Monday, September 14, 2026

ਨੈਸ਼ਨਲ ਪੱਧਰੀ ਖੇਡ ਮੁਕਾਬਲਿਆਂ ਦੇ ਜੇਤਆਂ ਦਾ ਜਿਲਾ ਪ੍ਰਸ਼ਾਸਨ ਵਲੋਂ ਸਨਮਾਨ

PPN1802201512

ਫਾਜਿਲਕਾ, 18 ਫਰਵਰੀ (ਵਿਨੀਤ ਅਰੋੜਾ) – ਗਾਡਵਿਨ ਪਬਲਿਕ ਸਕੂਲ ਘੱਲੂ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਨਵੇਂ ਕੀਰਤੀਮਾਨ ਸਥਾਪਤ ਕਰ ਰਿਹਾ ਹੈ।ਇਸ ਲੜੀ ਵਿੱਚ ਸਕੂਲ ਦੇ ਵਿਦਿਆਰਥੀ ਜੋ ਨੈਸ਼ਨਲ ਪੱਧਰ ਤੇ ਖੇਡ ਮੁਕਾਬਲਿਆਂ ਵਿੱਚ ਜੇਤੂ ਹੋ ਕੇ ਆਏ ਹਨ।ੳਹਨਾਂ ਦਾ ਫਾਜਿਲਕਾ ਜਿਲਾ ਪ੍ਰਸ਼ਾਸਨ ਵੱਲੋ ਸਨਮਾਨ ਕੀਤਾ ਗਿਆ । ਇਹਨਾਂ ਵਿਦਿਆਰਥੀਆਂ ਨੂੰ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਮਨਜੀਤ ਸਿੰਘ ਬਰਾੜ ਅਤੇ ਐਡਿਸ਼ਨਲ ਡਿਪਟੀ ਕਮਿਸ਼ਨਰ ਸ. ਚਰਨਦੇਵ ਸਿੰਘ ਮਾਨ ਨੇ ਸਨਮਾਨ ਚਿੰਨ੍ਹ ਦੇਕੇ ਹੌਂਸਲਾ ਅਫਜਾਈ ਕੀਤੀ । ਡਿਪਟੀ ਕਮਿਸ਼ਨਰ ਸ਼੍ਰੀ ਬਰਾੜ ਨੇ ਇਹਨਾਂ ਵਿਦਿਆਰਥੀਆਂ ਅਤੇ ਸਕੂਲ ਦੀਆਂ ਉਪਲੱਬਧੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਅਜਿਹੇ ਵਿਦਿਆਰਥੀ ਦੇਸ਼ ਅਤੇ ਕੌਮ ਦਾ ਨਾਮ ਰੋਸ਼ਨ ਕਰਦੇ ਹਨ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰਸਾਸਨ ਵੱਲੋ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਵੀ ਦਿੱਤਾ । ਸਕੂਲ ਦੇ ਪ੍ਰਬੰਧਕ ਜਗਜੀਤ ਸਿੰਘ ਬਰਾੜ ਨੇ ਦੱਸਿਆ ਕਿ ਸਨਮਾਨਿਤ ਹੋਣ ਵਾਲੀਆਂ ਵਿਦਿਆਰਥਣਾਂ ਵਿੱਚ ਗੁਰਸ਼ਰਨ ਕੌਰ ਨੇ ਹੁਣ ਤੱਕ ਰਾਜ ਅਤੇ ਨੈਸ਼ਨਲ ਪੱਧਰ ਉੱਤੇ ਸਾਫਟਬਾਲ ਦੀ ਖੇਡ ਵਿੱਚ 30 ਟਰਾਫੀਆਂ ਜਿੱਤੀਆਂ ਹਨ ਅਤੇ ਇਹ ਖਿਡਾਰਣ ਹੁਣ ਇੰਟਰਨੇਸ਼ਨਲ ਸਾਫਟਬਾਲ ਚੈਂਪਿਅਨਸ਼ਿਪ ਇੰਡੋਨੇਸ਼ਿਆ ਵਿੱਚ ਭਾਰਤ ਵੱਲੋ ਖੇਡਣ ਜਾ ਰਹੀਆਂ ਹਨ । ਸਿਮਰਨ ਬਾਗੜੀਆ ਨੇ ਵੀ ਸਾਫਟਬਾਲ ਖੇਡ ਵਿੱਚ ਰਾਜ ਅਤੇ ਨੈਸ਼ਨਲ ਪੱਧਰ ਉੱਤੇ 32 ਦੇ ਕਰੀਬ ਟਰਾਫੀਆਂ ਜਿੱਤੀਆਂ ਹਨ । ਇਸੇ ਤਰ੍ਹਾਂ ਬਾਕਸਿੰਗ ਅਤੇ ਕਿਕ ਬਾਕਸਿੰਗ ਦੀ ਖਿਡਾਰੀ ਰਿਤੁ ਸਵਾਮੀ ਆਪਣੇ ਭਾਰ ਵਿੱਚ ਲਗਾਤਾਰ 5 ਸਾਲ ਤੋਂ ਨੈਸ਼ਨਲ ਚੈਂਪਿਅਨ ਹੈ ਅਤੇ ਰਾਜ ਅਤੇ ਨੈਸ਼ਨਲ ਪੱਧਰ ਉੱਤੇ 32 ਟਰਾਫੀਆਂ ਜਿੱਤੀਆਂ ਹਨ । ਰਿਤੁ ਇਸ ਸਾਲ ਦੁਬਈ ਵਿੱਚ ਹੋਣ ਜਾ ਰਹੀ ਇੰਟਰਨੈਸ਼ਨਲ ਕਿਕ ਬਾਕਸਿੰਗ ਚੈਂਪਿਅਨਸ਼ਿਪ ਵਿੱਚ ਆਪਣੇ ਜੌਹਰ ਵਿਖਾਉਣ ਜਾ ਰਹੀ ਹੈ । ਡਿਪਟੀ ਕਮਿਸ਼ਨਰ ਸ਼੍ਰੀ ਬਰਾੜ ਨੇ ਸਕੂਲ ਅਤੇ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਸੁਿਨਹਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ । ਇਸ ਮੌਕੇ ਉੱਤੇ ਸਕੂਲ ਦੇ ਕੋਚ ਰਮੇਸ਼ ਲਾਲ ਅਤੇ ਮੋਹਿਤ ਕੁਮਾਰ ਆਦਿ ਮੌਜੂਦ ਸਨ ।

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …

Leave a Reply