‘ਆਪ’ ਲਈ ਦਿੱਲੀ ਦਾ ਤਾਜ਼ ਕੰਢਿਆਂ ਭਰਿਆ ਹੈ – ਪਟੇਲ, ਜੱਸਲ

ਫਾਜ਼ਿਲਕਾ, 10 ਫਰਵਰੀ (ਵਿਨੀਤ ਅਰੋੜਾ) – ਮੰਗਲਵਾਰ ਦਿੱਲੀ ਵਿਧਾਨ ਸਭਾ ਚੋਣਾਂ ਦੇ ਆਏ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਨੂੰ ਦਿੱਲੀ ਦਾ ਪੂਰਨ ਬਹੁਮਤ ਮਿਲਣ ਤੇ ਐਂਟੀ ਕੁਰੱਪਸ਼ਨ ਐਂਡ ਕਰਾਈਮ ਕੰਟਰੋਲ ਕਮੇਟੀ ਦੇ ਰਾਸ਼ਟਰੀ ਪ੍ਰਧਾਨ ਰਾਜਲਾਲ ਸਿੰਘ ਪਟੇਲ ਦੀ ਅਗਵਾਈੀ ਵਿਚ ਸਮੂਹ ਕਮੇਟੀ ਨੇ ‘ਆਪ’ ਨੂੰ ਵਧਾਈ ਦਿਤੀ ਹੈ। ਰਾਸ਼ਟਰੀ ਪ੍ਰਧਾਨ ਰਾਜਲਾਲ ਸਿੰਘ ਪਟੇਲ ਤੇ ਪੰਜਾਬ ਟੀਮ ਦੇ ਪ੍ਰਧਾਨ ਹਰਮੀਤ ਸਿੰਘ ਜੱਸਲ ਨੇ ਆਮ ਆਦਮੀ ਪਾਰਟੀ ਦੇ ਸੰਯੋਜ਼ਕ ਅਰਵਿੰਦ ਕੇਜ਼ਰੀਵਾਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਉਨ੍ਹਾਂ ਤੇ ਪੂਰਨ ਭਰੋਸਾ ਜਤਾਇਆ ਹੈ ਤੇ ਦਿੱਲੀ ਦਾ ਪੂਰਨ ਰਾਜਭਾਗ ਸੌਂਪਿਆਂ ਹੈ। ਉਨ੍ਹਾਂ ਦਿੱਲੀ ਦੀ ਸੱਤਾ ਬਾਰੇ ਕਿਹਾ ਕਿ ਦਿੱਲੀ ਦਾ ਰਾਜਭਾਗ ‘ਆਪ’ ਲਈ ਕੰਢਿਆਂ ਭਰਿਆ ਹੈ। ਇਸ ਵਿਚ ਔਰਤਾਂ ਦੀ ਸੁਰੱਖਿਆ, ਅਪਰਾਧ ਨਿਯੰਤਰਣ ਤੇ ਭ੍ਰਿਸ਼ਟਾਚਾਰ ਅਹਿਮ ਮੁੱਦੇ ਹਨ, ਜੋ ਆਪਸੀ ਤਾਲਮੇਲ ਤੇ ਸਖਤੀ ਨਾਲ ਖਤਮ ਹੋਣੇ ਹਨ। ਜਿਸ ਲਈ ਲੋਕਾਂ ਨੇ ਉਨ੍ਹਾਂ ਨੂੰ ਮੌਕਾ ਦਿਤਾ ਹੈ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਅਗਲੇ ਪੰਜ ਸਾਲਾਂ ਵਿਚ ਦਿਲੀ ਦੇ ਲੋਕਾਂ ਨੂੰ ਪੂਰਨ ਤੌਰ ਤੇ ਸਾਫ ਸੁਥਰਾ ਤੇ ਸ਼ਾਂਤੀਪੂਰਵਕ ਰਾਜ ਮਿਲੇਗਾ। ਇਸ ਮੌਕੇ ਮੀਤ ਪ੍ਰਧਾਨ ਪੰਜਾਬ ਸ਼ੈਲਿੰਦਰ ਸਿੰਘ ਸ਼ੈਲੀ ਸ਼ਾਹ, ਰਜੇਸ਼ ਸ਼ਰਮਾ, ਸੁਖਵਿੰਦਰ ਸਿੰਘ, ਨਰੇਸ਼ ਕਾਮਰਾ, ਰੁਪੇਸ਼ ਸ਼ਰਮਾ, ਜਿਲ੍ਹਾ ਪ੍ਰਧਾਨ ਰਾਜਨ ਲੂਨਾ, ਜਗਜੀਤ ਸਿੰਘ ਜੱਗੀ, ਨਿਤਿਨ ਕਟਾਰੀਆ, ਸੁਰਿੰਦਰ ਸਚਦੇਵਾ, ਵਿਨੋਦ ਕੁਮਾਰ, ਮੋਹਿਤ ਦਹੂਜਾ ਆਦਿ ਮੈਂਬਰਾਂ ਨੇ ਆਮ ਆਦਮੀ ਪਾਰਟੀ ਤੇ ਪਾਰਟੀ ਦੇ ਸਾਰੇ ਆਹੁੇਦਾਰਾਂ ਤੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿਤੀ ਹੈ।
Punjab Post Daily Online Newspaper & Print Media