Friday, March 20, 2026

ਆਖਰੀ ਕੌਮੀ ਪੱਧਰੀ ਪੱਲਸ ਪੋਲੀਓ ਮੁਹਿੰਮ ਦਿਨ ਐਤਵਾਰ 22 ਫਰਵਰੀ ਨੂੰ

PPN1002201516

ਹੁਸ਼ਿਆਰਪੁਰ, 10 ਫਰਵਰੀ (ਸਤਵਿੰਦਰ ਸਿੰਘ) – ਵਿਸ਼ਵ ਸਿਹਤ ਸਗੰਠਨ ਦੇ ਦਿਸ਼ਾ ਨਿਰਦੇਸ਼ਾਂ ਤੇ ਭਾਰਤ ਸਰਕਾਰ ਵੱਲੋਂ ਸਾਲ 2015 ਦੀ ਆਖਰੀ ਕੌਮੀ ਪੱਧਰੀ ਪੱਲਸ ਪੋਲੀਓ ਮੁਹਿੰਮ ਦਿਨ ਐਤਵਾਰ 22 ਫਰਵਰੀ ਨੂੰ ਉਲੀਕੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਹੁਸ਼ਿਆਰਪੁਰ ਦੀ ਪਲਸ ਪੋਲੀਓ ਮੁਹਿੰਮ ਦੇ ਨੋਡਲ ਅਧਿਕਾਰੀ ਡਾ.ਅਜੇ ਬੱਗਾ ਨੇ ਦੱਸਿਆ ਕਿ ਐਤਵਾਰ 22 ਫਰਵਰੀ ਵਾਲੇ ਦਿਨ ਜਿਲ੍ਹੇ ਦੇ ਸਮੂਹ 0 ਤੋਂ 5 ਸਾਲ ਦੇ ਬੱਚਿਆਂ ਨੂੰ ਦੋ ਬੂੰਦ ਜਿੰਦਗੀ ਦੀ ਪਿਲਾਉਣ ਵਾਸਤੇ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਵਿਸ਼ੇਸ਼ ਬੂਥ ਲਗਾਏ ਜਾਣਗੇ। ਮੁਹਿੰਮ ਨੂੰ ਜਾਰੀ ਰੱਖਣ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ.ਬੱਗਾ ਨੇ ਦੱਸਿਆ ਕਿ ਇਹ ਮੁਹਿੰਮ ਇਸ ਕਰਕੇ ਚਲਾਈ ਜਾ ਰਹੀ ਹੈ ਕਿਉਂਕਿ ਗੁਆਂਢੀ ਮੁਲਕ ਪਾਕਿਤਸਾਨ ਵਿੱਚੋਂ ਪੋਲੀਓ ਦੇ ਕੇਸ ਲਗਾਤਾਰ ਸਾਹਮਣੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਸਾਲ 2014 ਦੌਰਾਨ ਦੁਨੀਆ ਅੰਦਰ ਪੋਲੀਓ ਦੇ 358 ਕੇਸ ਸਾਹਮਣੇ ਆਏ ਜਿੰਨ੍ਹਾਂ ਵਿੱਚੋਂ 305 ਕੇਸ ਕੇਵਲ ਪਾਕਿਸਤਾਨ ਵਿੱਚ ਪਾਏ ਗਏ ਸਨ। ਡਾ. ਬੱਗਾ ਨੇ ਇਹ ਵੀ ਦੱਸਿਆ ਕਿ ਸਾਲ 2015 ਦੌਰਾਨ ਹੁਣ ਤੱਕ ਸੰਸਾਰ ਭਰ ਵਿੱਚ ਕੁੱਲ 6 ਪੋਲੀਓ ਦੇ ਕੇਸ ਸਾਹਮਣੇ ਆਏ ਹਨ ਅਤੇ ਇਹ ਸਾਰੇ ਕੇਸ ਪਾਕਿਸਤਾਨ ਦੇ ਹੀ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਤੋਂ ਭਾਰਤ ਵਿੱਚ ਪੋਲੀਓ ਦੇ ਵਾਇਰਸ ਦੇ ਆਉਣ ਦੀਆਂ ਸੰਭਾਵਨਾਵਾਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਭਾਰਤ ਵਾਸੀਆਂ ਨੂੰ ਪੋਲੀਓ ਤੋਂ ਬਚਾਏ ਰੱਖਣ ਵਾਸਤੇ 22 ਫਰਵਰੀ ਦੀ ਮੁਹਿੰਮ ਨੂੰ ਉਲੀਕਿਆ ਗਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ 22 ਫਰਵਰੀ ਨੂੰ ਆਪਣੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਵੈਕਸੀਨ ਦੀ ਖੁਰਾਕ ਪਿਲਾਏ ਜਾਣ ਲਈ ਪੋਲੀਓ ਬੂਥਾਂ ਤੇ ਜਰੂਰ ਲਿਆਉਣ। ਪਲਸ ਪੋਲੀਓ ਮੁਹਿੰਮ ਦੀ ਰੂਪ-ਰੇਖਾ ਨੂੰ ਉਲੀਕਣ ਅਤੇ ਸਫਲਤਾਪੂਰਵਕ ਨੇਪਰੇ ਚਾੜਨ ਵਾਸਤੇ ਮਾਣਯੋਗ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਨੰਦਿਤਾ ਮਿੱਤਰਾ ਦੀ ਅਗਵਾਈ ਹੇਠ 16 ਫਰਵਰੀ ਦਿਨ ਸੋਮਵਾਰ ਨੂੰ 11 ਵਜੇ ਮਿੰਨੀ ਸਕੱਤਰੇਤ ਦੇ ਕਾਨਫੰਰਸ ਹਾਲ ਵਿੱਚ ਜਿਲ੍ਹੇ ਦੀਆਂ ਸਮੂਹ ਸਵੈ-ਸੇਵੀ ਜੱਥੇਬੰਦੀਆਂ ਅਤੇ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦਿਆਂ ਦੀ ਵਿਸ਼ੇਸ਼ ਬੈਠਕ ਆਯੋਜਿਤ ਕੀਤੀ ਜਾਵੇਗੀ। ਬੈਠਕ ਦੌਰਾਨ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਇਸ ਮੁਹਿੰਮ ਦੀ ਕਾਮਯਾਬੀ ਲਈ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਸਬੰਧਤ ਵਿਭਾਗਾਂ ਦੇ ਮੁਖੀਆਂ ਨਾਲ ਵਿਸਤਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply