰਘ ਹੁਰਾਂ ਅਰਦਾਸ ਕੀਤੀ।ਸਕੂਲ ਪ੍ਰਿੰਸੀਪਲ ਮਨੋਜ ਸ਼ਰਮਾ, ਅਧਿਆਪਕ ਨਰਿੰਦਰਪਾਲ ਸਿੰਘ, ਵਰਿਆਮ ਚੰਦ, ਜਸਵੰਤ ਸਿੰਘ ਅਤੇ ਜਸਪਾਲ ਸਿੰਘ ਨੇ ਗ੍ਰੰਥੀ ਸਿੰਘਾਂ ਨੂੰ ਸਿਰੋਪਾਉ ਨਾਲ ਸਨਮਾਨਿਤ ਕੀਤਾ।ਭੋਗ ਉਪਰੰਤ ਪੜ੍ਹਾਈ, ਖੇਡਾਂ, ਵਿਗਿਆਨ, ਕੁਇਜ ਮੁਕਾਬਲੇ, ਸਕਾਊਟ, ਅਨੁਸ਼ਾਸਨ, ਕਲਾ, ਸੋਹਣਾ ਸਕੂਲ ਮੁਹਿੰਮ ਅਤੇ ਵਾਤਾਵਰਨ ਦੇ ਖੇਤਰ ਵਿਚ ਅਵੱਲ ਰਹਿਣ ਵਾਲੇ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਪੁੱਜੇ ਪਤਵੰਤਿਆਂ ਦੁਆਰਾ ਇਨਾਮ ਦੇ ਕੇ ਕੀਤਾ ਗਿਆ।ਇਸ ਮੌਕੇ ਬੋਲਦਿਆਂ ਸ਼ਰਮਾ ਨੇ ਕਿਹਾ ਕਿ ਧਾਰਮਿਕ ਸਮਾਗਮ ਕਰਵਾਉਣ ਦਾ ਮੁੱਖ ਮੰਤਵ ਪਿੰਡ ਦੇ ਲੋਕਾਂ ਅਤੇ ਪਤਵੰਤੇ ਸਜਣਾਂ ਨੂੰ ਸਕੂਲ ਨਾਲ ਜੋੜਣਾ ਹੈ ਅਤੇ ਵਿਦਿਆਰਥੀਆਂ ਅੰਦਰ ਧਾਰਮਿਕ ਭਾਵਨਾਵਾਂ ਦਾ ਵਿਕਾਸ ਕਰਨਾ ਹੈ।ਉਨ੍ਹਾਂ ਸਮੂਹ ਵਿਦਿਆਰਥੀਆਂ ਨੂੰ ਨਸ਼ਿਆਂ ਆਦਿ ਤੋਂ ਦੂਰ ਰਹਿਣ ਅਤੇ ਗੁਰਬਾਣੀ ਅਨੁਸਾਰ ਆਪਣਾ ਜੀਵਨ ਢਾਲਣ ਲਈ ਪ੍ਰੇਰਿਤ ਕੀਤਾ।ਸਮੂਹ ਸਟਾਫ ਦੁਆਰਾ ਸਮਾਗਮ ਵਿੱਚ ਪਹੁੰਚੀਆਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ ਗਿਆ ਤੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ।ਸਟੇਜ ਸਕੱਤਰ ਦੀ ਭੂਮਿਕਾ ਅਧਿਆਪਕ ਵਿਜੈ ਗੁਪਤਾ ਨੇ ਬਾਖੂਬੀ ਨਿਭਾਈ।ਭੋਗ ਉਪਰੰਤ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ।ਸਮੂਹ ਇਲਾਕਾ ਨਿਵਾਸੀਆਂ ਵੱਲੋਂ ਸਕੂਲ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਅਤੇ ਇਸ ਪਰੰਪਰਾ ਨੂੰ ਜਾਰੀ ਰੱਖਣ ਦੀ ਅਪੀਲ ਕੀਤੀ ਗਈ ।
ਇਸ ਮੌਕੇ ਰੀਡਰ ਫ਼ਕੀਰ ਚੰਦ, ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਠੇਠੀ, ਜਰਨੈਲ ਸਿੰਘ ਸੰਧੂ, ਅਸ਼ੋਕ ਗੁਲ੍ਹਾਟੀ, ਰਾਜ ਕੁਮਾਰ ਗੁਲ੍ਹਾਟੀ, ਕੁਲਦੀਪ ਇੱਛਪੁਜਾਣੀ, ਗੁਰਜਿੰਦਰ ਸਿੰਘ ਤਨੇਜਾ, ਪ੍ਰਤਾਪ ਭਠੇਜਾ, ਪ੍ਰਗਟ ਸਿੰਘ ਕਲਸੀ, ਸੁਖਵਿੰਦਰ ਸਿੰਘ ਭੁੱਲਰ, ਡਾ: ਬੀ ਡੀ ਕਾਲੜਾ, ਪਿਆਰਾ ਸਿੰਘ, ਬੰਟੀ ਟੁਟੇਜਾ, ਚਿਰੰਜੀ ਲਾਲ ਸ਼ਰਮਾ, ਪ੍ਰਿੰਸੀਪਲ ਸੰਦੀਪ ਸਿਡਾਨਾ, ਪ੍ਰਿੰਸੀਪਲ ਹੰਸ ਰਾਜ ਕੰਬੋਜ, ਪ੍ਰਿੰਸੀਪਲ ਅਤੁੱਲ ਕੁਮਾਰ ਗਰਗ, ਪ੍ਰਿੰਸੀਪਲ ਅਸ਼ੋਕ ਵਰਮਾ, ਇੰਦਰ ਪਾਲ ਜਿਆਣੀ, ਸੁਰਿੰਦਰ ਕੁਮਾਰ, ਰਿੰਕੀ, ਸੰਦੀਪ ਖੁੰਗਰ, ਅਸ਼ੋਕ ਬੱਬਰ, ਗੁਰਦੀਪ ਸਿੰਘ, ਸੀਮਾ ਰਾਣੀ, ਇੰਦੂ ਬਾਲਾ, ਪ੍ਰਵੀਨ ਕੁਮਾਰ, ਦਵਿੰਦਰ ਸਿੰਘ, ਰਜਨੀਸ਼ ਕੁਮਾਰ, ਸਵਿਤਾ ਰਾਣੀ, ਕੋਮਲ ਤ੍ਰਿੱਖਾ, ਮਨਿੰਦਰ ਕੌਰ, ਸੁਮਨ ਰਾਣੀ, ਸੰਤੋਸ਼ ਰਾਣੀ, ਸੁਸ਼ਮਾ ਰਾਣੀ, ਪ੍ਰਿਆ ਸਾਮਾ, ਸੀਮਾ ਬਾਈ, ਪਰਵਿੰਦਰ ਕੌਰ, ਨਿਰਮਲ ਕੁਮਾਰੀ, ਦਪਿੰਦਰ ਢਿੱਲੋਂ, ਮੁਕੇਸ਼ ਅਗਰਵਾਲ, ਮਰਕਸ ਮਸੀਹ, ਮਹਿੰਦਰ ਸਿੰਘ, ਸੋਮਾ ਸਿੰਘ, ਓਮ ਪ੍ਰਕਾਸ਼ ਕ੍ਰਿਸ਼ਨ ਕਾਂਤ, ਰਾਜਨ ਸਚਦੇਵਾ, ਮੈਡਮ ਅੰਜੂ ਬਾਲਾ, ਗੁਰਮੀਤ ਕੌਰ ਅਤੇ ਹੋਰ ਹਾਜ਼ਰ ਸਨ ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …

Leave a Reply