Saturday, September 12, 2026

ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਨੂੰ ਵੰਡੇ ਫਲ

PPN1002201513

ਫਾਜ਼ਿਲਕਾ, 10 ਫਰਵਰੀ (ਵਿਨੀਤ ਅਰੋੜਾ) – ਸਥਾਨਕ ਜਿਲਾ ਪੱਧਰ ਸਪੇਸ਼ਲ ਰਿਸੋਰਸ ਸੇਂਟਰ ਵਿੱਚ ਜਿਲਾ ਸਿੱਖਿਆ ਅਧਿਕਾਰੀ ਪ੍ਰਾਇਮਰੀ ਹਰੀ ਚੰਦ ਕੰਬੋਜ ਨੇ ਜਾਂਚ ਕੀਤੀ ਇਸ ਦੌਰਾਨ ਹੀ ਉਨ੍ਹਾਂ ਨੇ ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਨੂੰ ਮੌਸਮੀ ਫਲ ਵੰਡੇ।ਉਨ੍ਹਾਂ ਦੇ ਨਾਲ ਜਿਲਾ ਆਈਈਡੀ ਕੋਆਰਡਿਨੇਟਰ ਨਿਸ਼ਾਂਤ ਅੱਗਰਵਾਲ ਵਿਸ਼ੇਸ਼ ਤੌਰ ਉੱਤੇ ਮੌਜੂਦ ਸਨ।ਜਿਲਾ ਸਿੱਖਿਆ ਅਧਿਕਾਰੀ ਨੇ ਸਪੇਸ਼ਲ ਰਿਸੋਰਸ ਸੇਂਟਰ ਬਾਰੇ ਦੱਸਿਆ ਕਿ ਇਸ ਸੇਂਟਰ ਵਿੱਚ ਸਰਵ ਸਿੱਖਿਆ ਅਭਿਆਨ ਦੁਆਰਾ ਉੱਚਾਧਿਕਾਰੀਆਂ ਦੇ ਦਿਸ਼ਾ ਨਿਰਦੇਸ਼ ‘ਤੇ ਬੱਚੀਆਂ ਦੇ ਬਹੁਪੱਖੀ ਵਿਕਾਸ ਲਈ ਸਿੱਖਿਆ ਖੇਡੀਆਂ ਅਤੇ ਹੋਰ ਗਤੀਵਿਧੀਆਂ ਕਰਵਾਈ ਜਾ ਰਹੀ ਹਨ।ਇਹ ਫਲ ਆਈਈਆਰਟੀ ਇੰਦਰਪਾਲ ਦੁਆਰਾ ਬੱਚੀਆਂ ਲਈ ਭੇਂਟ ਕੀਤੇ ਜਾਣ ਉੱਤੇ ਉਸ ਦਾ ਧੰਨਆਵਾਦ ਕੀਤਾ।ਇਸ ਮੌਕੇ ਸੀਐਚਟੀ ਨਿਰਮਲ ਕਾਂਤਾ, ਸੁਮਨ ਬਾਲਾ, ਗੁਰਮੀਤ ਸਿੰਘ, ਰਾਜ ਕੁਮਾਰ, ਸ਼ਵੇਤਾ, ਮੀਨਾ, ਰਜਨੀ ਤੋਂ ਇਲਾਵਾ ਕਮਲਪ੍ਰੀਤ ਅਤੇ ਜਸਪ੍ਰੀਤ ਕੌਰ ਮੌਜੂਦ ਸਨ ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply