
ਪੱਟੀ, 11 ਫਰਵਰੀ (ਅਵਤਾਰ ਸਿੰਘ ਢਿੱਲ, ਰਣਜੀਤ ਸਿੰਘ ਮਾਹਲਾ) – ਸਰਕਾਰੀ ਕੰਨਿਆਂ ਸੈਕੰਡਰੀ ਸਕੂਲ ਪੱਟੀ ਵਿਖੇ ਜਵਾਹਰ ਨਵੋਦਿਆ ਵਿਦਿਆਲਯ ਵਲੋਂ 6ਵੀ ਜਮਾਤ ਪ੍ਰਵੇਸ਼ ਦਾਖਲਾ ਪ੍ਰੀਖਿਆ ਕਰਵਾਈ ਗਈ ।ਇਸ ਮੋਕੇ ਪ੍ਰੀਖਿਆ ਕੇਂਦਰ ਦਾ ਨਿਰੀਖਣ ਕਰਨ ਪੁੱਜੇ ਜਵਾਹਰ ਨਵੋਦਿਆ ਪ੍ਰਿੰਸੀਪਲ ਨਿਜਾਮ ਅਲੀ ਵਲੋਂ ਸਕੂਲ ਪ੍ਰਿੰਸੀਪਲ ਮੁਕੇਸ਼ ਚੰਦਰ ਜੋਸ਼ੀ ਦੀ ਦੇਖ-ਰੇਖ ਹੋ ਰਹੀ ਸਮੁੱਚੇ ਪ੍ਰੀਖਿਆ ਪ੍ਰਬੰਧਾਂ ਪ੍ਰਤੀ ਆਪਣੀ ਤਸੱਲੀ ਪ੍ਰਗਟ ਕਰਦੇ ਹੋਇਆਂ ਖੁਸੀ ਜਾਹਿਰ ਕੀਤੀ ।ਇਸ ਮੋਕੇ ਪ੍ਰਿੰਸੀਪਲ ਜੋਸ਼ੀ ਵਲੋਂ ਪ੍ਰਿੰਸ਼ੀਪਲ ਨਿਜਾਮ ਅਲੀ ਨੂੰ ਜੀ ਆਈਆ ਆਖਦੇ ਹੋਇਆਂ ਕਿਹਾ ਕਿ ਇਸ ਪ੍ਰੀਖਿਆ ਕੇਂਦਰ ਵਿਚ ਕੁੱਲ 248 ਵਿਦਿਆਰਥੀਆਂ ਦੇ ਰੋਲ ਨੰਬਰ ਅਲਾਟ ਹੋਏ ਸਨ ਜਿਨ੍ਹਾਂ ਵਿਚੋਂ 230 ਵਿਦਿਆਰਥੀ ਹਾਜ਼ਿਰ ਅਤੇ 18 ਵਿਦਿਆਰਥੀ ਗੈਰ-ਹਾਜ਼ਰ ਰਹੇ।ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਇਕ ਬਹੁਤ ਹੀ ਵਧੀਆ ਉਪਰਾਲਾ ਹੈ ਜੋ ਵਿਦਿਆਰਥੀਆਂ ਨੂੰ ਪੜ੍ਹਾਈ ਪ੍ਰਤੀ ਉਤਸ਼ਾਹਿਤ ਕਰ ਰਹੀ ਹੈ ।ਇਸ ਪ੍ਰੀਖਿਆ ਵਿਚ ਪਾਸ ਹੋਣ ਵਾਲ ਵਿਦਿਆਰਥੀਆਂ ਨੂੰ ਮੁਫਤ ਸਹੂਲਤਾਂ ਪੜ੍ਹਾਈ ਆਦਿ ਦਾ ਸਾਰਾ ਖਰਚ ਸਰਕਾਰ ਵਲੋਂ ਕੀਤਾ ਜਾਂਦਾ ਹੈ ।ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਸਰਕਾਰ ਦੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਤੇ ਆਪਣੇ ਬਚਿੱਆਂ ਨੂੰ ਵੱਧ ਤੋ ਵੱਧ ਪੜਾਉਣ ਕਿੳਂਕਿ ਵਿਦਿੱਆ ਇਕ ਅਜਿਹਾ ਗਹਿਣਾ ਹੈ ਜਿਸ ਨੂੰ ਕੋਈ ਚੁਰਾ ਨਹੀ ਸਕਦਾ ।ਇਸ ਮੋਕੇ ਕੇਂਦਰ ਸੁਪਰਡੈਂਟ ਸੁਖਜਿੰਦਰਪਾਲ ਸਿੰਘ,ਸਹਾਇਕ ਸੁਪਰਡੈਂਟ ਰਵੀ ਪ੍ਰਕਾਸ਼ ਸ਼ਰਮਾ,ਅਨਿਲ ਕੁਮਾਰ,ਉਜੱਲਦੀਦਾਰ ਸਿੰਘ,ਰੇਨੂੰ ਬਾਲਾ,ਨਵਪ੍ਰੀਤ ਕੋਰ,ਚੰਚਲ ਸ਼ਰਮਾ,ਅੰਜੂ ਬਾਲਾ,ਮਨਦੀਪ ਕੋਰ ਸਾਇੰਸ ਅਧਿਆਪਕਾ,ਕੰਵਰਪਾਲ ਸਿੰਘ,ਹਰਪ੍ਰੀਤ ਸੋਹਲ,ਜਸਵੰਤ ਰਾਣੀ,ਹਰਮਨਦੀਪ ਕੋਰ,ਸਰਬਦੀਪ ਕੋਰ,ਰਾਜਬੀਰ ਕੋਰ,ਜਸਪ੍ਰੀਤ ਕੋਰ,ਦਿਵਿਆ,ਸਮੂਹ ਸਕੂਲ ਸਟਾਫ ਸਮੇਤ ਨਵੋਦਿਆ ਸਟਾਫ ਵਿਨੋਦ ਕੁਮਾਰ ਅਤੇ ਸੰਦੀਪ ਹਾਜਿਰ ਸਨ ।
Punjab Post Daily Online Newspaper & Print Media