ਬਠਿੰਡਾ, 18 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ ) ਸਥਾਨਕ ਸ਼ਹਿਰ ਦੀ 100 ਫੁੱਟੀ ਰੋਡ ‘ਤੇ ਇੱਕ ਪੀਪਲ ਦੇ ਦਰੱਖਤ ਜੋ ਸੜਕ ਤੇ ਹੀ ਸਵੇਰੇ ਇੱਕ ਵਿਅਕਤੀ ਨੇ ਲੋਹੇ ਦੀ ਕੰਡੇ ਵਾਲੀ ਤਾਰ ਨਾਲ ਫਾਹਾ ਲੈ ਕੇ ਲਟਕੇ ਦੀ ਸੂਚਨਾ ਮਿਲਦਿਆਂ ਹੀ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸਹਾਰਾ ਜਨ ਸੇਵਾ ਦੀ ਸਹਾਰਾ ਲਾਈਫ਼ ਸੇਵਿੰਗ ਬ੍ਰਿਗੇਡ ਤੇ ਸਹਾਰਾ ਵਰਕਰਾਂ ਮੌਕੇ ‘ਤੇ ਪਹੁੰਚੇ ਅਤੇ ਵੇਖਿਆ ਕਿ ਪਿੱਪਲ ਦੇ ਦਰੱਖਤ ਨਾਲ ਇੱਕ ਵਿਅਕਤੀ ਲਟਕ ਰਿਹਾ ਸੀ, ਸਹਾਰਾ ਵਰਕਰਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ, ਪੁਲਿਸ ਥਾਣਾ ਸਿਵਲ ਲਾਈਨ ਮੌਕੇ ‘ਤੇ ਪਹੁੰਚੀ। ਮ੍ਰਿਤਕ ਨੇ ਲੋਹੇ ਦੀ ਕੰਢੇ ਵਾਲੀ ਤਾਰ ਨਾਲ ਫਾਹਾ ਲਿਆ ਸੀ, ਸਹਾਰਾ ਵਰਕਰਾਂ ਦੀ ਟੀਮ ਨੇ ਮ੍ਰਿਤਕ ਦੀ ਲਾਸ਼ ਪੋਸ਼ਟਮਾਰਟਮ ਲਈ ਹਸਪਤਾਲ ਪਹੁੰਚਾਈ ਸਹਾਰਾ ਦੇ ਪ੍ਰਧਾਨ ਵਿਜੈ ਗੋਇਲ ਨੇ ਕਿਹਾ ਕਿ ਹੁਣ ਤੱਕ ਵਿਅਕਤੀ ਦੀ ਸ਼ਿਨਾਖ਼ਤ ਨਹੀ ਹੋਈ ਅਸੀਂ ਆਪਣੇ ਪੱਧਰ ਤੇ ਹੀ ਮ੍ਰਿਤਕ ਦੀ ਸ਼ਿਨਾਖਤ ਦੀ ਕੋਸ਼ਿਸ਼ ਕਰ ਰਹੇ ਹਾਂ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media