Sunday, April 5, 2026

ਭਿਖੀਵਿੰਡ ਤੋਂ ਅਜ਼ਾਦ ਉੁਮੀਦਵਾਰ ਬੀਬੀ ਨਰਿੰਦਰ ਕੌਰ ਨੇ ਘਰ-ਘਰ ਜਾਕੇ ਵੋਟਾਂ ਮੰਗੀਆਂ

PPN1802201520

ਭਿੱਖੀਵਿੰਡ, 18 ਫਰਵਰੀ (ਲਖਵਿੰਦਰ ਗੋਲਣ / ਕੁਲਵਿੰਦਰ ਸਿੰਘ ਕੰਬੋਕੇ) ਜਿਲ੍ਹਾ ਤਰਨ ਤਾਰਨ ਵਿੱਚ ਪੈਂਦੇ ਅੱਡਾ ਭਿੱਖੀਵਿੰਡ ਵਿਖੇ ਵਾਰਡ ਨੰਬਰ 9 ਤੋਂ ਨਗਰ ਪੰਚਾਇਤ ਦੀਆਂ ਚੋਣਾਂ ਵਿੱਚ ਅਜਾਦ ਉੁਮੀਦਵਾਰ ਵਜੋਂ ਚੋਣ ਲੜ ਰਹੀ ਬੀਬੀ ਨਰਿੰਦਰ ਕੌਰ ਪਤਨੀ ਡਾ. ਮੇਹਰ ਸਿੰਘ ਨੇ ਘਰ-ਘਰ ਜਾ ਕੇ ਵੋਟਾਂ ਮੰਗੀਆਂ । ਉਨਾਂ ਨੇ ਲੋਕਾਂ ਨੂੰ ਪਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਬਾਕੀ ਸਾਰੀਆਂ ਵਾਰਡਾਂ ਦੀਆਂ ਗਲੀਆਂ ਪੱਕੀਆਂ ਅਤੇ ਸੀਵਰੇਜ਼ ਪਾ ਦਿੱਤੇ ਗਏ ਹਨ, ਪਰ ਵਾਰਡ ਨੰ. 9 ਤੇ 10 ਵਿੱਚ ਵਿਕਾਸ ਦੇ ਕੰਮ ਨਾ ਕਰਵਾ ਕੇ ਸਮੇਂ ਦੀ ਸਰਕਾਰ ਨੇ ਵਾਰਡ ਵਾਸੀਆਂ ਨਾਲ ਧੱਕਾ ਕੀਤਾ ਹੈ ।ਬੀਬੀ ਨਰਿੰਦਰ ਕੌਰ ਨੇ ਕਿਹਾ ਕਿ ਉਨਾਂ ਨੇ ਅਜ਼ਾਦ ਉਮੀਦਵਾਰ ਵਜੋਂ ਚੋਣਾਂ ਲੜ੍ਹਨ ਦਾ ਬਿਗਲ ਵਜਾ ਦਿੱਤਾ ਹੈ, ਇਸ ਲਈ ਉਨਾਂ ਨੂੰ ਵੋਟਾਂ ਪਾ ਕੇ ਕਾਮਯਾਬ ਕੀਤਾ ਜਾਵੇ। ਉਨਾਂ ਵਾਅਦਾ ਕੀਤਾ ਕਿ ਜਿੱਤ ਪ੍ਰਾਪਤ ਕਰਨ ਉਪਰੰਤ ਉਹ ਵਾਰਡ ਨੰ. 9 ਦੀਆਂ ਪੱਕੀਆਂ ਗਲੀਆਂ ਅਤੇ ਗੰਦੇ ਪਾਣੀ ਦੀ ਨਿਕਾਸੀ ਲਈ ਸੀਵਰੇਜ਼ ਪਵਾਉਣ ਦਾ ਕੰਮ ਪਹਿਲ ਦੇ ਅਧਾਰ ‘ਤੇ ਕਰਨਗੇ। ਇਸ ਮੌਕੇ ਉਹਨਾਂ ਨਾਲ ਨੀਲਮ, ਪ੍ਰਵੀਨ, ਪਿੰਕੀ, ਹਰਜੀਤ ਕੌਰ, ਬਲਜੀਤ ਕੌਰ, ਕੁਲਬੀਰ ਕੌਰ, ਕਸ਼ਮੀਰ ਕੌਰ, ਪੁਨੀਤ, ਵੀਨਾ, ਆਸ਼ਾ ਰਾਨੀ, ਜਸਬੀਰ ਕੌਰ ਆਦਿ ਹਾਜ਼ਰ ਸਨ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …

Leave a Reply