Wednesday, April 8, 2026

ਪ੍ਰਿੰਸੀਪਲ ਰੀਤੂ ਭੂਸਰੀ ਨੇ ਮਾਪਿਆਂ ਨਾਲ ਬੈਠਕ ਕਰ ਕੀਤੀ ਵਿਚਾਰ ਚਰਚਾ

ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਸਬੰਧੀ ਅਭਿਭਾਵਕਾਂ ਤੋਂ ਮੰਗੀ ਰਾਏ

PPN1802201511

ਫਾਜਿਲਕਾ, 18 ਫਰਵਰੀ (ਵਿਨੀਤ ਅਰੋੜਾ) – ਸਥਾਨਕ ਹੋਲੀ ਹਾਰਟ ਡੇ ਬੋਰਡਿੰਗ ਪਬਲਿਕ ਸੀਨੀਅਰ ਸੈਕੇਂਡਰੀ ਸਕੂਲ ਵਿੱਚ ਅੱਜ ਅਭਿਭਾਵਕ ਅਧਿਆਪਕ ਸੰਘ ਦੀ ਬੈਠਕ ਦਾ ਪ੍ਰਬੰਧ ਪ੍ਰਿੰਸੀਪਲ ਸ਼੍ਰੀਮਤੀ ਰੀਤੂ ਭੂਸਰੀ ਦੀ ਅਗਵਾਈ ਵਿੱਚ ਕੀਤਾ ਗਿਆ ਜਿਸ ਵਿੱਚ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਭਵਿੱਖ ਵਿੱਚ ਸ਼ੁਰੂ ਕੀਤੇ ਜਾਣ ਵਾਲੇ ਵੱਖ-ਵੱਖ ਪ੍ਰੋਜੈਕਟ ਸ਼ੁਰੂ ਕਰਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।ਅੱਜ ਦੀ ਪੀਟੀਏ ਬੈਠਕ ਵਿੱਚ ਸਕੂਲ ਸਟਾਫ ਦੇ ਸਮੂਹ ਮੈਬਰਾਂ ਨੇ ਜਮਾਤ ਇੱਕ ਤੋਂ ਬਾਰਹਵੀਂ ਤੱਕ ਦੇ ਵਿਦਿਆਰਥੀਆਂ ਦੇ ਅਭਿਭਾਵਕਾਂ ਨਾਲ ਬੈਠਕ ਕਰ ਉਨ੍ਹਾਂ ਨੂੰ ਉਨ੍ਹਾਂ ਦੇ ਬੱਚਿਆਂ ਦੀ ਸਿੱਖਿਆ ਅਤੇ ਹੋਰ ਸਹਾਇਕ ਪਾਠ ਕਿਰਿਆਵਾਂ ਵਿੱਚ ਸ਼ਮੂਲਿਅਤ ਕਰਣ ਸਬੰਧੀ ਜਾਣਕਾਰੀ ਦਿੱਤੀ ।ਬੈਠਕ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਭੂਸਰੀ ਨੇ ਸਾਰੇ ਮੌਜੂਦ ਅਭਿਭਾਵਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਭਿਭਾਵਕਾਂ ਦੇ ਪੂਰਣ ਸਹਿਯੋਗ ਨਾਲ ਸਕੂਲ ਮੈਨੇਜਮੈਂਟ ਦੁਆਰਾ ਵਿਦਿਆਰਥੀਆਂ ਦੇ ਹਿੱਤ ਵਿੱਚ ਸਿੱਖਿਅਕ ਪ੍ਰੋਗਰਾਮਾਂ ਦੇ ਨਾਲ ਨਾਲ ਸਮੇਂ-ਸਮੇਂ ਤੇ ਸਹਾਇਕ ਪਾਠ ਕਿਰਿਆਵਾਂ ਕਰਵਾਈਆਂ ਜਾਂਦੀਆਂ ਹਨ।ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਬੱਚੇ ਦੇ ਵਿਕਾਸ ਵਿੱਚ ਅਭਿਭਾਵਕਾਂ ਦਾ ਮਹੱਤਵਪੂਰਣ ਯੋਗਦਾਨ ਰਹਿੰਦਾ ਹੈ।ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਬੱਚਿਆਂ ਦਾ ਧਿਆਨ ਰੱਖਣ ਅਤੇ ਉਨ੍ਹਾਂ ਨੂੰ ਪੜਾਈ ਲਈ ਠੀਕ ਮਾਹੌਲ ਉਪਲੱਬਧ ਕਰਵਾਓ।ਉਨ੍ਹਾਂ ਨੇ ਕਿਹਾ ਕਿ ਕੋਈ ਵੀ ਅਭਿਭਾਵਕ ਆਪਣੇ ਬੱਚੇ ਦੀ ਸਿੱਖਿਆ ਸਬੰਧੀ ਕਿਸੇ ਵੀ ਸਮੱਸਿਆ ਨੂੰ ਹਲਕੇ ਵਿੱਚ ਨਾ ਲਵੇਂ ਸਗੋਂ ਬੱਚਿਆਂ ਦਾ ਉਤਸਾਹ ਵਧਾਉਾਂਦਿਆਂ ੋਏ ਉਨ੍ਹਾਂ ਦੀ ਪੜਾਈ ਵਿੱਚ ਪੂਰਨ ਸਹਿਯੋਗ ਕਰਨ।ਉਨ੍ਹਾਂ ਨੇ ਅਭਿਭਾਵਕਾਂ ਤੋਂ ਭਵਿੱਖ ਵਿੱਚ ਵੀ ਸਹਿਯੋਗ ਕਰਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਅਗਲੇ ਸਮੇਂ ਵਿੱਚ ਵੀ ਮੈਨੇਜਮੈਂਟ ਦੁਆਰਾ ਕੋਸ਼ਿਸ਼ਾਂ ਦਾ ਸਿਲਸਿਲਾ ਜਾਰੀ ਰੱਖਿਆ ਜਾਵੇਗਾ।ਅੰਤ ਵਿੱਚ ਅਭਿਭਾਵਕਾਂ ਦੇ ਧੰਨਵਾਦ ਦੇ ਨਾਲ ਬੈਠਕ ਦਾ ਸਮਾਪਨ ਕੀਤਾ ਗਿਆ ।

Check Also

ਖਾਲਸਾ ਮੈਨੇਜਮੈਂਟ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਨੌਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ …

Leave a Reply