Saturday, September 12, 2026

ਭ੍ਰਗੁਵੰਸ਼ੀ ਬਾਹਮਣ ਸਭਾ ਦੁਆਰਾ ਖੂਨਦਾਨ ਕੈਂਪ ਦਾ ਆਯੋਜਨ

PPN0802201510

ਫਾਜ਼ਿਲਕਾ 8 ਫਰਵਰੀ (ਵਿਨੀਤ ਅਰੋੜਾ ): ਸ਼੍ਰੀ ਭ੍ਰਗੁਵੰਸ਼ੀ ਬ੍ਰਾਹਮਣ ਸਭਾ ਦੁਆਰਾ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ।ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸ਼੍ਰੀ ਸਨਾਤਮ ਧਰਮ ਸੀਨੀਅਰ ਸੇਕੇਂਡਰੀ ਸਕੂਲ ਦੇ ਸੇਵਾਮੁਕਤ ਅਧਿਆਪਕ ਪ੍ਰੇਮ ਫੁਟੇਲਾ ਸਨ।ਪ੍ਰੋਗਰਾਮ ਦੀ ਪ੍ਰਧਾਨਗੀ ਸਿਵਲ ਹਸਪਤਾਲ ਦੇ ਐਸਐਮਓ ਡਾ. ਦਵਿੰਦਰ ਭੁੱਕਲ ਨੇ ਕੀਤੀ।ਜਾਣਕਾਰੀ ਦਿੰਦੇ ਹੋਏ ਸਭਾ ਦੇ ਸਕੱਤਰ ਮਨੋਜ ਕੁਮਾਰ ਭਾਰਗਵ ਨੇ ਦੱਸਿਆ ਕਿ ਸਭਾ ਦਾ ਪੁਨਰਗਠਨ ਪਿਛਲੇ ਸਾਲ ਹੀ ਹੋਇਆ ਹੈ।ਸਭਾ ਦੁਆਰਾ ਪਹਿਲੀ ਵਾਰ ਹੀ ਖੂਨਦਾਨ ਕੈਂਪ ਲਗਾਇਆ ਗਿਆ ਹੈ।ਸਾਰੇ ਕਰਮਚਾਰੀਆਂ ਨੇ ਵੱਧ ਚੜ ਕੇ ਹਿੱਸਾ ਲਿਆ।ਇਸ ਕੈਂਪ ਵਿੱਚ 40 ਯੂਨਿਟ ਖ਼ੂਨਦਾਨ ਕੀਤਾ ਗਿਆ।ਪ੍ਰੋਗਰਾਮ ਵਿੱਚ ਸ਼੍ਰੀ ਭ੍ਰਗੁਵੰਸ਼ੀ ਬਾਹਮਣ ਸਭਾ ਦੇ ਪ੍ਰਧਾਨ ਅਤੇ ਕੋਆਪਰੇਟਿਵ ਬੈਂਕ ਫਾਜਿਲਕਾ ਦੇ ਮੈਨੇਜਰ ਵਿਨੋਦ ਕੁਮਾਰ ਨੇ ਪ੍ਰੋਗਰਾਮ ਪ੍ਰਧਾਨ ਡਾ. ਦਵਿੰਦਰ ਭੁੱਕਲ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਇਸ ਪ੍ਰੋਗਰਾਮ ਵਿੱਚ 11 ਆਦਮੀਆਂ ਨੇ ਪਹਿਲੀ ਵਾਰ ਖੂਨਦਾਨ ਕੀਤਾ।ਜਿਨ੍ਹਾਂ ਵਿੱਚ ਕਰਣ ਭਾਗ੍ਰਵ, ਜਗਤ ਭਾਗ੍ਰਵ, ਚਿਰਾਗ, ਮਨੀਸ਼ ਚਲਾਨਾ, ਵਿਜੈ ਭਾਗ੍ਰਵ, ਸ਼ਿਵਾ ਦੁਮੜਾ, ਸ਼ਾਮ ਲਾਲ, ਕਰਣ ਵਰਮਾ, ਆਸ਼ੀਸ਼ ਮੇਹਤਾ, ਸਤੀਸ਼ ਕਟਾਰਿਆ ਦੇ ਨਾਮ ਪ੍ਰਮੁੱਖ ਰਹੇ।ਪ੍ਰੋਗਰਾਮ ਵਿੱਚ ਸਭਾ ਪ੍ਰਧਾਨ ਵਿਨੋਦ ਕੁਮਾਰ, ਉਪ-ਪ੍ਰਧਾਨ ਵਿਜੈ ਕੁਮਾਰ, ਸਕੱਤਰ ਮਨੋਜ ਕੁਮਾਰ, ਲਵਕੇਸ਼ ਕੁਮਾਰ, ਰਾਜ ਕੁਮਾਰ, ਸ਼੍ਰੀ ਰਾਮ, ਪਵਨ ਕੁਮਾਰ, ਯੋਗੇਸ਼ ਕੁਮਾਰ, ਗੌਰਵ ਵਕੀਲ, ਸ਼ੁਭ ਭਾਗ੍ਰਵ, ਤਰਸੇਮ ਕੁਮਾਰ, ਫਕੀਰ ਚੰਦ ਆਦਿ ਮੌਜੂਦ ਰਹੇ ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply