Friday, September 11, 2026

ਮਾਸਟਰ ਕੇਡਰ ਡੀ. ਪੀ .ਆਈ ਸ੍ਰੀ ਬਲਬੀਰ ਸਿੰਘ ਢੋਲ ਨਾਲ ਮੀਟਿੰਗ

ਲੈਕਚਰਾਰ ਵਰਗ ਦੀਆਂ ਤਰੱਕੀਆਂ ਜਲਦ-ਲੈਫਟ ਆਊਟ ਕੇਸਾਂ ਦੀ ਡੀ ਪੀ ਸੀ 20 ਨੂੰ

PPN1102201502

ਬਟਾਲਾ, 11 ਫਰਵਰੀ (ਨਰਿੰਦਰ ਬਰਨਾਲ) – ਮਾਸਟਰ ਕੇਡਰ ਯੂਨੀਅਨ ਪੰਜਾਬ ਦਾ ਇੱਕ ਵਫਦ ਬੀਤੇ ਦਿਨੀ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਰਿਆੜ, ਉਪ ਪ੍ਰਧਾਂਨ ਬਲਦੇਵ ਸਿੰਘ ਬੁਟਰ, ਵਸ਼ਿਗਟਨ ਸਿੰਘ ਸਮੀਰੋਵਾਲ, ਹਰਮਿੰਦਰ ਸਿੰਘ ਉਪਲ, ਜਗਜੀਤ ਸਿੰਘ ਲੁਧਿਆਣਾ ਦੀ ਅਗਵਾਈ ਹੇਠ ਡੀ ਪੀ ਆਈ (ਸੈਕੰ: ਸਿਖਿਆ) ਸ੍ਰੀ ਬਲਬੀਰ ਸਿੰਘ ਢੋਲ ਨੂੰ ਉਹਨਾ ਦੇ ਦਫਤਰ ਵਿਖੇ ਮਿਲਿਆ। ਇਸ ਮੀਟਿੰਗ ਦੌਰਾਨ ਸ੍ਰੀ ਢੋਲ ਨੇ ਭਰੋਸਾ ਦਿਵਾਇਆ ਕਿ ਜਲਦ ਹੀ ਕੈਟਾਗਰੀ ਅਤੇ ਏ. ਸੀ. ਪੀ ਦੇ ਮਸਲੇ ਮੁੱਖ ਮੰਤਰੀ ਨਾਲ ਤੇ ਅਜੇ ਸ਼ਰਮਾ ਪ੍ਰਿੰਸੀਪਲ ਸਕੱਤਰ ਨਾਲ ਗੱਲ ਕਰਕੇ ਸਮਾ ਦਿਵਾਉਣ ਦਾ ਭਰੋਸਾ ਦਿਤਾ ਗਿਆ। ਮੁੱਖ ਅਧਿਆਪਕਾਂ ਦੀਆਂ ਤਰੱਕੀਆਂ ੨੦ ਫਰਵਰੀ ਨੂੰ ਡੀ. ਪੀ ਤੋ ਬਾਅਦ ਕਰਨ ਬਾਰੇ ਕਿਹਾ ਗਿਆ। ਇਸੇ ਤਰਾਂ 1-1-1997 ਤੋ ਨੋਸ਼ਨਲ ਫਿਕਸ਼ੇਸਨ ਜਨਰਾਈਜ ਅਤੇ ਲੈਕਚਰਾਰ ਕੇਡਰ ਦੀਆਂ ਪਦ ਉਨਤੀਆਂ ਜਲਦ ਹੀ ਕਰਨ ਦਾ ਭਰੋਸਾ ਦਿਤਾ ਗਿਆ। ਐਡਹਾਕ ਸੇਵਾ 99 ਦਿਨਾ ਵਾਲੇ ਕਰਮਚਾਰੀਆਂ ਦੇ ਸਬੰਧ ਵਿਚ ਦੱਸਿਆ ਕਿ ਪਹਿਲੀ ਹਾਜਰੀ ਤੋ ਸੀਨੀਆਰਟੀ ਦੇਣ ਦਾ ਪੱਤਰ ਸਾਰਿਆਂ ਵਾਸਤੇ ਲਾਗੂ ਕਰ ਦਿਤਾ ਜਾਵੇਗਾ। ਸ੍ਰੀ ਬਲਬੀਰ ਸਿੰਘ ਢੋਲ ਡੀ ਪੀ ਆਈ ਦੇ ਕਹਿਣ ਤੇ 14 ਫਰਵਰੀ ਦਾ ਰੋਸ ਧਰਨਾ ਅੱਗੇ ਪਾਉਣ ਦਾ ਫੈਸਲਾ ਕੀਤਾ ਗਿਆ।ਨਵੀਆਂ ਤਰੀਕਾਂ ਦਾ ਐਲਾਨ ਬਾਅਦ ਵਿਚ ਕਰ ਦਿਤਾ ਜਾਵੇਗਾ। ਮਾਸਟਰ ਕੇਡਰ ਦੀ ਜਾਰੀ ਸੀਨੀਆਰਟੀ ਲਿਸਟ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਮੀਟਿੰਗ ਵਿਚ ਸੁਨੀਤਾ ੰਿਸੰਘ ਪਟਿਆਲਾ, ਸੂਬਾ ਪ੍ਰੈਸ ਸਕੱਤਰ ਨਰਿੰਦਰ ਸਿੰਘ ਬਰਨਾਲ, ਮੇਵਾ ਸਿੰਘ ਬਰਨਾਲਾ, ਰਮਨ ਕੁਮਾਰ ਪਠਾਨਕੋਟ, ਕੁਲਵਿੰਦਰ ਸਿੰਘ ਸਿਧੂ ਗੁਰਦਾਸਪੁਰ, ਦਲਵਿੰਦਰ ਜੀਤ ਸਿੰਘ ਗਿਲ ਫਾਊਡਰ ਮੈਬਰ, ਪੰਕਜ ਬਰਨਾਲਾ,ਰਾਕੇਸ ਕੁਮਾਰ, ਕੁਲਵਿੰਦਰ ਸਿੰਘ, ਜਸਬੀਰ ਸਿੰਘ, ਬਲਜਿੰਦਰ ਸਿੰਘ, ਹਰਸੇਵਕ ਸਿੰਘ ਫਿਰੋਜਪੁਰ ਆਦਿ ਸਾਮਿਲ ਸਨ।

Check Also

ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ

ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …

Leave a Reply