ਫਾਜ਼ਿਲਕਾ 8 ਫਰਵਰੀ (ਵਿਨੀਤ ਅਰੋੜਾ) – ਨਵੋਦਿਆ ਸਕੂਲ ਵਿੱਚ ਐਡਮਿਸ਼ਨ ਲੈਣ ਦੇ ਚਾਹਵਾਣ ਵਿਦਿਆਰਥੀਆਂ ਦਾ ਅੱਜ ਸਥਾਨਕ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਲੜਕੀਆਂ ਵਿੱਖੇ ਐਂਟਰੇਂਸ ਟੈਸਟ ਲਿਆ ਗਿਆ । ਜਾਣਕਾਰੀ ਦਿੰਦੇ ਸਕੂਲ ਪ੍ਰਿੰਸੀਪਲ ਜਗਦੀਸ਼ ਮਦਾਨ ਨੇ ਦੱਸਿਆ ਕਿ ਸਵੇਰੇ ੧੧.੩੦ ਵਜੇ ਆਯੋਜਿਤ ਇਸ ਟੇਸਟ ਵਿੱਚ ਛੇਵੀਂ ਜਮਾਤ ਦੇ ਦਾਖਲੇ ਲਈ 9 ਤੋਂ ਲੈ ਕੇ 15 ਸਾਲ ਤੱਕ ਦੇ 280 ਬੱਚਿਆਂ ਨੇ ਆਪਣੇ ਫ਼ਾਰਮ ਭਰੇ ਸਨ ਪਰ ਅੱਜ ਟੇਸਟ ਦੇ ਦੌਰਾਨ ੧੪ ਬੱਚੇ ਗੈਰ ਹਾਜਰ ਪਾਏ ਗਏ।ਇਸ ਮੌਕੇ ਸੁਪਰਵਾਇਜਰ ਜੀਰਾ ਦੇ ਨਵੋਦਿਆ ਸਕੂਲ ਦੇ ਪ੍ਰਿੰਸੀਪਲ ਬਲਵਿੰਦਰ ਸਿੰਘ ਸਨ ਅਤੇ ਫਲਾਇੰਗ ਟੀਮ ਵਿੱਚ ਡੀਈਓ ਸ. ਜਗਸੀਰ ਸਿੰਘ, ਕਰਨੀਖੇੜਾ ਸਕੂਲ ਦੇ ਪ੍ਰਿੰਸੀਪਲ ਓਪੀ ਜੈਨ, ਸੁਪਰਵਾਇਜਰ ਪ੍ਰਦੀਪ ਕੁਮਾਰ, ਬਾੳ ਲੈਕਚਰਾਰ ਅਤੇ ਜ਼ਿਲ੍ਹਾ ਫਾਜਿਲਕਾ ਦੇ ਬੇਸਟ ਚੋਣ ਸੁਪਰਵਾਇਜਰ ਅਰੁਣ ਲੂਨਾ ਅਤੇ ਮੈਡਮ ਸੀਮਾ ਮੌਜੂਦ ਸਨ।ਪ੍ਰਿੰਸੀਪਲ ਮਦਾਨ ਨੇ ਦੱਸਿਆ ਕਿ ਟੈਸਟ ਵਿੱਚ ਭਾਗ ਲੇਣ ਵਾਲੇ ਵਿਦਿਆਰਥਿਆਂ ਦਾ ਰਿਜਲਟ ਮਈ ਵਿੱਚ ਆ ਜਾਵੇਗਾ ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …