Thursday, April 9, 2026

ਪ੍ਰਾਇਮਰੀ ਸਕੂਲਾਂ ਦੇ ਬਾਲ ਮੇਲੇ ਦਾ ਪੋਸਟਰ ਜਾਰੀ

PPN1802201506

ਸੰਗਤ ਮੰਡੀ, 18 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅੰਗਰੇਜ਼ ਸਿੰਘ ਵਿੱਕੀ)-ਜ਼ਿਲ੍ਹਾ ਬਠਿੰਡਾ ਦੇ ਬਲਾਕ ਸੰਗਤ ਦੇ ਸਮੂਹ ਪ੍ਰਾਇਮਰੀ ਸਕੂਲਾਂ ਦਾ ਦੋ ਰੋਜਾ ਬਾਲ ਮੇਲਾ 27-28 ਫਰਵਰੀ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਜੱਸੀ ਬਾਗ ਵਾਲੀ ਵਿਖੇ ਕਰਵਾਇਆ ਜਾ ਰਿਹਾ ਹੈ।ਇਸ ਮੇਲੇ ਦਾ ਪੋਸਟਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਸ਼ਿਵ ਪਾਲ ਗੋਇਲ , ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸੰਗਤ ਅਤੇ ਮੇਲੇ ਦੇ ਪ੍ਰਬੰਧਕ ਅਧਿਆਪਕਾਂ ਵੱਲੋਂ ਟੀਚਰਜ਼ ਹੋਮ ਬਠਿੰਡਾ ਵਿਖੇ ਜਾਰੀ ਕੀਤਾ ਗਿਆ। ਮੇਲੇ ਦਾ ਪੋਸਟਰ ਜਾਰੀ ਕਰਦਿਆਂ ਸ਼ਿਵ ਪਾਲ ਗੋਇਲ ਨੇ ਕਿਹਾ ਕਿ ਬਾਲ ਮੇਲਾ ਬਲਾਕ ਸੰਗਤ ਦੇ ਅਧਿਆਪਕਾਂ ਵੱਲੋਂ ਵਿਸੇਸ਼ ਉਪਰਾਲਾ ਕਰਕੇ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਬੱਚਿਆਂ ਨੂੰ ਰਸਮੀ ਸਕੂਲੀ ਸਿੱਖਿਆ ਦੇ ਨਾਲ ਸਹਿ ਵਿਦਿਅਕ ਗਤੀਵਿਧਿਆਂ ਰਾਂਹੀ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲੇਗਾ। ਮੇਲੇ ਵਿੱਚ ਬੱਚਿਆਂ ਦੁਆਰਾ ਆਲ੍ਹਾ ਮਿਆਰੀ ਸਟੇਜ ਪ੍ਰੋਗਰਾਮ ਪੇਸ਼ ਕੀਤੇ ਜਾਣਗੇ ਅਤੇ ਲਗਭਗ ਡੇਢ ਦਰਜਨ ਸਿੱੱਖਿਆ ਨਾਲ ਸਬੰਧਤ ਪ੍ਰਦਰਸ਼ਨੀ ਸਟਾਲਾਂ ਲਗਾਈਆਂ ਜਾਣਗੀਆਂ ਜੋ ਮੇਲੇ ਦਾ ਮੁੱਖ ਆਕਰਸ਼ਣ ਹੋਣਗੀਆਂ । ਪੋਸਟਰ ਜਾਰੀ ਕਰਨ ਸਮੇਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.) ਸ਼ਿਵ ਪਾਲ ਗੋੋਇਲ, ਬਲਾਕ ਸਿੱਖਿਆ ਅਫ਼ਸਰ ਸੰਗਤ ਅਮਰਜੀਤ ਕੌਰ ਤੋਂ ਇਲਾਵਾ ਅਧਿਆਪਕ ਰਾਜਵੀਰ ਸਿੰਘ ਮਾਨ, ਅਮ੍ਰਿਤਪਾਲ ਸਿੰਘ, ਸੁਖਦਰਸ਼ਨ ਸਿੰਘ, ਗੁਰਮੇਲ ਸਿੰਘ, ਮਨਜੀਤ ਕੌਰ, ਲਲਿਤ ਕੁਮਾਰ, ਅਮ੍ਰਿਤਪਾਲ ਸਿੰਘ ਮਾਨ, ਸੰਦੀਪ ਕੁਮਾਰ, ਬਲਕਾਰ ਸਿੰਘ , ਹਰੀਸ਼ ਕੁਮਾਰ ਵੀ ਹਾਜਰ ਸਨ।

Check Also

ਖਾਲਸਾ ਮੈਨੇਜਮੈਂਟ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਨੌਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ …

Leave a Reply