Sunday, October 6, 2024

ਵਾਰਡ ਨੰ: 15 ਤੋਂ ਸਿੱਖਰਾਂ ‘ਤੇ ਪੁੱਜੀ ਕੰਵਲਪ੍ਰੀਤ ਸਿੰਘ ਗਿੱਲ ਦੀ ਚੋਣ ਮੁਹਿੰਮ

Kawalpreet Gill Pattiਪੱਟੀ, 18 ਫਰਵਰੀ (ਅਵਤਾਰ ਸਿੰਘ ਢਿੱਲੋਫ਼ ਰਣਜੀਤ ਸਿੰਘ ਮਾਹਲਾ) – ਨਗਰ ਕੌਸਲ ਚੋਣ ਲਈ ਵਾਰਡ ਨੰ: 15 ਤੋ ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਕੰਵਲਪ੍ਰੀਤ ਸਿੰਘ ਗਿੱਲ ਦੀ ਚੋਣ ਮੁਹਿੰਮ ਸਿਖਰਾਂ ‘ਤੇ ਪੁੱਜ ਚੁੱਕੀ ਹੈ ਤੇ ਉਨ੍ਹਾਂ ਵੱਲੋ ਘਰ ਘਰ ਜਾ ਕੇ ਵੋਟਰਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ।ਵੱਖ ਵੱਖ ਨੁੱਕੜ ਮੀਟਿੰਗਾ ਨੂੰ ਸੰਬੋਧਨ ਕਰਦਿਆਂ ਕੰਵਲਪ੍ਰੀਤ ਸਿੰਘ ਗਿੱਲ ਨੇ ਕਿਹਾ ਕਿ ਜਿਸ ਤਰ੍ਹਾਂ ਪਿਛਲੀ ਵਾਰ ਵਾਰਡ ਦੇ ਵੋਟਰਾ ਨੇ ਮੈਨੂੰ ਭਾਰੀ ਬਹੁਮਤ ਨਾਲ ਜਿਤਾਇਆ ਉਸ ਲਈ ਮੈ ਉਨ੍ਹਾ ਦਾ ਅਤੀ ਰਿਣੀ ਹਾਂ।ਉਨ੍ਹਾ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਵਾਰਡ ਦੇ ਸਰਵਪੱਖੀ ਵਿਕਾਸ ਲਈ ਇਕ ਵਾਰ ਫਿਰ ਉਨ੍ਹਾ ਨੂੰ ਸੇਵਾ ਦਾ ਮੌਕਾ ਦੇਣ।ਵੱਖ ਵੱਖ ਨੁੱਕੜ ਮੀਟਿੰਗਾ ਦੌਰਾਨ ਜਥੇਦਾਰ ਛੱਤਰਪਾਲ ਸਿੰਘ ਦੁਬਲੀ, ਭੁਪਿੰਦਰ ਸਿੰਘ ਮਿੰਟੂ, ਕੇਵਲ ਕਿਸ਼ਨ ਸ਼ਰਮਾ, ਗਿਆਨ ਸਿੰਘ ਮਾਠੜੂ, ਨਵ ਭੁੱਲਰ, ਵਰਿੰਦਰ ਭਾਟੀਆ, ਪ੍ਰਤਾਪ ਸਿੰਘ, ਸੁਖਬੀਰ ਸਿੰਘ, ਮਹਾਵੀਰ ਸਿੰਘ, ਮਨਪ੍ਰੀਤ ਸਿੰਘ, ਗੁਰਚਰਨ ਸਿੰਘ ਪਨੇਸਰ, ਸੁਰਿੰਦਰ ਸਿੰਘ, ਮਾ.ਵਿਰਸਾ ਸਿੰਘ, ਮਾ.ਦਰਬਾਰਾ ਸਿੰਘ, ਦਵਿੰਦਰ ਸਿੰਘ, ਸ਼ਿਵਰਾਜ, ਬਲਜੀਤ ਸਿੰਘ ਕੈਰੋ, ਦੀਦਾਰ ਸਿੰਘ ਠੇਕੇਦਾਰ, ਗੁਰਿਦੰਰ ਸਿੰਘ, ਡਾ.ਪਰਮਜੀਤ ਸਿੰਘ, ਜਸਜੀਤ ਸਿੰਘ ਜੋਧਾ, ਹਰਪਾਲ ਸਿੰੰੰੰੰਘ, ਸੁਖਦੇਵ ਸਿੰਘ, ਪਿਆਰਾ ਸਿੰਘ ਸ਼ਹੀਦ, ਬਖਸ਼ੀਸ ਸਿੰਘ ਆਦਿ ਹਾਜ਼ਰ ਸਨ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply