Saturday, September 12, 2026

ਰਿਆੜਕੀ ਸੱਥ ਹਰਪੁਰਾ ਧੰਦੋਈ ਦੇ 12ਵੇਂ ਸਾਲਾਨਾ ਸਮਾਰੋਹ ਦੀਆਂ ਤਿਆਰੀਆਂ ਜ਼ੋਰਾਂ ‘ਤੇ

ਮਾਸਟਰ ਕੁਲਦੀਪ ਸ਼ਰਮਾ ਅਤੇ ਐਥਲੈਟਿਕਸ ਕੋਚ ਗੁਰਦੀਪ ਸਿੰਘ ਸਨਮਾਨਿਤ ਹੋਣਗੇ

ਬਟਾਲਾ, 11 ਫਰਵਰੀ (ਨਰਿੰਦਰ ਬਰਨਾਲ) – ਰਿਆੜਕੀ ਸੱਥ ਹਰਪੁਰਾ ਧੰਦੋਈ ਵੱਲੋਂ 12ਵਾਂ ਸਾਲਾਨਾ ਸਨਮਾਨ ਸਮਾਰੋਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਪੁਰਾ ਧੰਦੋਈ ਦੇ ਵਿਹੜੇ ਵਿੱਚ 15 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸੱਥ ਬੁਲਾਰੇ ਸੂਬਾ ਸਿੰਘ ਖਹਿਰਾ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਸਮਾਜ ਸੇਵੀ ਕੁਲਦੀਪ ਸ਼ਰਮਾ ਅਤੇ ਕੋਚ ਗੁਰਦੀਪ ਸਿੰਘ ਦਾ ਸਨਮਾਨ ਕੀਤਾ ਜਾਵੇਗਾ।ਸਮਾਗਮ ਵਿੱਚ ਮੁੱਖ ਮਹਿਮਾਨ ਬਲਜਿੰਦਰ ਸਿੰਘ ਨਾਰਵੇ ਹੋਣਗੇ, ਜਦਕਿ ਇਸ ਦਾ ਪ੍ਰਧਾਨਗੀ ਜ਼ਿਲ੍ਹਾ ਸਿੱਖਿਆ ਸਾਇੰਸ ਸੁਪਰਵਾਈਜਰ ਰਵਿੰਦਰਪਾਲ ਸਿੰਘ ਚਾਹਲ ਕਰਨਗੇੇ।ਇਸੇ ਤਰ੍ਹਾਂ ਸੱਧ ਦੇ ਸੇਵਾਦਾਰ ਦਿਲਬਾਗ ਸਿੰਘ ਪੱਡਾ ਨੇ ਦੱਸਿਆ ਕਿ 15 ਫਰਵਰੀ ‘ਤੇ ਹਰਪੁਰਾ ਧੰਦੋਈ ਸਕੂਲ ਵਿੱਚ ਸਾਫ਼ ਸੁਥਰੀ ਗਾਇਕੀ ਅਤੇ ਸਭਿਆਚਾਰਿਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ, ਜਿਸ ਵਿੱਚ ਸੱਥ ਦੇ ਸੰਤੋਖ ਸਿੰਘ ਸਿਡਨੀ, ਯੂਰਪੀਨ ਸੱਥ ਇਗਲੈਂਡ ਤੋਂ ਮੋਤਾ ਸਿੰਘ ਸਰਾਏ, ਜਲੰਧਰ ਤੋਂ ਨਿਰਮਲ ਸਿੰਘ ਲਾਂਬੜਾ ਉਚੇਚੇ ਤੌਰ ‘ਤੇ ਹਿੱਸਾ ਲੈ ਰਹੇ ਹਨ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply