Tuesday, March 17, 2026

 ਦਿੱਲੀ ਜਿੱਤ ਦੀ ਖੁਸ਼ੀ ‘ਚ ਆਮ ਆਦਮੀ ਪਾਰਟੀ ਨੇ ਅੰਮ੍ਰਿਤਸਰ ‘ਚ ਕੱਢਿਆ ਰੋਡ ਸ਼ੋਅ

Exif_JPEG_420
ਅੰਮ੍ਰਿਤਸਰ, ੧੧ ਜਨਵਰੀ (ਜਗਦੀਪ ਸਿੰਘ ਸੱਗੂ)- ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਬੇਮਿਸਾਲ ਸਫਲਤਾ ‘ਤੇ ਅੰਮ੍ਰਿਤਸਰ ਦੇ ਪਾਰਟੀ ਆਗੂਆਂ ਤੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।ਜਿਸ ਦੀ ਮਿਸਾਲ ਅੱਜ ਉਸ ਸਮੇਂ ਦੇਖਣ ਨੂੰ ਮਿਲੀ ਜਦ ਆਮ ਆਦਮੀ ਪਾਰਟੀ ਦੇ ਆਬਜ਼ਰਵਰ ਨਰਿੰਦਰ ਸਿੰਘ ਵਾਲੀਆ ਤੇ ਜਿਲ੍ਹਾ ਇੰਚਾਰਜ ਹਰਿੰਦਰ ਸਿੰਘ ਦੀ ਅਗਵਾਈ ਵਿੱਚ ਰੋਡ ਸ਼ੋਅ ਕੱਢਿਆ ਗਿਆ।ਇਸ ਤੋਂ ਪਹਿਲਾਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਸਥਾਨਕ ਲਾਰੈਂਸ ਰੋਡ ਵਿਖੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਪਾਠ ਉਪਰੰਤ  ਪਾਰਟੀਆ ਨੇਤਾਵਾਂ ਦੀ ਅਗਵਾਈ ‘ਚ ਰੋਡ ਸ਼ੋਅ ਅਰੰਭ ਹੋਇਆ ਜੋ ਨਾਵਲਟੀ ਚੌਂਕ, ਕ੍ਰਿਸਟਲ ਚੌਂਕ ਅਤੇ ਹਾਲ ਗੇਟ ਤੋਂ ਹੁੰਦਾ ਹੋਇਆ ਜਲ੍ਹਿਆਂਵਾਲਾ ਬਾਗ ਵਿਖੇ ਪਹੁੰਚ ਕੇ ਸਮਾਪਤ ਹੋਇਆ।ਇਸ ਰੋਡ ਸ਼ੋਅ ਦੌਰਾਨ ਵਰਕਰਾਂ ਵਲੋਂ ਕੇਜਰੀਵਾਲ ਦੀ ਜਿੱਤ ਦੇ ਨਾਅਰੇ ਲਗਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਜਲਿਆਂਵਾਲਾ ਬਾਗ ਤੋਂ ਬਾਅਦ ਪਾਰਟੀ ਆਗੂਆਂ ਤੇ ਵਰਕਰਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਪਾਰਟੀ ਦੀ ਜਿੱਤ ਦੇ ਸ਼ੁਕਰਾਨੇ ਤੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ। ਅਰਦਾਸ ਤੁਪਰੰਤ ਨਰਿੰਦਰ ਸਿੰਘ ਵਾਲੀਆ ਤੇ ਹਰਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਿੱਲੀ ਵਿੱਚ ਹੋਈ ਆਮ ਆਦਮੀ ਪਾਰਟੀ ਦੀ ਇਤਿਹਾਸਕ ਜਿੱਤ ਲਈ ਸ੍ਰੀ ਅਰਵਿੰਦ ਕੇਜਰੀਵਾਲ ਤੇ ਪਾਰਟੀ ਵਰਕਰ ਵਧਾਈ ਦੇ ਪਾਤਰ ਹਨ।ਉਨ੍ਹਾਂ ਨੇ ਕਿਹਾ ਕਿ ਦਿੱਲੀ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਪੰਜਾਬ ਵਿੱਚ ਆ ਰਹੀਆਂ ਵਿਧਾਨ ਸਭਾ ਚੋਣਾਂ ਜਿੱਤ ਕੇ ਸਰਕਾਰ ਬਣਾਏਗੀ। ਇਸ ਮੌਕੇ ਅਰਵਿੰਦਰ ਸਿੰਘ ਸੁਲਤਾਨਵਿੰਡ, ਸਾਜਨ ਵਾਲੀਆ, ਅਨੰਤ ਕੁਮਾਰ, ਰਜੇਸ਼ ਵਿਜੇ, ਸਤਬੀਰ ਸਿੰਘ, ਸੁਖਬੀਰ ਸਿੰਘ ਮਾਹਲ, ਐਡਵੋਕੇਟ ਰਵੀ, ਅਵਤਾਰ ਸਿੰਘ ਤਾਰੀ, ਐਸ.ਪੀ. ਸਿੰਘ ਧੰਜਲ, ਨਰਿੰਦਰ ਸਿੰਘ ਠੇਕੇਦਾਰ, ਸੁਨੀਲ ਸ਼ਰਮਾ ਤੇ ਸ਼ਸ਼ੀ ਮਹਾਜਨ ਆਦਿ ਵੀ ਮੌਜੂਦ ਸਨ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply